ਪੰਜਾਬ ‘ਚ ਸਿੱਖ ਪਰਿਵਾਰ ਨੂੰ ਬੱਚੇ ਪੈਦਾ ਕਰਨ ਲਈ ਮਿਲੇ ਪ੍ਰੋਤਸਾਹਨ ਰਾਸ਼ੀ… ਭਾਜਪਾ ਆਗੂ ਨੇ CM ਨੂੰ ਲਿਖਿਆ ਪੱਤਰ
ਜਗਮੋਹਨ ਸਿੰਘ ਰਾਜੂ ਨੇ ਪੱਤਰ 'ਚ ਮੰਗ ਕੀਤੀ ਕਿ ਆਂਧਰਾ ਪ੍ਰਦੇਸ਼ ਸਰਕਾਰ ਦੇ ਮਾਡਲ ਦੀ ਤਰਜ਼ 'ਤੇ ਪੰਜਾਬ ਸਰਕਾਰ ਨੂੰ ਵੀ ਤੀਸਰੇ ਬੱਚੇ ਦੇ ਜਨਮ 'ਤੇ 30 ਹਜ਼ਾਰ ਤੇ ਚੌਥੇ ਬੱਚੇ ਦੇ ਜਨਮ 'ਤੇ 40 ਹਜ਼ਾਰ ਦਾ ਆਰਥਿਕ ਪ੍ਰੋਤਸਾਹਨ ਦੇਣ 'ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪਰਿਵਾਰਾਂ ਨੂੰ ਸਹਾਇਤਾ ਮਿਲੇਗੀ ਤੇ ਸਿੱਖ ਜਨਸੰਖਿਆ 'ਚ ਹੋ ਰਹੀ ਗਿਰਾਵਟ ਨੂੰ ਰੋਕਣ 'ਚ ਮਦਦ ਮਿਲ ਸਕਦੀ ਹੈ।
ਭਾਰਤੀ ਜਨਤਾ ਪਾਰਟੀ ਦੇ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਘੱਟ ਰਹੀ ਸਿੱਖ ਆਬਾਦੀ ‘ਤੇ ਚਿੰਤਾ ਜਤਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਸਿੱਖਾਂ ਦੀ ਆਬਾਦੀ ਲਗਾਤਾਰ ਘੱਟਦੀ ਜਾ ਰਹੀ ਹੈ, ਇਸ ਲਈ ਪੰਜਾਬ ‘ਚ ਹਰ ਸਿੱਖ ਨੂੰ ਬੱਚੇ ਪੈਦਾ ਕਰਨ ਲਈ ਪ੍ਰੋਤਸਾਹਿਤ ਕਰਨ ਚਾਹੀਦਾ ਹੈ। ਉਨ੍ਹਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਇਸ ਲਈ ਪ੍ਰੋਤਸਾਹਨ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ ਤੇ ਬੱਚੇ ਪੈਦਾ ਕਰਨ ਲਈ ਲੋਕਾਂ ਨੂੰ ਇਨਾਮ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦਾ ਹਵਾਲਾ ਦਿੰਦੇ ਹੋਏ ਦੇਸ਼ ਦੇ ਪ੍ਰਮੁੱਖ ਭਾਈਚਾਰਿਆਂ ‘ਚ ਸਿੱਖਾਂ ਦੀ ਜਨਮ ਦਰ ਸਭ ਤੋਂ ਘੱਟ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਇਸ ਕਾਰਨ ਸਿੱਖਾਂ ਦੀ ਆਬਾਦੀ ਲਗਾਤਾਰ ਘੱਟਦੀ ਜਾ ਰਹੀ ਹੈ। ਪੱਤਰ ‘ਚ ਇਹ ਵੀ ਕਿਹਾ ਕਿ ਪੰਜਾਬ ‘ਚ ਸਿੱਖਾਂ ਦੀ ਆਬਾਦੀ ਦੀ ਫ਼ੀਸਦੀ 1991 ‘ਚ 62.95 ਫ਼ੀਸਦੀ ਸੀ ਤੇ 2011 ਦੀ ਜਨਗਣਨਾ ‘ਚ ਘੱਟ ਕੇ 57.69 ਫ਼ੀਸਦੀ ਰਹਿ ਗਈ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਸਮਾਜਿਕ ਤੇ ਸੱਭਿਆਚਾਰਕ ਭਵਿੱਖ ਦੇ ਲਈ ਵੀ ਇਸ ਨੂੰ ਗੰਭੀਰ ਵਿਸ਼ਾ ਦੱਸਿਆ।

ਜਗਮੋਹਨ ਸਿੰਘ ਰਾਜੂ ਨੇ ਪੱਤਰ ‘ਚ ਮੰਗ ਕੀਤੀ ਕਿ ਆਂਧਰਾ ਪ੍ਰਦੇਸ਼ ਸਰਕਾਰ ਦੇ ਮਾਡਲ ਦੀ ਤਰਜ਼ ‘ਤੇ ਪੰਜਾਬ ਸਰਕਾਰ ਨੂੰ ਵੀ ਤੀਸਰੇ ਬੱਚੇ ਦੇ ਜਨਮ ‘ਤੇ 30 ਹਜ਼ਾਰ ਤੇ ਚੌਥੇ ਬੱਚੇ ਦੇ ਜਨਮ ‘ਤੇ 40 ਹਜ਼ਾਰ ਦਾ ਆਰਥਿਕ ਪ੍ਰੋਤਸਾਹਨ ਦੇਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪਰਿਵਾਰਾਂ ਨੂੰ ਸਹਾਇਤਾ ਮਿਲੇਗੀ ਤੇ ਸਿੱਖ ਜਨਸੰਖਿਆ ‘ਚ ਹੋ ਰਹੀ ਗਿਰਾਵਟ ਨੂੰ ਰੋਕਣ ‘ਚ ਮਦਦ ਮਿਲ ਸਕਦੀ ਹੈ।
ਉਨ੍ਹਾਂ ਨੇ ਪੱਤਰ ‘ਚ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਆਜ਼ਾਦੀ, ਰੱਖਿਆ, ਖੇਤੀ ਤੇ ਹੋਰ ਵੀ ਖੇਤਰਾਂ ‘ਚ ਵੱਡਾ ਯੋਗਦਾਨ ਦਿੱਤਾ ਹੈ। ਇਸ ਲਈ ਸਮਾਜਿਕ ਤੇ ਜਨਸੰਖਿਆ ਮਜ਼ਬੂਤੀ ਬਣਾਏ ਰੱਖਣਾ ਜ਼ਰੂਰੀ ਹੈ।


