ਬੀਜੇਪੀ ਨੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ, ਪੰਜਾਬ ਦੇ ਤਰੁਣ ਚੁੱਘ ਸਹਿਤ ਇਸ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ | BJP rejigs team of central office bearers know in Punjabi Punjabi news - TV9 Punjabi

ਬੀਜੇਪੀ ਨੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ, ਪੰਜਾਬ ਦੇ ਤਰੁਣ ਚੁੱਘ ਸਹਿਤ ਇਸ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Updated On: 

29 Jul 2023 15:12 PM

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਕੇਂਦਰੀ ਅਹੁਦੇਦਾਰਾਂ ਦੀ ਇਸ ਸੂਚੀ ਵਿੱਚ ਕੁੱਲ 38 ਨਾਂ ਹਨ, ਜਿਨ੍ਹਾਂ ਵਿੱਚੋਂ ਦੋ ਨਾਂ ਪੰਜਾਬ ਦੇ ਹਨ।

ਬੀਜੇਪੀ ਨੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ, ਪੰਜਾਬ ਦੇ ਤਰੁਣ ਚੁੱਘ ਸਹਿਤ ਇਸ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Follow Us On

ਪੰਜਾਬ ਨਿਊਜ਼। ਇਸ ਸਾਲ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਪ੍ਰਧਾਨ ਜੇਪੀ ਨੱਡਾ (BJP president JP Nadda) ਨੇ ਸ਼ਨੀਵਾਰ ਨੂੰ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ। ਕੇਂਦਰੀ ਅਹੁਦੇਦਾਰਾਂ ਦੀ ਇਸ ਸੂਚੀ ਵਿੱਚ ਕੁੱਲ 38 ਨਾਂ ਹਨ, ਜਿਨ੍ਹਾਂ ਵਿੱਚੋਂ ਦੋ ਨਾਂ ਪੰਜਾਬ ਦੇ ਹਨ। ਇਹ ਦੋਵੇਂ ਨਾਮਾਂ ਵਿੱਚ 2020 ਤੋਂ ਬਾਅਦ ਨਹੀਂ ਬਦਲੇ ਹਨ।

13 ਕੌਮੀ ਸਕੱਤਰ ਕੀਤੇ ਗਏ ਨਿਯੁਕਤ

ਭਾਜਪਾ ਪ੍ਰਧਾਨ ਵੱਲੋਂ ਐਲਾਨੀ ਗਈ ਨਵੀਂ ਟੀਮ ਵਿੱਚ 13 ਕੌਮੀ ਸਕੱਤਰ ਬਣਾਏ ਗਏ ਹਨ। ਇਸ ਦੇ ਨਾਲ ਹੀ 13 ਰਾਸ਼ਟਰੀ ਉਪ ਪ੍ਰਧਾਨ ਅਤੇ ਅੱਠ ਰਾਸ਼ਟਰੀ ਜਨਰਲ ਸਕੱਤਰ ਵੀ ਬਣਾਏ ਗਏ ਹਨ। ਪੰਜਾਬ ਤੋਂ ਤਰੁਣ ਚੁੱਘ (Tarun Chugh) ਨੂੰ ਇੱਕ ਵਾਰ ਫਿਰ ਕੌਮੀ ਜਨਰਲ ਸਕੱਤਰ ਅਤੇ ਡਾ: ਨਰਿੰਦਰ ਸਿੰਘ ਰੈਨਾ ਨੂੰ ਕੌਮੀ ਸਕੱਤਰ ਚੁਣਿਆ ਗਿਆ ਹੈ।

ਡਾ: ਨਰਿੰਦਰ ਸਿੰਘ ਰੈਨਾ ਦਾ ਸਿਆਸੀ ਸਫ਼ਰ ਜੰਮੂ-ਕਸ਼ਮੀਰ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਕਠੂਆ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ ਅਤੇ ਇੱਥੋਂ ਹੀ ਉਹ ਭਾਜਪਾ ‘ਚ ਸਫਰ ਕਰਦੇ ਹੋਏ 2020 ‘ਚ ਰਾਸ਼ਟਰੀ ਸਕੱਤਰ ਬਣੇ ਸਨ। ਉਨ੍ਹਾਂ ਨੂੰ ਪੰਜਾਬ ਤੋਂ ਨੁਮਾਇੰਦਗੀ ਦਿਵਾਉਣ ਦਾ ਕਾਰਨ ਉਨ੍ਹਾਂ ਦਾ ਸਿੱਖ ਚਿਹਰਾ ਹੈ। ਇਹ ਅਹੁਦਾ ਸੌਂਪ ਕੇ ਭਾਜਪਾ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਦੋਵਾਂ ਸੂਬਿਆਂ ਦੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਕੌਮੀ ਜਨਰਲ ਸਕੱਤਰ ਤੱਕ ਦਾ ਸਫ਼ਰ

ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਸੂਚੀ ਵਿੱਚ ਤਰੁਣ ਚੁੱਘ ਦਾ ਦੂਜਾ ਨਾਂ ਹੈ। ਤਰੁਣ ਚੁੱਘ ਦਾ ਸਿਆਸੀ ਸਫਰ ਪੰਜਾਬ ਦੇ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ। ਚੁੱਘ ਦਾ ਵਾਰਡ ਪ੍ਰਧਾਨ ਤੋਂ ਰਾਸ਼ਟਰੀ ਜਨਰਲ ਸਕੱਤਰ ਤੱਕ ਦਾ ਸਫਰ ਕਾਫੀ ਚੁਣੌਤੀਪੂਰਨ ਰਿਹਾ ਹੈ। 2020 ਤੋਂ ਪਹਿਲਾਂ ਸੱਤ ਸਾਲ ਤੱਕ ਪਾਰਟੀ ਦੇ ਰਾਸ਼ਟਰੀ ਸਕੱਤਰ ਦੀ ਭੂਮਿਕਾ ਨਿਭਾਉਣ ਵਾਲੇ ਚੁੱਘ ਨੂੰ ਉੱਤਰ-ਪੂਰਬੀ ਸੂਬਿਆਂ ਅਤੇ ਦਿੱਲੀ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਭਾਜਪਾ ਦੀ ਸੀਨੀਅਰ ਆਗੂ ਉਮਾ ਭਾਰਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਤਰੁਣ ਨੇ ਜ਼ਿਲ੍ਹਾ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪੰਜਾਬ ਭਾਜਪਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਬਣੇ।

ਤਰੁਣ ਚੁੱਘ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਦੇ ਨਾਲ ਸਾਈਕਲ ‘ਤੇ ਬੈਠ ਕੇ ਪਾਰਟੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। 2000 ਤੋਂ 2003 ਤੱਕ ਚੁੱਘ ਪ੍ਰਦੇਸ਼ ਭਾਜਪਾ ਸਕੱਤਰ ਰਹੇ। 2005 ਵਿੱਚ ਉਨ੍ਹਾਂ ਨੂੰ ਸਟੇਟ ਟਰੇਨਿੰਗ ਸੈੱਲ ਦਾ ਚੇਅਰਮੈਨ ਬਣਾਇਆ ਗਿਆ।

ਦੋ ਵਾਰ ਵਿਧਾਨ ਸਭਾ ਚੋਣਾਂ ਲੜੀਆਂ

ਤਰੁਣ ਚੁੱਘ ਨੇ 2012 ਅਤੇ 2014 ਵਿੱਚ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜੀ, ਪਰ ਦੋਵਾਂ ਵਾਰ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। 2012 ਦੀਆਂ ਚੋਣਾਂ ਵਿੱਚ ਉਹ ਆਪਣੇ ਘਰੇਲੂ ਬੂਥ ਤੋਂ ਵੀ ਹਾਰ ਗਏ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version