ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ- SGPC ਖੁਦ ਕਰ ਰਹੀ ਸਿਧਾਂਤਾ ਦਾ ਕਤਲ, ਬਜਟ ਇਜਲਾਸ ‘ਚ ਹੋਈਆਂ ਬੇਨਿਯਮੀਆਂ

lalit-sharma
Published: 

28 Mar 2025 16:10 PM

Bibi Jagir Kaur Statement on SGPC Budget Session: ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿਤਾ ਸੀ ਤਾਂ ਹੁਣ ਕਿਹੜੀ ਨੈਤਿਕਤਾ ਦੇ ਅਧਾਰ ਤੇ ਮੁੜ ਪ੍ਰਧਾਨਗੀ ਦੇ ਅਹੁਦੇ 'ਤੇ ਵਿਰਾਝਮਾਨ ਹੋਏ ਹਨ।

ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ- SGPC ਖੁਦ ਕਰ ਰਹੀ ਸਿਧਾਂਤਾ ਦਾ ਕਤਲ, ਬਜਟ ਇਜਲਾਸ ਚ ਹੋਈਆਂ ਬੇਨਿਯਮੀਆਂ

ਬੀਬੀ ਜਗੀਰ ਕੌਰ

Follow Us On

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਗਿਆ। ਜਿਸ ਵਿੱਚ 1 ਹਜ਼ਾਰ 386.47 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵੱਲ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਜਿਥੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੋ ਰਿਹਾ ਉਥੇ ਹੀ ਬਜਟ ਇਜਲਾਸ ਵਿੱਚ ਕੁਝ ਮੈਬਰਾਂ ਦੇ ਮਤੇ ਪੜਣ ਤੋਂ ਲੈ ਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਬਜਟ ਇਜਲਾਸ ਵਿਚ ਬੇਨਿਯਮੀਆ ਸੰਬਧੀ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬੀਬੀ ਜਗੀਰ ਕੌਰ, ਮੈਂਬਰ ਬੀਬੀ ਕਿਰਨਜੋਤ ਕੌਰ ਅਤੇ ਹੋਰ ਮੈਬਰਾਂ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਵਿਰੋਧ ਜਤਾਇਆ।

ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਸਵਾਲ

ਇਸ ਸੰਬਧੀ ਗੱਲਬਾਤ ਕਰਦੀਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿਤਾ ਸੀ ਤਾਂ ਹੁਣ ਕਿਹੜੀ ਨੈਤਿਕਤਾ ਦੇ ਅਧਾਰ ਤੇ ਮੁੜ ਪ੍ਰਧਾਨਗੀ ਦੇ ਅਹੁਦੇ ‘ਤੇ ਵਿਰਾਝਮਾਨ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਕਿਸ ਬਜਟ ਇਜਲਾਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਆਪਣੀ ਪਿਠ ਥਪਥਪਾ ਰਹੀ ਹੈ। ਜਿਸ ਵਿੱਚ ਨਾ ‘ਤੇ ਇਨ੍ਹਾਂ ਦਾ ਥਾਪਿਆ ਜਥੇਦਾਰ ਮੌਜੂਦ ਸੀ ਅਤੇ ਨਾ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂਬਰ ਸਾਹਿਬਾਨ ਇਥੇ ਪਹੁੰਚੇ ਹਨ ਤਾਂ ਕਈ ਨੈਤਿਕਤਾ ਦੇ ਮਤੇ ਪੜੇ ਬਗੈਰ ਹੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਤੇ ‘ਤੇ ਚਰਚਾ ਕੀਤੇ ਬਗੈਰ ਹੀ ਚਲੇ ਜਾਣਾ ਅਤੇ ਮੈਂਬਰ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਦੀ ਜਗਾ ਦੇਣ ਦੀ ਬਜਾਏ ੳਨ੍ਹਾਂ ਕੌਲੌ ਮਾਇਕ ਖੋਹਿਆ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਲੋਕ ਸਾਨੂੰ ਸੰਸਾਰ ਭਰ ਤੋਂ ਲਾਹਨਤਾਂ ਪਾ ਰਹੇ ਹਨ ਅਤੇ ਹਰ ਸਿੱਖ ਲਈ ਇਹ ਚਿੰਤਾ ਦਾ ਵਿਸ਼ਾ ਹੈ। ਅੱਜ ਸ਼੍ਰੋਮਣੀ ਕਮੇਟੀ ਦੀ ਮਾਨਮਤਾ ਨੂੰ ਬਹੁਤ ਵੱਡੀ ਸਟ ਵਜੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਕਹਵਾਉਣ ਦਾ ਕੋਈ ਹੱਕ ਨਹੀਂ ਹੈ।