BSF Recovers Drugs: ਬੀਐਸਐਫ ਵੱਲੋਂ ਨਸ਼ਾ ਤਸਕਰਾਂ ਦੇ ਨਾਪਾਕ ਮਨਸੂਬੇ ਫੇਲ
BSF Recovers Drugs: ਅੰਮ੍ਰਿਤਸਰ ਦੇ ਪਿੰਡ-ਧਨੋਏ ਕਲਾਂ ਦੇ ਨੇੜੇ ਦੇ ਖੇਤਰ ਵਿੱਚ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਸ਼ੱਕੀ ਉਡਾਣ ਵਾਲੀ ਵਸਤੂ (ਡਰੋਨ) ਦੇ ਦਾਖਲ ਹੋਣ ਦੀ ਗੂੰਜਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਬੀਐਸਐਫ (BSF) ਦੇ ਜਵਾਨਾਂ ਵੱਲੋਂ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਬੀਐਸਐਫ ਵੱਲੋਂ ਨਸ਼ਾ ਤਸਕਰਾਂ ਦੇ ਨਾਪਾਕ ਮਨਸੂਬੇ ਫੇਲ।
BSF ਨੇ 3 ਪੈਕੇਟ ਹੈਰੋਇਨ ਕੀਤੇ ਬਰਾਮਦ
ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਵਾਰ ਫਿਰ ਨਸ਼ਾ ਤਸਕਰਾਂ (Drug peddlers) ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਫਿਲਹਾਲ ਬੀਐਸਐਫ ਵੱਲੋਂ ਇਸ ਦੀ ਗਹਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਹਾਲੇ ਲਿਖੀ ਜਾ ਰਹੀ ਹੈ…..
Follow Us
