ED ਨੂੰ ਮੁੜ ਮਿਲਿਆ ਭਾਰਤ ਭੂਸ਼ਣ ਆਸ਼ੂ ਦਾ 5 ਦਿਨਾਂ ਰਿਮਾਂਡ, ਜਲੰਧਰ ਵਿੱਚ ਹੋਈ ਪੇਸ਼ੀ

Updated On: 

07 Aug 2024 23:22 PM

ED ਨੇ ਮੁੜ ਅਦਾਲਤ ਤੋਂ ਭਾਰਤ ਭੂਸ਼ਣ ਆਸ਼ੂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਸੀਨੀਅਰ ਵਕੀਲ ਮਨਦੀਪ ਸਚਦੇਵਾ ਨੇ ਦੱਸਿਆ ਕਿ ED ਦੀ ਟੀਮ ਨੇ ਆਸ਼ੂ ਦਾ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਆਸ਼ੂ ਦੇ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ।

ED ਨੂੰ ਮੁੜ ਮਿਲਿਆ ਭਾਰਤ ਭੂਸ਼ਣ ਆਸ਼ੂ ਦਾ 5 ਦਿਨਾਂ ਰਿਮਾਂਡ, ਜਲੰਧਰ ਵਿੱਚ ਹੋਈ ਪੇਸ਼ੀ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ

Follow Us On

ਟੈਂਡਰ ਘੁਟਾਲੇ ਮਾਮਲੇ ਵਿੱਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਖ਼ਤ ਸੁਰੱਖਿਆ ਹੇਠ ਜਲੰਧਰ ਵਿਖੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਲੰਬੇ ਸਮੇਂ ਤੱਕ ਚੱਲੀ ਬਹਿਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦੀ ਤਰਫੋਂ ਕੇਸ ਲੜ ਰਹੇ ਸੀਨੀਅਰ ਵਕੀਲ ਮਨਦੀਪ ਸਚਦੇਵਾ ਨੇ ਦੱਸਿਆ ਕਿ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ।

ਜਿਸ ਤੋਂ ਬਾਅਦ ਹੁਣ ED ਨੇ ਮੁੜ ਅਦਾਲਤ ਤੋਂ ਭਾਰਤ ਭੂਸ਼ਣ ਆਸ਼ੂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਸੀਨੀਅਰ ਵਕੀਲ ਮਨਦੀਪ ਸਚਦੇਵਾ ਨੇ ਦੱਸਿਆ ਕਿ ED ਦੀ ਟੀਮ ਨੇ ਆਸ਼ੂ ਦਾ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਆਸ਼ੂ ਦੇ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ।

1 ਅਗਸਤ ਨੂੰ ਹੋਈ ਸੀ ਗ੍ਰਿਫ਼ਤਾਰੀ

ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਸੀਨੀਅਰ ਵਕੀਲ ਮਨਦੀਪ ਸਚਦੇਵਾ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਜੇਕਰ ED ਦੀ ਟੀਮ ਨੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਨਾ ਸੀ ਤਾਂ ED ਦੀ ਟੀਮ ਨੇ ਉਸ ਸਮੇਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ। ਜਦੋਂ ਉਹ 8 ਮਹੀਨੇ ਦੀ ਸਜ਼ਾ ਕੱਟ ਕੇ ਵਾਪਸ ਆਏ ਸੀ। ਇਸ ਮਾਮਲੇ ‘ਚ ED ਦੀ ਟੀਮ ਨੇ 2 ਸਾਲ ਇੰਤਜ਼ਾਰ ਕਿਉਂ ਕੀਤਾ?

ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਇੰਨੀ ਲੰਮੀ ਜ਼ਮਾਨਤ ਤੋਂ ਬਾਅਦ ਮੁੜ ED ਨੇ ਗ੍ਰਿਫ਼ਤਾਰ ਕੀਤਾ ਹੈ। ਅਜਿਹੇ ‘ਚ ਉਹ ਦੱਸਣ ਕਿ ਇਸ ਦਾ ਕਾਰਨ ਕੀ ਹੈ? ਭਾਰਤ ਭੂਸ਼ਣ ਦੇ ਵਕੀਲ ਨੇ ਦੱਸਿਆ ਕਿ ਈਡੀ ਦੀ ਟੀਮ ਨੇ 1 ਅਗਸਤ ਨੂੰ ਆਸ਼ੂ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਸੀ। ਜਿੱਥੇ ਪੁੱਛਗਿੱਛ ਤੋਂ ਬਾਅਦ ED ਦੀ ਟੀਮ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ED ਅਧਿਕਾਰੀ ਮੁਤਾਬਕ ਇਸ ਮਾਮਲੇ ਦਾ ਜਲਦੀ ਖੁਲਾਸਾ ਨਹੀਂ ਹੋਵੇਗਾ। ਵਿਭਾਗ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਜਾਵੇਗਾ। ਫਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਜਾਂਚ ‘ਚ ਕਿੰਨੇ ਨੂੰ ਸ਼ਾਮਲ ਕੀਤਾ ਜਾਵੇਗਾ।

ਕਰੀਬੀਆਂ ਤੇ ED ਕਸ ਸਕਦੀ ਹੈ ਸਿਕੰਜ਼ਾ

ED ਨੇ ਹੁਣ ਆਸ਼ੂ ਦੇ ਕਰੀਬੀ ਦੋਸਤਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਤੈਅ ਹੈ ਕਿ ਆਸ਼ੂ ਦੇ ਕਰੀਬੀਆਂ ਤੇ ਵੀ ਸਿਕੰਜ਼ਾ ਕਸਿਆ ਜਾ ਸਕਦਾ ਹੈ। ED ਨੇ ਕਈ ਕਰੀਬੀ ਲੋਕਾਂ ਦੇ ਖਾਤਿਆਂ ਦੀ ਤਲਾਸ਼ੀ ਲਈ ਹੈ। ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ, ED ਨੇ 24 ਅਗਸਤ 23, 4 ਸਤੰਬਰ 23 ਅਤੇ 6 ਸਤੰਬਰ 2023 ਨੂੰ ਲੁਧਿਆਣਾ, ਮੋਹਾਲੀ ਅਤੇ ਚੰਡੀਗੜ੍ਹ (ਪੰਜਾਬ) ਵਿੱਚ ਟੈਂਡਰ ਘੁਟਾਲੇ ਦੇ ਮਾਮਲੇ ਵਿੱਚ ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੇ ਸਾਥੀਆਂ ਦੇ ਰਿਹਾਇਸ਼ੀ ਸਥਾਨਾਂ ‘ਤੇ ਛਾਪੇ ਮਾਰੇ ਗਏ ਸਨ।