ਏਮਸ ਨੂੰ ਨਸ਼ਾ ਤਸਕਰੀ ਦਾ ਅੱਡਾ ਬਣਾਉਣ ਵਾਲੇ ਦੋ ਮੁਲਜਮ ਚੜ੍ਹੇ ਪੁਲਿਸ ਦੇ ਅੜ੍ਹਿਕੇ
ਦੋਵੇਂ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰਨ ਲਈ ਏਮਸ ਹਸਪਤਾਲ ਪਹੁੰਚੇ ਸਨ, ਪਰ ਸ਼ੱਕ ਹੋਣ ਤੇ ਉਥੋਂ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਡੂੰਘਾਈ ਦੇ ਨਾਲ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਠਿੰਡਾ। ਪੰਜਾਬ ਦੇ ਸਭ ਤੋਂ ਵੱਡਾ ਹਸਪਤਾਲ ਏਮਸ ਹੁਣ ਨਸ਼ਾਂ ਤਸਕਰਾਂ ਦਾ ਨਵਾਂ ਅਤੇ ਸੁਰੱਖਿਅਤ ਠਿਕਾਣਾ ਬਣ ਗਿਆ ਹੈ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਹਰਕਤ ਚ ਆਈ ਪੁਲਿਸ ਨੇ ਏਮਸ ਨੂੰ ਨਸ਼ੇ ਦੀ ਸਪਲਾਈ ਲਈ ਇਸਤੇਮਾਲ ਕਰਦੇ ਆ ਰਹੇ ਦੋ ਮੁਲਜਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ ਮੌਕੇ ਤੇ ਨਸ਼ੇ ਦਾ ਸਮਾਨ ਵੀ ਬਰਾਮਦ ਹੋਇਆ ਹੈ।।
ਐਨਡੀਪੀਐਸ ਐਕਟ ਤਹਿਤ ਕੇਸ ਦਰਜ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰਨ ਲਈ ਏਮਸ ਹਸਪਤਾਲ ਪਹੁੰਚੇ ਸਨ, ਪਰ ਸ਼ੱਕ ਹੋਣ ਤੇ ਉਥੋਂ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦੋਵਾਂ ਦੀ ਪਛਾਣ ਪਰਵਿੰਦਰ ਸਿੰਘ ਵਾਸੀ ਪਿੰਡ ਚੁੱਗੇ ਖੁਰਦ ਅਤੇ ਗੁਰਮੀਤ ਸਿੰਘ ਵਾਸੀ ਪਿੰਡ ਜੋਧਪੁਰ ਰੋਮਾਣਾ ਵੱਜੋ ਹੋਈ ਹੈ। ਪੁਲਿਸ ਨੇ ਦੋਵਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਬੜੀ ਹੀ ਡੂੰਘਾਈ ਦੇ ਨਾਲ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।ਹਸਪਤਾਲ ਵਿਚ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਗਏ ਹਨ ਅਤੇ ਨਸ਼ਾ ਤਸਕਰਾਂ ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਚ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਹਸਪਤਾਲ ਦੇ ਸੁਰੱਖਿਆ ਗਾਰਡ ਵੱਲੋਂ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਦੋਵਾਂ ਨੂੰ ਕਾਬੂ ਕਰਨ ਚ ਕਾਮਯਾਬੀ ਹਾਸਿਲ ਹੋਈ ਹੈ।
ਜਿਕਰਯੋਗ ਹੈ ਕਿ ਅਕਾਲੀ-ਬੀਜੇਪੀ ਗਠਜੋੜ ਦੇ ਸਰਕਾਰ ਦੇ ਵਕਤ ਬਠਿੰਡਾ ਦੇ ਵਿੱਚ ਇਹ ਹਸਪਤਾਲ ਬਣਿਆ ਸੀ। ਇਸ ਹਸਪਤਾਲ ਦੇ ਵਿੱਚ ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਪੰਜਾਬ ਦੇ ਲੋਕ ਇਲਾਜ ਕਰਵਉਣ ਲਈ ਆਉਂਦੇ ਹਨ। ਹਸਪਤਾਲ ਦੇ ਵਿੱਚ ਬਹੁਤ ਜ਼ਿਆਦਾ ਭੀੜਭਾੜ ਰਹਿੰਦੀ ਹੈ