ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਬੀਜੇਪੀ-ਅਕਾਲੀ ਦਲ ਦਾ ਗੱਠਜੋੜ, 47-48 ਸੀਟਾਂ ‘ਤੇ ਚੋਣ ਲੜੇਗੀ ਭਾਜਪਾ!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਨ, ਜੋ ਸੰਭਾਵੀ ਤੌਰ 'ਤੇ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦਾ ਰਸਮੀ ਐਲਾਨ ਹੋਵੇਗਾ। ਬਠਿੰਡਾ ਨੂੰ ਬਾਦਲ ਪਰਿਵਾਰ ਦਾ ਰਾਜਨੀਤਿਕ ਗੜ੍ਹ ਮੰਨਿਆ ਜਾਂਦਾ ਹੈ। ਜਿਸ ਕਾਰਨ ਇਸ ਰੈਲੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਗਠਜੋੜ ਲਗਭਗ ਤੈਅ ਹੈ। ਭਰੋਸਮੰਦ ਸੂਤਰਾਂ ਅਨੁਸਾਰ, ਦੋਵੇਂ ਪਾਰਟੀਆਂ ਪਹਿਲਾਂ ਹੀ ਇਕੱਠੇ ਚੋਣਾਂ ਲੜਨ ਦੀ ਸੰਭਾਵਨਾ ‘ਤੇ ਵਿਚਾਰ ਕਰ ਚੁੱਕੀਆਂ ਹਨ। ਦੀਵਾਲੀ ਤੋਂ ਬਾਅਦ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੇੜੇ ਭਾਜਪਾ-ਅਕਾਲੀ ਗਠਜੋੜ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਹਨ, ਜੋ ਸੰਭਾਵੀ ਤੌਰ ‘ਤੇ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦਾ ਰਸਮੀ ਐਲਾਨ ਹੋਵੇਗਾ। ਬਠਿੰਡਾ ਨੂੰ ਬਾਦਲ ਪਰਿਵਾਰ ਦਾ ਰਾਜਨੀਤਿਕ ਗੜ੍ਹ ਮੰਨਿਆ ਜਾਂਦਾ ਹੈ। ਜਿਸ ਕਾਰਨ ਇਸ ਰੈਲੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਬੀਜੇਪੀ-ਅਕਾਲੀ ਦਲ ਵਿਚਾਲੇ ਗੱਠਜੋੜ!
ਰੈਲੀ ਦੀ ਤਾਰੀਖ ਅਤੇ ਗਠਜੋੜ ਦੇ ਐਲਾਨ ਦਾ ਅਧਿਕਾਰਤ ਤੌਰ ‘ਤੇ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਸੂਤਰਾਂ ਅਨੁਸਾਰ, ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 47-48 ‘ਤੇ ਚੋਣ ਲੜ ਸਕਦੀ ਹੈ।ਕਈ ਦਹਾਕਿਆਂ ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਾਲੇ ਗੱਠਜੋੜ ਰਿਹਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਅਟਲ ਬਿਹਾਰੀ ਵਾਜਪਾਈ ਵਰਗੇ ਆਗੂ, ਸਾਰੇ ਪੰਜਾਬ ‘ਚ ਬਣਨ ਵਾਲੀ ਸਰਕਾਰ ਨੂੰ ਐੱਨਡੀਏ ਸਰਕਾਰ ਕਹਿ ਕੇ ਹੀ ਸੰਬੋਧਨ ਕਰਦੇ ਰਹੇ।
ਕਿਸਾਨ ਅੰਦੋਲਨ ਦੌਰਾਨ ਗੱਠਜੋੜ (ਟੁੱਟਿਆ ਤਾਂ ਪੰਜਾਬ ‘ਚ ਐੱਨਡੀਏ ਸ਼ਬਦ ਦੀ ਵਰਤੋਂ ਬੰਦ ਹੋ ਗਈ। ਭਾਜਪਾ ਪੰਜਾਬ ‘ਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਲੱਗੀ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਉਣ ਦੀ ਗੱਲ ਕਰਨ ਲੱਗਾ। ਹੁਣ ਤਕ ਤਾਂ ਇਹੀ ਕਿਹਾ ਜਾ ਰਿਹਾ ਸੀ ਪਰ ਵੀਰਵਾਰ ਨੂੰ ਭਾਜਪਾ ਦੇ ਦਿੱਗਜ ਆਗੂ ਅਮਿਤ ਸ਼ਾਹ ਦੇ ਬਿਆਨ ‘ਚ ਲਗਭਗ ਪੰਜ ਸਾਲਾਂ ਬਾਅਦ ਪਹਿਲੀ ਵਾਰ ਪੰਜਾਬ ‘ਚ ਐੱਨਡੀਏ ਸਰਕਾਰ ਦਾ ਜ਼ਿਕਰ ਹੋਇਆ ਹੈ।
ਇਸ ਬਿਆਨ ਨੇ ਇੱਕ ਵਾਰ ਫਿਰ ਪੰਜਾਬ ‘ਚ ਗੱਠਜੋੜ ਦੀਆਂ ਚਰਚਾਵਾਂ ਨੂੰ ਜ਼ੋਰ ਦੇ ਦਿੱਤਾ ਹੈ। ਇਸ ਤੋਂ ਸਵਾਲ ਉੱਠਣ ਲੱਗਾ ਹੈ ਕਿ ਕੀ ਭਾਜਪਾ ਪੰਜਾਬ ‘ਚ ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਦੀ ਸਿਆਸਤ ਵੱਲ ਪਰਤ ਰਹੀ ਹੈ ਜਾਂ ਫਿਰ ਐੱਨਡੀਏ ਦੇ ਵਿਸਥਾਰ ਲਈ ਹੋਰ ਵਿਕਲਪ ਲੱਭੇ ਜਾ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਨਜ਼ਰ ਇਸ ਗੱਲ ‘ਤੇ ਹੈ ਕਿ ਭਾਜਪਾ ਕਿਹੜੀਆਂ ਪਾਰਟੀਆਂ ਨਾਲ ਸਿਆਸੀ ਤਾਲਮੇਲ ਬਣਾਉਂਦੀ ਹੈ।
