ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ, ਬੈਰਕ ਬਦਲਣ ‘ਤੇ ਵੀ ADGP ਜੇਲ੍ਹ ਕਰਨਗੇ ਜਵਾਬ ਦਾਖਲ

Updated On: 

25 Jul 2025 09:35 AM IST

ਵਿਜੀਲੈਂਸ ਬਿਊਰੋ ਨੇ ਆਮ ਤੋਂ ਵੱਧ ਜਾਇਦਾਦ ਮਾਮਲੇ 'ਚ 25 ਜੂਨ ਨੂੰ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਸਮੇਤ ਕਈ ਥਾਂਵਾ 'ਤੇ ਛਾਪੇਮਾਰੀ ਕੀਤੀ ਸੀ ਤੇ ਇਸ ਦੌਰਾਨ ਮਜੀਠੀਆ ਨੂੰ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਪੂਰਾ ਮਹੀਨਾ ਹੋ ਜਾਵੇਗਾ। ਵਿਜੀਲੈਂਸ ਬਿਊਰੋ ਮਜੀਠੀਆ ਖਿਲਾਫ਼ ਮਾਮਲੇ 'ਚ ਕਈ ਸਬੂਤ ਤੇ ਤੱਥ ਅਦਾਲਤ ਅੱਗੇ ਰੱਖ ਚੁੱਕੀ ਹੈ ਤੇ ਕੇਸ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਾਬਕਾ ਅਧਿਕਾਰੀਆਂ ਤੋਂ ਵੀ ਮਜੀਠੀਆ ਕੇਸ ਨਾਲ ਜੁੜੀ ਪੁੱਛ-ਗਿਛ ਕਰ ਰਹੀ ਹੈ।

ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ, ਬੈਰਕ ਬਦਲਣ ਤੇ ਵੀ ADGP ਜੇਲ੍ਹ ਕਰਨਗੇ ਜਵਾਬ ਦਾਖਲ

ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ

Follow Us On

ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ, ਦੀ ਜ਼ਮਾਨਤ ਪਟੀਸ਼ਨ ‘ਤੇ 25 ਜੁਲਾਈ ਨੂੰ ਯਾਨੀ ਅੱਜ ਮੁਹਾਲੀ ਕੋਰਟ ‘ਚ ਸੁਣਵਾਈ ਹੋਣ ਜਾ ਰਹੀ ਹੈ। ਇਸ ਦੌਰਾਨ ਜੇਲ੍ਹ ਦੀ ਬੈਰਕ ਬਦਲਣ ਦੀ ਪਟੀਸ਼ਨ ‘ਤੇ ਏਡੀਜੀਪੀ ਜੇਲ੍ਹ ਦੁਆਰਾ ਕੋਰਟ ‘ਚ ਰਿਪੋਰਟ ਦਾਖਲ ਕੀਤੀ ਜਾਵੇਗੀ। ਪਿਛਲੀ ਸੁਣਵਾਈ ਸਮੇਂ ਕੋਰਟ ਨੇ ਉਨ੍ਹਾਂ ਨੂੰ ਰਿਪੋਰਟ ਦਾਖਲ ਕਰਨ ਲਈ ਦੋ ਦਿਨਾਂ ਦਾ ਸਮਾਂ ਦਿੱਤਾ ਸੀ। ਫਿਲਹਾਲ ਮਜੀਠਿਆ 2 ਅਗਸਤ ਤੱਕ ਨਿਆਂਇਕ ਹਿਰਾਸਤ ‘ਚ ਹਨ।

ਮਜੀਠੀਆ ਵੱਲੋਂ ਦਾਇਰ ਦੋ ਪਟੀਸ਼ਨਾਂ ‘ਤੇ ਸੁਣਵਾਈ

ਅਕਾਲੀ ਦਲ ਆਗੂ ਬਿਕਰਮ ਮਜੀਠੀਆ ਵੱਲੋਂ ਬੈਰਕ ਬਦਲਣ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਸਾਬਕਾ ਵਿਧਾਇਕ ਤੇ ਮੰਤਰੀ ਰਹਿ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ ‘ਆਰੇਂਜ ਕੈਟੇਗਰੀ’ ਦੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਸਜ਼ਾ ਕੱਟ ਰਹੇ ਤੇ ਅੰਡਰ ਟ੍ਰਾਇਲ ਕੈਦੀਆਂ ਤੋਂ ਅਲੱਗ ਰੱਖੇ ਜਾਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ‘ਤੇ ਏਡੀਜੀਪੀ ਜੇਲ੍ਹ ਅੱਜ ਕੋਰਟ ‘ਚ ਜਵਾਬ ਦਾਇਰ ਕਰਨਗੇ।

ਇਸ ਦੇ ਨਾਲ ਹੀ, ਅੱਜ ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ‘ਤੇ ਵੀ ਸੁਣਵਾਈ ਹੋਵੇਗੀ। ਇਸ ਸਬੰਧ ‘ਚ ਪੰਜਾਬ ਸਰਕਾਰ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।

ਅੱਜ ਜੇਲ੍ਹ ‘ਚ ਪੂਰਾ ਹੋ ਰਿਹਾ ਇੱਕ ਮਹੀਨਾ

ਵਿਜੀਲੈਂਸ ਬਿਊਰੋ ਨੇ ਆਮ ਤੋਂ ਵੱਧ ਜਾਇਦਾਦ ਮਾਮਲੇ ‘ਚ 25 ਜੂਨ ਨੂੰ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ਸਮੇਤ ਕਈ ਥਾਂਵਾ ‘ਤੇ ਛਾਪੇਮਾਰੀ ਕੀਤੀ ਸੀ ਤੇ ਇਸ ਦੌਰਾਨ ਮਜੀਠੀਆ ਨੂੰ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਪੂਰਾ ਮਹੀਨਾ ਹੋ ਜਾਵੇਗਾ। ਵਿਜੀਲੈਂਸ ਬਿਊਰੋ ਮਜੀਠੀਆ ਖਿਲਾਫ਼ ਮਾਮਲੇ ‘ਚ ਕਈ ਸਬੂਤ ਤੇ ਤੱਥ ਅਦਾਲਤ ਅੱਗੇ ਰੱਖ ਚੁੱਕੀ ਹੈ ਤੇ ਕੇਸ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਾਬਕਾ ਅਧਿਕਾਰੀਆਂ ਤੋਂ ਵੀ ਮਜੀਠੀਆ ਕੇਸ ਨਾਲ ਜੁੜੀ ਪੁੱਛ-ਗਿਛ ਕਰ ਰਹੀ ਹੈ।

2021 ‘ਚ ਕਾਂਗਰਸ ਸਰਕਾਰ ਦੌਰਾਨ ਦਰਜ ਕੇਸ ‘ਚ ਉਸ ਸਮੇਂ ਦੇ ਪੰਜਾਬ ਦੇ ਡੀਜੀਪੀ ਰਹੇ ਸਿਧਾਰਥ ਚਟੋਪਾਧਿਆਏ ਤੋਂ ਮਜੀਠੀਆ ਕੇਸ ਬਾਰੇ ਜਾਣਕਾਰੀ ਲਈ ਗਈ ਹੈ। ਇਸ ਤੋਂ ਇਲਾਵਾ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਇਸ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਮਜੀਠੀਆ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਗਈ।