ਗੁੰਮਰਾਹ ਕਰ ਰਹੀਆਂ ਹਨ ਵਿਰੋਧੀ ਧਿਰਾਂ, AAP ਦਾ SAD-BJP ‘ਤੇ ਨਿਸ਼ਾਨਾ

Updated On: 

24 Jul 2025 20:12 PM IST

Cabinet Minister Aman Arora press conference: ਦਾਅਵਾ ਕੀਤਾ ਹੈ ਕਿ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲਿਆ ਰਹੀ ਹੈ ਇਹ ਕਿਸਾਨ ਪੱਖੀ ਹੈ। ਇਸ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਉਸਾਰੀਆਂ ਕਰਨ ਵਾਲਿਆਂ ਲਈ ਮੁਸ਼ਕਲਾਂ ਖੜੀਆਂ ਕਰੇਗੀ। ਨਾਲ ਹੀ ਉਨ੍ਹਾਂ ਵਿਰੋਧੀਆਂ ਦੀਆਂ ਗੱਲਾਂ ਨੂੰ ਗੁਮਰਾਹਕੂਨ ਦੱਸਿਆ ਹੈ।

ਗੁੰਮਰਾਹ ਕਰ ਰਹੀਆਂ ਹਨ ਵਿਰੋਧੀ ਧਿਰਾਂ, AAP ਦਾ SAD-BJP ਤੇ ਨਿਸ਼ਾਨਾ

Aman Arora Hardeep Mundian

Follow Us On

ਚੰਡੀਗੜ੍ਹ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਹਰਦੀਪ ਮੁੰਡੀਆਂ ਨੇ ਅਹਿਮ ਪ੍ਰੈਸ-ਕਾਨਫਰੰਸ ਕੀਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਜੋ ਲੈਂਡ ਪੂਲਿੰਗ ਸਕੀਮ ਲਿਆ ਰਹੀ ਹੈ ਇਹ ਕਿਸਾਨ ਪੱਖੀ ਹੈ। ਇਸ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਉਸਾਰੀਆਂ ਕਰਨ ਵਾਲਿਆਂ ਲਈ ਮੁਸ਼ਕਲਾਂ ਖੜੀਆਂ ਕਰੇਗੀ। ਨਾਲ ਹੀ ਉਨ੍ਹਾਂ ਵਿਰੋਧੀਆਂ ਦੀਆਂ ਗੱਲਾਂ ਨੂੰ ਗੁਮਰਾਹਕੂਨ ਦੱਸਿਆ ਹੈ।

ਪੰਜਾਬ ਆਪ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਹੱਕ ਚ ਕੰਮ ਰਹੀ ਹੈ ਅਤੇ ਹੁਣ ਵੀ ਕਰ ਰਹੀ ਹੈ। ਵਿਰੋਧੀ ਧਿਰਾਂ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਲੈਂਡ ਪੁਲਿੰਗ ਦਾ ਮਾਸਟਰ-ਪਲਾਨ ਸਭ ਤੋਂ ਪਹਿਲਾਂ 2008 ‘ਚ ਆਇਆ ਸੀ। ਉਸ ਸਮੇਂ ਸੂਬੇ ‘ਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੀ ਸੀ। ਇਸ ਸਮੇਂ ਲੋਕਾਂ ਨੂੰ ਗੁੰਮਰਾਹ ਕਰਨ ‘ਚ ਸਭ ਤੋਂ ਅੱਗੇ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ 20 ਹਜ਼ਾਰ ਏਕੜ ਵਿੱਚ ਗੈਰ-ਕਾਨੂੰਨੀ ਕਲੋਨੀ ਵਿਕਸਤ ਕੀਤੀ ਗਈ ਹੈ, ਜੇਕਰ ਯੋਜਨਾਬੱਧ ਕਲੋਨੀ ਬਣਾਈ ਜਾ ਰਹੀ ਹੈ ਤਾਂ ਅਸੀਂ ਇਸਦਾ ਵਿਰੋਧ ਕਰ ਰਹੇ ਹਾਂ। 3735 ਏਕੜ ਜ਼ਮੀਨ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ। ਜੇਕਰ ਮੋਹਾਲੀ ਇੱਕ ਚੰਗੀ ਯੋਜਨਾ ਨਾਲ ਹੋ ਸਕਦਾ ਹੈ ਤਾਂ ਪੂਰਾ ਪੰਜਾਬ ਅਜਿਹਾ ਕਿਉਂ ਨਹੀਂ ਕਰ ਸਕਦਾ?

ਹਰਦੀਪ ਮੁੰਡੀਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਭਵਿੱਖਮੁਖੀ ਅਤੇ ਇਕਸਾਰ ਇਮਾਰਤਾਂ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਪੰਜਾਬ ‘ਚ ਭਵਿੱਖਮੁਖੀ ਅਤੇ ਇਕਸਾਰ ਇਮਾਰਤਾਂ ਬਣਾਉਣ ਲਈ ਮਾਨ ਸਰਕਾਰ ਕਈ ਉਪਰਾਲੇ ਕਰ ਰਹੀ ਹੈ। ਬਿਲਡਿੰਗ ਬਾਈਲਾਅ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ ਲਈ ਲੋਕਾਂ ਤੋਂ ਸਲਾਹ ਲਈ ਜਾ ਰਹੀ ਹੈ। ਇਸ ਨੂੰ ਲੈ ਕੇ 30 ਦਿਨਾਂ ‘ਚ ਇਹ ਸੁਝਾਹ ਇਕੱਠੇ ਕੀਤੇ ਜਾਣਗੇ। ਉਨ੍ਹਾਂ ਕਿਹਾ ਹੈ ਕਿ ਵਾਤਾਵਰਨ ਪੱਖੀ ਇਮਾਰਤਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ।