ਭਗਵੰਤ ਮਾਨ:ਕਾਮੇਡੀਅਨ ਤੋਂ ਸਿਆਸਤ ਦਾ ਸਫਰ

Updated On: 

12 Jan 2023 20:23 PM

ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖਮੰਤਰੀ ਵੱਜੋਂ ਪੰਜਾਬ ਦੀ ਸੱਤਾ ਨੂੰ ਸੰਭਾਲ ਰਹੇ ਨੇ। ਵਿਰੋਧਿਆਂ ਵੱਲੋਂ ਆਏ ਦਿਨ ਪੰਜਾਬ ਦੇ ਮੁੱਖਮੰਤਰੀ ਤੇ ਗੰਭੀਰ ਆਰੋਪ ਵੀ ਲਾਏ ਜਾਂਦੇ ਰਹੇ, ਭਗਵੰਤ ਮਾਨ ਦੇ ਕਾਮੇਡੀਅਨ ਹੋਣ ਦਾ ਮਖੌਲ ਉੜਾਇਆ ਗਿਆ, ਪਰ ਭਗਵੰਤ ਮਾਨ ਆਪਣੇ ਮਖੋਲਿਆ ਅੰਦਾਜ ਨਾਲ ਵਿਰੋਧਿਆਂ ਨੂੰ ਮੁਹਤੋੜ ਜਵਾਬ ਦਿੰਦੇ ਆਏ ਦਿਨ ਦਿਖਾਈ ਦਿੰਦੇ ਹਨ।

ਭਗਵੰਤ ਮਾਨ:ਕਾਮੇਡੀਅਨ ਤੋਂ ਸਿਆਸਤ ਦਾ ਸਫਰ

ਸਧਾਰਨ ਵਿਅਕਤੀ ਦੇ ਪੁੱਤ ਨੂੰ ਪੰਜਾਬ ਦੀ ਸੇਵਾ ਦਾ ਮੌਕਾ ਮਿਲਿਆ ਪਰ ਰਵਾਇਤੀ ਪਾਰਟੀਆਂ ਨੂੰ ਹਜ਼ਮ ਨਹੀਂ ਹੋ ਰਿਹਾ:ਭਗਵੰਤ ਮਾਨ

Follow Us On

ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖਮੰਤਰੀ ਵੱਜੋਂ ਪੰਜਾਬ ਦੀ ਸੱਤਾ ਨੂੰ ਸੰਭਾਲ ਰਹੇ ਨੇ। ਵਿਰੋਧਿਆਂ ਵੱਲੋਂ ਆਏ ਦਿਨ ਪੰਜਾਬ ਦੇ ਮੁੱਖਮੰਤਰੀ ਤੇ ਗੰਭੀਰ ਆਰੋਪ ਵੀ ਲਾਏ ਜਾਂਦੇ ਰਹੇ, ਭਗਵੰਤ ਮਾਨ ਦੇ ਕਾਮੇਡੀਅਨ ਹੋਣ ਦਾ ਮਖੌਲ ਉੜਾਇਆ ਗਿਆ, ਪਰ ਭਗਵੰਤ ਮਾਨ ਆਪਣੇ ਮਖੋਲਿਆ ਅੰਦਾਜ ਨਾਲ ਵਿਰੋਧਿਆਂ ਨੂੰ ਮੁਹਤੋੜ ਜਵਾਬ ਦਿੰਦੇ ਆਏ ਦਿਨ ਦਿਖਾਈ ਦਿੰਦੇ ਹਨ। ਕੋਈ ਰੈਲੀ ਹੋਵੇ ਜਾਂ ਕੋਈ ਸਮਾਗਮ, ਆਪਣੇ ਕਾਮੇਡੀ ਤੇ ਗੰਭੀਰ ਅੰਦਾਜ ਦਿਖਾਉਂਦਿਆ ਭਗਵੰਤ ਮਾਨ ਲੋਕਾਂ ਵਿੱਚ ਇੱਕ ਖਾਸ ਥਾਂ ਬਣਾ ਚੁੱਕੇ ਹਨ। ਇੱਕ ਕਾਮੇਡਿਅਨ ਦੇ ਰੂਪ ਵਿੱਚ ਭਗਵੰਤ ਮਾਨ ਨੇ ਦਸ਼ਕਾਂ ਤੱਕ ਦਰਸ਼ਕਾਂ ਤੇ ਦਿਲਾਂ ਤੇ ਰਾਜ ਕੀਤਾ ਤੇ ਅੱਜ ਸੀਐੱਮ ਦੇ ਅਹੁਦੇ ਤੇ ਪਹੁੰਚ ਕੇ ਵੀ ਆਪਣੀ ਅਲਗ ਛਵਿ ਕਰਕੇ ਲੋਕਾਂ ਦੇ ਦਿਲਾਂ ਚ ਖਾਸ ਥਾਂ ਰੱਖਦੇ ਹਨ।

ਭਗਵੰਤ ਮਾਨ ਦਾ ਨਿਜੀ ਜੀਵਨ

ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮਾ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਸਕੂਲ ਦੇ ਅਧਿਆਪਕ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਸੀ।
ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਮਾਨ ਕਾਮੇਡੀ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ।ਭਗਵੰਤ ਮਾਨ ਨੇ 2015 ਵਿੱਚ ਆਪਣੀ ਪਹਿਲੀ ਪਤਨੀ ਇੰਤਰਪ੍ਰੀਤ ਕੌਰ ਨਾਲ ਤਲਾਕ ਲੈ ਲਿਆ ਸੀ ਅਤੇ ਉਹਨਾਂ ਦੀ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਵਿੱਚ ਰਹਿਣ ਲੱਗ ਗਏ ਸਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਿਆਣਾ ਦੇ ਪਿਹੋਵਾ ਦੀ ਵਸਨੀਕ ਡਾ: ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਦੂਜਾ ਵਿਆਹ ਕਰਵਾ ਲਿਆ। ਉਹਨਾਂ ਨੇ ਹਚੰਡੀਗੜ੍ਹ ਸਥਿਤ ਮੁੱਖ ਮੰਤਰੀ ਹਾਊਸ ਵਿੱਚ ਲਾਵਾਂ ਲਈਆਂ।

ਭਗਵੰਤ ਮਾਨ ਦਾ ਕਾਮੇਡੀਅਨ ਕਰਿਅਰ ਕਿਵੇਂ ਹੋਇਆ ਸ਼ੁਰੂ

ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਸਤੌਜ, ਜ਼ਿਲ੍ਹਾ ਸੰਗਰੂਰ, ਪੰਜਾਬ, ਵਿਖੇ ਹੋਇਆ।ਮਾਨ ਨੇ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਕੀਤਾ ਸੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ।ਇਸ ਤੋਂ ਬਾਅਦ ਮਾਨ ਨੇ ਨੌਜਵਾਨ ਕਾਮੇਡੀ ਤਿਉਹਾਰਾਂ ਅਤੇ ਅੰਤਰ ਕਾਲਜ ਮੁਕਾਬਲੇ ਵਿੱਚ ਹਿੱਸਾ ਲਿਆ। ਮਾਨ ਨੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਇੱਕ ਮੁਕਾਬਲੇ ਵਿੱਚ ਦੋ ਸੋਨੇ ਦੇ ਮੈਡਲ ਜਿੱਤੇ।ਮਾਨ ਨੇ ਰਾਜਨੀਤੀ, ਕਾਰੋਬਾਰ ਅਤੇ ਖੇਡਾਂ ਜਿਵੇਂ ਆਮ ਭਾਰਤੀ ਮੁੱਦਿਆਂ ਬਾਰੇ ਕਾਮੇਡੀ ਰੁਟੀਨ ਵਿਕਸਤ ਕੀਤੀ।ਦਸ ਸਾਲ ਬਾਅਦ, ਉਨ੍ਹਾਂ ਨੇ ਵੱਖੋ-ਵੱਖਰੇ ਰਾਹ ਅਪਣਾਏ।

ਭਗਵੰਤ ਮਾਨ ਦੇ ਰਾਜਨੀਤਿਕ ਕਰਿਅਰ ਕਿਵੇਂ ਹੋਇਆ ਸ਼ੁਰੂ

ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ।2009-2010 ਵਿੱਚ ਉਨ੍ਹਾਂ ਅਖ਼ਬਾਰਾਂ ਲ਼ਈ ਕਾਲਮ ਲਿਖਣੇ ਸ਼ੁਰੂ ਕੀਤੇ। ਇਸ ਦੌਰਾਨ ਉਨ੍ਹਾਂ ਨੇ ਇੱਕ ਦਿਨ ਫ਼ਾਜ਼ਿਲਕਾ ਇਲਾਕੇ ਵਿੱਚ ਬੱਚੀਆਂ ਨੂੰ ਅਜੀਬੋ-ਗਰੀਬ ਬਿਮਾਰੀਆਂ ਲੱਗਣ ਕੀ ਖਬਰ ਪੜ੍ਹੀ।ਭਗਵੰਤ ਮਾਨ ਅਗਲੇ ਦਿਨ ਹੀ ਦੋਨਾ ਨਾਨਕਾ ਤੇ ਕਰੀਬੀ ਪਿੰਡਾਂ ਵਿੱਚ ਪਹੁੰਚ ਗਏ, ਉੱਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ, ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਸੀ।ਕੁਝ ਪਰਵਾਸੀ ਦੋਸਤਾਂ-ਮਿੱਤਰਾਂ ਦੀ ਮਦਦ ਨਾਲ ਭਗਵੰਤ ਨੇ ਇਸ ਖੇਤਰ ਵਿੱਚ ਕੁਝ ਬੋਰ ਬਗੈਰਾ ਕਰਵਾ ਕੇ ਪਾਣੀ ਦੀ ਇੰਤਜ਼ਾਮ ਕਰਨ ਦੀ ਆਪਣੇ ਪੱਧਰ ਉੱਤੇ ਕੋਸ਼ਿਸ਼ ਕੀਤੀ।2011 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਤੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿੱਚੋਂ ਬਗਾਵਤ ਕਰ ਦਿੱਤੀ।ਜਲੰਧਰ ਵਿੱਚ ਉੱਘੇ ਖੇਤੀ ਮਾਹਰ ਸਰਦਾਰਾ ਸਿੰਘ ਜੌਹਲ ਦੀ ਅਗਵਾਈ ਵਿੱਚ ਪੰਜਾਬ ਦੇ ਸਰੋਕਾਰਾਂ ਨੂੰ ਲੈਕੇ ਇੱਕ ਕਾਨਫਰੰਸ ਕਰਵਾਈ ਗਈ ਇੱਥੇ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਕਾਤ ਹੋਈ ਅਤੇ ਭਗਵੰਤ ਮਾਨ ਨੂੰ ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ।2011 ਦੇ ਸ਼ੁਰੂ ਵਿਚ, ਮਾਨ ਪੀਪਲਜ਼ ਪਾਰਟੀ ਆਫ਼ ਪੰਜਾਬ ਵਿੱਚ ਸ਼ਾਮਲ ਹੋਏ. 2012 ਵਿਚ, ਉਹ ਲਹਿਰਾਗਾਗਾ ਹਲਕੇ ਵਿੱਚ ਚੋਣ ਲੜੇ ਤੇ ਹਾਰ ਗਏ।ਮਾਰਚ 2014 ਵਿੱਚ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਵਿੱਚ ਚੋਣ ਲੜਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਸ ਨੇ 200,000 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।2019 ਵਿਚ, ਉਸਨੇ ਫਿਰ ਲੋਕ ਸਭਾ ਦੀ ਸੰਗਰੂਰ ਤੋਂ ਸੀਟ ਜਿੱਤ ਕੇ ਭਾਰਤ ਦੀਆਂ ਆਮ ਚੋਣਾਂ ਵਿੱਚ 111,111 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਉਹ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਵਿਚੋਂ ਸੰਸਦ ਮੈਂਬਰ ਹਨ।ਭਗਵੰਤ ਮਾਨ ਮਾਰਚ 2022 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ।2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹ ਧੂਰੀ ਹਲਕੇ ਤੋਂ ਵਿਧਾਇਕ ਬਣੇ।2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ।ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।

ਭਗਵੰਤ ਮਾਨ ਦੇ ਕੁਝ ਰੋਚਕ ਕਿੱਸੇ

ਭਗਵੰਤ ਮਾਨ ਖੇਡਾਂ ਦੇ ਬਹੁਤ ਅੱਛੇ ਪ੍ਰਸ਼ੰਸਕ ਹਨ। ਉਹ ਐੱਨਬੀਏ, ਕ੍ਰਿਕਟ, ਹਾਕੀ ਅਤੇ ਫੁੱਟਬਾਲ ਮੈਚ ਦੇਖਣ ਦੇ ਕਾਫ਼ੀ ਸ਼ੌਕੀਨ ਹਨ। ਦੁਨੀਆਂ ਭਰ ਦੇ ਖਿਡਾਰੀਆਂ ਨੂੰ ਫੋਲੋ ਕਰਦੇ ਹਨ ਅਤੇ ਉਨ੍ਹਾਂ ਬਾਰੇ ਅਪਡੇਟ ਰੱਖਦੇ ਹਨ।ਉਹ ਰਾਤ ਨੂੰ ਕਈ ਵਾਰ ਅਲਾਰਮ ਲਾਕੇ ਸੌਂਦੇ ਹਨ ਅਤੇ ਰਾਤੀਂ 2-3 ਵਜੇ ਉੱਠਕੇ ਵੀ ਮੈਚ ਦੇਖਦੇ ਹਨ।ਭਗਵੰਤ ਮਾਨ ਨੇ ਆਪਣੇ ਪਿੰਡ ਦੇ ਜਮਾਤੀਆਂ ਤੇ ਮਿੱਤਰਾਂ ਵਿੱਚੋਂ ਲਗਭਗ ਸਾਰਿਆਂ ਨੂੰ ਹੀ ਜਹਾਜ਼ ਦੇ ਝੂਟੇ ਦੁਆਏ ਹਨ।ਟੈਲੀਫੋਨ ਨੰਬਰ ਮੂੰਹ-ਜ਼ਬਾਨੀ ਯਾਦ ਰੱਖਣਾ ਵੀ ਉਨ੍ਹਾਂ ਦਾ ਇੱਕ ਖਾਸ ਗੁਣ ਹੈ, ਪੁਰਾਣੇ ਦੋਸਤਾਂ ਮਿੱਤਰਾਂ ਦੇ ਸੈਂਕੜੇ ਫੋਨ ਨੰਬਰ ਉਨ੍ਹਾਂ ਨੂੰ ਮੂੰਹ ਜ਼ਬਾਨੀ ਯਾਦ ਹਨ।ਅਖ਼ਬਾਰਾਂ ਅਤੇ ਰੇਡੀਓ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ। ਉਹ ਸਵੇਰੇ ਉੱਠ ਕੇ ਅਖ਼ਬਾਰਾਂ ਦੇ ਡਿਜੀਟਲ ਐਡੀਸ਼ਨ ਇੰਝ ਧਿਆਨ ਨਾਲ ਪੜ੍ਹਦੇ ਹਨ, ਜਿਵੇਂ ਕੋਈ ਨਿਤਨੇਮੀ ਬੰਦਾ ਪਾਠ ਕਰਦਾ ਹੈ।ਉਹ ਅਖ਼ਬਾਰਾਂ ਦੇ ਜ਼ਿਲ੍ਹਿਆਂ ਤੱਕ ਦੇ ਐਡੀਸ਼ਨ ਤੱਕ ਦੇਖਦੇ ਹਨ, ਇਨ੍ਹਾਂ ਬਾਰੇ ਉਹ ਕਹਿੰਦੇ ਹਨ ਕਿ ਇਹੀ ਗਰਾਊਂਡ ਦੀ ਜਾਣਕਾਰੀ ਉਨ੍ਹਾਂ ਨੂੰ ਸੂਬੇ ਦੇ ਹਰ ਕੋਨੇ ਬਾਰੇ ਸੂਖਮਤਾ ਨਾਲ ਜਾਣਨ ਵਿੱਚ ਮਦਦ ਕਰਦੀ ਹੈ।ਰੇਡੀਓ ਉੱਤੇ ਮੈਚਾਂ ਦੀ ਕੂਮੈਂਟਰੀ ਸੁਣਨਾ ਉਨ੍ਹਾਂ ਦੀ ਬਚਪਨ ਦੀ ਹੀ ਆਦਤ ਹੈ ਅਤੇ ਉਹ ਅਜੇ ਵੀ ਇਸ ਨੂੰ ਨਹੀਂ ਛੱਡਦੇ।