ਪੰਜਾਬ ‘ਚ ਭਾਜਪਾ ਦੇ ਬੂਥ ਸੰਮੇਲਮ ‘ਚ ਹੰਗਾਮਾ: ਬੀਜੇਪੀ ਆਗੂਆਂ ਵਿਚਾਲੇ ਝੜਪ; ਕੁਰਸੀਆਂ ਤੇ ਮੇਜ਼ਾਂ ਨੂੰ ਚੁੱਕ ਕੇ ਮਾਰਿਆ

Updated On: 

15 Apr 2024 03:59 AM

ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ਤੇ ਰੋਸ ਪ੍ਰਗਟਾਇਆ। ਇਸ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਸੀ।

ਪੰਜਾਬ ਚ ਭਾਜਪਾ ਦੇ ਬੂਥ ਸੰਮੇਲਮ ਚ ਹੰਗਾਮਾ: ਬੀਜੇਪੀ ਆਗੂਆਂ ਵਿਚਾਲੇ ਝੜਪ; ਕੁਰਸੀਆਂ ਤੇ ਮੇਜ਼ਾਂ ਨੂੰ ਚੁੱਕ ਕੇ ਮਾਰਿਆ
Follow Us On

ਪੰਜਾਬ ਵਿੱਚ ਭਾਜਪਾ ਦੀ ਬੂਥ ਸੰਮੇਲਮ ਵਿੱਚ ਭਾਜਪਾ ਆਗੂ ਆਪਸ ਵਿੱਚ ਭਿੜ ਪਏ। ਇਹ ਬਹਿਸ ਮਾਈਕ ਨੂੰ ਲੈ ਕੇ ਹੋਈ। ਜੋ ਹੰਗਾਮਾ ਸ਼ੁਰੂ ਹੋਇਆ ਉਹ ਬਦਸਲੂਕੀ ਵਿੱਚ ਵਧ ਗਿਆ। ਇਸ ਤੋਂ ਬਾਅਦ ਸਟੇਜ ‘ਤੇ ਲਾਠੀਆਂ, ਕੁਰਸੀਆਂ ਅਤੇ ਮੇਜ਼ ਸੁੱਟੇ ਜਾਣ ਲੱਗੇ। ਮੀਟਿੰਗ ਵਿੱਚ ਜਦੋਂ ਹੰਗਾਮਾ ਹੋਇਆ ਤਾਂ ਭਾਜਪਾ ਪੰਜਾਬ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਵੀ ਮੰਚ ਤੇ ਮੌਜੂਦ ਸਨ। ਇਹ ਸੰਮੇਲਨ ਫਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਲਈ ਖੰਨਾ ਦੇ ਪਾਇਲ ਵਿੱਚ ਕੀਤਾ ਜਾ ਰਿਹਾ ਸੀ।

ਇਸ ਕਾਨਫਰੰਸ ਨੂੰ ਹਰਜੀਤ ਗਰੇਵਾਲ ਨੇ ਸੰਬੋਧਨ ਕੀਤਾ ਤਾਂ ਭਾਜਪਾ ਆਗੂ ਜਤਿੰਦਰ ਸ਼ਰਮਾ ਨੇ ਸਟੇਜ ਤੋਂ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਫਤਿਹਗੜ੍ਹ ਸਾਹਿਬ ਦੇ ਟਿਕਟ ਦੇ ਦਾਅਵੇਦਾਰ ਗੁਲਜ਼ਾਰ ਸਿੰਘ ਨੇ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ਤੇ ਰੋਸ ਪ੍ਰਗਟਾਇਆ। ਇਸ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ ਸੀ।

ਸਟੇਜ ਤੇ ਮੌਜੂਦ ਕੁਝ ਹੋਰ ਆਗੂਆਂ ਨੇ ਗੁਲਜ਼ਾਰ ਸਿੰਘ ਨਾਲ ਬਹਿਸ ਕੀਤੀ। ਤਕਰਾਰ ਤੋਂ ਬਾਅਦ ਧੱਕਾ-ਮੁੱਕੀ ਸ਼ੁਰੂ ਹੋ ਗਈ। ਲਾਠੀਆਂ ਦੀ ਵਰਤੋਂ ਹੋਣ ਲੱਗੀ, ਮੇਜ਼ ਚੁੱਕ ਕੇ ਇਕੱ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਦੋਸ਼ ਲਾਇਆ ਗਿਆ ਕਿ ਗੁਲਜ਼ਾਰ ਸਿੰਘ ਨੇ ਦੁਰਵਿਵਹਾਰ ਕੀਤਾ ਹੈ।

ਹਰਜੀਤ ਗਰੇਵਾਲ ਸਟੇਜ ਤੋਂ ਖਿਸਕ ਗਏ

ਜਦੋਂ ਸਟੇਜ ‘ਤੇ ਹੰਗਾਮਾ ਹੋਇਆ ਤਾਂ ਹਰਜੀਤ ਗਰੇਵਾਲ ਇਸ ‘ਤੇ ਕਾਬੂ ਪਾਉਣ ਦੀ ਬਜਾਏ ਸਟੇਜ ਛੱਡ ਕੇ ਵਾਪਸ ਚਲੇ ਗਏ। ਉਹ ਮੈਰਿਜ ਪੈਲੇਸ ਦੇ ਕਮਰੇ ਵਿੱਚ ਚਲਾ ਗਏ। ਮੀਡੀਆ ਨਾਲ ਗੱਲਬਾਤ ਵੀ ਬੰਦ ਦਰਵਾਜ਼ਿਆਂ ਪਿੱਛੇ ਹੋਈ। ਸੰਮੇਲ ‘ਚ ਹੋਏ ਹੰਗਾਮੇ ‘ਤੇ ਗਰੇਵਾਲ ਨੇ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਸੀ। ਗੁਲਜ਼ਾਰ ਸਿੰਘ ਸਾਡਾ ਵਰਕਰ ਨਹੀਂ ਹੈ। ਸਾਨੂੰ ਨਹੀਂ ਪਤਾ ਕਿ ਉਹ ਮੀਟਿੰਗ ਵਿੱਚ ਕਿਵੇਂ ਆਇਆ। ਮੀਟਿੰਗ ਵਿੱਚ ਆ ਕੇ ਉਸ ਨੇ ਮਾਹੌਲ ਖ਼ਰਾਬ ਕਰ ਦਿੱਤਾ ਹੈ।

ਪੁਲਿਸ ਨੇ ਸਥਿਤੀ ਨੂੰ ਕਰ ਲਿਆ ਕਾਬੂ

ਇਸ ਦੇ ਨਾਲ ਹੀ ਬੂਥ ਸੰਮੇਲਨ ਵਿੱਚ ਪੁਲਿਸ ਸੁਰੱਖਿਆ ਵੀ ਤਾਇਨਾਤ ਕੀਤੀ ਗਈ ਸੀ। ਡੀਐਸਪੀ ਨਿਖਿਲ ਗਰਗ ਖ਼ੁਦ ਮੌਕੇ ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਲੜਾਈ ਹੋਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰ ਲਿਆ।

ਇਸ ਮੀਟਿੰਗ ਤੋਂ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਮੇਲਨ ਸਫਲ ਰਿਹਾ।

ਇਹ ਵੀ ਪੜ੍ਹੋ: ਜਲੰਧਰ ਤੋਂ ਚੰਨੀ ਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਲੜਣਗੇ ਚੋਣ, ਕਾਂਗਰਸ ਨੇ ਪੰਜਾਬ ਦੀ ਪਹਿਲੀ ਲਿਸਟ ਕੀਤੀ ਜਾਰੀ