ਮਸਜਿਦ ਨੂੰ ਢਾਹ ਕੇ ਬਣਾਇਆ ਰਕਾਬਗੰਜ ਗੁਰਦੁਆਰਾ, BJP ਆਗੂ ਮਨਜਿੰਦਰ ਸਿਰਸਾ ਦਾ ਦਾਅਵਾ

Published: 

07 Feb 2024 14:02 PM IST

Manjinder Singh Sirsa: ਸਿਰਸਾ ਦੀ ਵੀਡੀਓ ਸਾਹਮਣੇ ਆਉਂਦੇ ਹੀ ਸਿੱਖ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਨੇ ਇਸ ਦਾ ਵਿਰੋਧ ਕੀਤਾ ਹੈ।

ਮਸਜਿਦ ਨੂੰ ਢਾਹ ਕੇ ਬਣਾਇਆ ਰਕਾਬਗੰਜ ਗੁਰਦੁਆਰਾ, BJP ਆਗੂ ਮਨਜਿੰਦਰ ਸਿਰਸਾ ਦਾ ਦਾਅਵਾ

ਮਨਜਿੰਦਰ ਸਿੰਘ ਸਿਰਸਾ, BJP ਆਗੂ

Follow Us On

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਦੇ ਰਕਾਬਗੰਜ ਗੁਰਦੁਆਰਾ ਨੂੰ ਲੈ ਕੇ ਕੀਤੇ ਦਾਅਵੇ ‘ਤੇ ਹੰਗਾਮਾ ਹੋ ਗਿਆ ਹੈ। ਇੱਕ ਜਨਤਕ ਮੀਟਿੰਗ ਵਿੱਚ ਸਿਰਸਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਮਸਜਿਦ ਨੂੰ ਢਾਹ ਕੇ ਬਣਾਇਆ ਗਿਆ ਸੀ। ਉਨ੍ਹਾਂ ਇਸ ਦਾਅਵੇ ਦੀ ਪੁਸ਼ਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਗ੍ਰੰਥ ਦਾ ਹਵਾਲਾ ਦਿੱਤਾ।

ਸਿਰਸਾ ਦੀ ਵੀਡੀਓ ਸਾਹਮਣੇ ਆਉਂਦੇ ਹੀ ਸਿੱਖ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਰਸਾ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਲਿਖੇ ਇਤਿਹਾਸ ਨੂੰ ਸਰਨਾ ਨੂੰ ਬਦਲ ਦੇਣਾ ਚਾਹੀਦਾ ਹੈ। ਸਿਰਸਾ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਸਿਰਸਾ ਖਿਲਾਫ ਕਾਰਵਾਈ ਲਈ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਭੇਜਿਆ ਹੈ।

ਸਿਰਸਾ ਦਾ ਬਿਆਨ

ਇੱਕ ਜਨਤਕ ਮੀਟਿੰਗ ‘ਚ ਮਨਜਿੰਦਰ ਸਿਰਸਾ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇੱਥੇ ਜਦ ਮੁਗਲ ਸਲਤਨਤ ਆਈ ਤਾਂ ਗੁਰਦੁਆਰਾ ਸਾਹਿਬ ਨੂੰ ਹਟਾ ਦਿੱਤਾ ਗਿਆ ਅਤੇ ਇੱਕ ਮਸਜਿਦ ਸਥਾਪਿਤ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਗੱਲ ਉਹ ਨਹੀਂ ਕਹਿ ਰਹੇ, ਇਹ ਸਭ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ ‘ਚ ਲਿਖੀ ਹੈ। ਇਸ ਦੌਰਾਨ ਉਨ੍ਹਾਂ ਸੂਰਜ ਗ੍ਰੰਥ ਦੇ ਪੰਨਾ ਨੰਬਰ 256 ‘ਤੇ ਦਾ ਜਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਥੇ ਸੇਵਾ ਕਰਵਾਈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ।

ਸਰਨਾ ਦਾ ਜਵਾਬ

ਸਿਰਸਾ ਦੇ ਇਸ ਦਾਅਵੇ ‘ਤੇ ਸਾਬਕਾ ਡੀਐਸਜੀਐਮਸੀ ਮੁਖੀ ਸਰਨਾ ਨੇ ਕਿਹਾ ਕਿ ਅੱਜ ਤੱਕ ਸਿੱਖ ਇਤਿਹਾਸ ਵਿੱਚ ਅਜਿਹਾ ਇੱਕ ਵੀ ਸਬੂਤ ਨਹੀਂ ਮਿਲਦਾ ਜਿਸ ਵਿੱਚ ਸਿੱਖਾਂ ਨੇ ਕਿਸੇ ਧਾਰਮਿਕ ਸਥਾਨ ਨੂੰ ਢਾਹਿਆ ਹੋਵੇ। ਸਿਰਸਾ ਸਿਰਫ ਇਹ ਦਿਖਾਉਣਾ ਚਾਹੁੰਦਾ ਹੈ ਕਿ ਸਿਰਫ RSS ਨੇ ਹੀ ਨਹੀਂ ਸਿੱਖਾਂ ਨੇ ਵੀ ਮਸਜਿਦ ਨੂੰ ਢਾਹਿਆ ਹੈ। ਸਿਰਸਾ ਭਾਜਪਾ ਨੂੰ ਖੁਸ਼ ਕਰਨ ਲਈ ਅਜਿਹਾ ਕਰ ਰਿਹਾ ਹੈ। ਸਰਨਾ ਨੇ ਦੋਸ਼ ਲਾਇਆ ਕਿ ਸਿਰਸਾ ਸਿੱਖਾਂ ਨਾਲ ਧੋਖਾ ਕਰ ਰਿਹਾ ਹੈ, ਜਿਸ ਕਾਰਨ ਉਸ ਨੂੰ ਭਾਜਪਾ ਵਿਚ ਸਕੱਤਰ ਦਾ ਅਹੁਦਾ ਮਿਲਿਆ ਹੈ।