ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਅਫ਼ੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Published: 

04 Feb 2023 19:11 PM

ਨਵਾਂਸ਼ਹਿਰ ਤੋਂ ਡਾਕ ਰਾਹੀਂ ਕੈਨੇਡਾ ਤੇ ਇਟਲੀ ਭੇਜੀ ਗਈ 900 ਗ੍ਰਾਮ ਅਫ਼ੀਮ ਦਿੱਲੀ ਏਅਰ ਪੋਰਟ ਤੇ ਕਸਟਮ ਵਿਭਾਗ ਨੇ ਫੜ ਲਈ। ਨਵਾਂਸ਼ਹਿਰ ਪੁਲਿਸ ਨੇ ਨਵਾਂਸ਼ਹਿਰ ਮੇਨ ਡਾਕ ਘਰ ਵਿਚ ਪੋਸਟ ਮੈਨ ਵਜੋਂ ਤਾਇਨਾਤ ਬਰਜਿੰਦਰ ਸਿੰਘ ਨੂੰ ਕਾਬੂ ਕੀਤਾ ਹੈ।

ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਅਫ਼ੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Follow Us On

ਨਵਾਂਸ਼ਹਿਰ। ਪੰਜਾਬ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫ਼ਾਇਆ ਕਰਨ ਲਈ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵੱਲੋਂ ਵਿਦੇਸ਼ਾਂ ਵਿੱਚ ਡਾਕ ਪਾਰਸਲ ਰਾਹੀਂ ਅਫ਼ੀਮ ਸਮਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।

ਨਵੇਕਲੇ ਤਰੀਕੇ ਨਾਲ ਕਰਦੇ ਸਨ ਨਸ਼ਾ ਤਸਕਰੀ

ਨਸ਼ਾ ਤਸਕਰਾ ਨਵੇਕਲੇ ਤਰੀਕੇ ਨਾਲ ਨਸ਼ਾ ਤਸਕਰੀ ਕਰਦੇ ਸਨ। ਨਵਾਂਸ਼ਹਿਰ ਤੋਂ ਡਾਕ ਰਾਹੀਂ ਕੈਨੇਡਾ ਤੇ ਇਟਲੀ ਭੇਜੀ ਗਈ 900 ਗ੍ਰਾਮ ਅਫ਼ੀਮ ਦਿੱਲੀ ਏਅਰ ਪੋਰਟ ਤੇ ਕਸਟਮ ਵਿਭਾਗ ਨੇ ਫੜ ਲਈ। ਨਵਾਂਸ਼ਹਿਰ ਪੁਲਿਸ ਨੇ ਨਵਾਂਸ਼ਹਿਰ ਮੇਨ ਡਾਕ ਘਰ ਵਿਚ ਪੋਸਟ ਮੈਨ ਵਜੋਂ ਤਾਇਨਾਤ ਬਰਜਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਮੁਲਜਮ ਨੇ ਡਾਕ ਰਾਹੀਂ ਅਫ਼ੀਮ ਵਿਦੇਸ਼ ਭੇਜਣ ਦੇ ਏਵਜ਼ ਵਿਚ 60 ਹਜ਼ਾਰ ਰੁਪਏ ਵਿਦੇਸ਼ ਤੋਂ ਆਪਣੇ ਅਕਾਉਂਟ ਵਿਚ ਟਰਾਂਸਫਰ ਕਰਵਾਏ ਸਨ। ਜਿਸ ਵਲੋ ਅਫ਼ੀਮ ਪਾਰਸਲ ਕਰਵਾਈ ਸੀ ਉਹ ਮੁੱਖ ਮੁਲਜਮ ਅਜੇ ਵੀ ਪੁਲਿਸ ਗਿਰਫਤ ਤੋਂ ਬਾਹਰ ਹੈ ।

ਪੁਲਿਸ ਨੇ ਦਿੱਤੀ ਜਾਣਕਾਰੀ

ਪ੍ਰੈਸ ਕਾਨਫ਼ਰੰਸ ਦੌਰਾਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਭਾਗੀਰਥ ਸਿੰਘ ਮੀਣਾ ਐਸਐਸਪੀ ਨਵਾਂਸ਼ਹਿਰ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਨੇ ਗੁਪਤ ਸੂਚਨਾ ਤਹਿਤ ਪਿੰਡ ਮੱਲਪੁਰ ਅੜਕਾ ਬੱਸ ਸਟੈਂਡ ਚੈਕਿੰਗ ਨਾਕਾਬੰਦੀ ਕਰਕੇ ਮੁਲਜਮ ਬਰਜਿੰਦਰ ਕੁਮਾਰ ਨੂੰ ਗਿਰਫਤਾਰ ਕਰ ਲਿਆ। ਉਹ ਕੋਰੀਅਰ ਰਾਹੀਂ ਵਾਸੀ ਲਧਾਣਾ ਉੱਚਾ ਨਾਲ ਰਲ ਕੇ ਅਫੀਮ ਦੀ ਤਸਕਰੀ ਕਰਦਾ ਹੈ ।

ਮੁਲਜਮ ਨੇ ਕਬੂਲ ਕੀਤਾ ਜੁਰਮ

ਦੋਵਾਂ ਨੇ ਦੋ ਤਿਨ ਦਿਨ ਪਹਿਲਾ ਪਾਰਸਲ ਰਾਹੀਂ ਅਫ਼ੀਮ ਸਪਲਾਈ ਕੀਤੀ ਹੈ। ਜਿਸ ਦੀ ਸੂਚਨਾ ਤੇ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਨੇ ਨਵਾਂਸ਼ਹਿਰ ਡਾਕਖਾਨੇ ਵਿਚ ਕੰਮ ਕਰਦੇ ਮੁਲਾਜਮ ਬਰਜਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਭੁਪਿੰਦਰ ਸਿੰਘ ਦੇ ਕਹਿਣ ਤੇ ਬੀਤੀ ਇੱਕ ਫਰਵਰੀ ਨੂੰ ਅਫ਼ੀਮ ਦੇ 450 ਗ੍ਰਾਮ ਦੇ ਪਾਰਸਲ ਡਾਕਖਾਨਾ ਪਿੰਡ ਕਾਹਮਾ ਤੋਂ ਕੈਨੇਡਾ ਅਤੇ ਇੱਟਲੀ ਲਈਂ ਪਾਰਸਲ ਕੀਤੇ ਸਨ ਇਸ ਕੰਮ ਦੇ ਬਦਲੇ ਭੁਪਿੰਦਰ ਸਿੰਘ ਨੇ ਵਿਦੇਸ਼ ਤੋਂ ਉਸ ਦੇ ਬੈਂਕ ਖਾਤੇ ਵਿਚ 60000 ਰੁਪਏ ਟਰਾਂਸਫਰ ਕਰਵਾਏ ਸਨ ਸਨ। ਜਿਸ ਤੋਂ ਬਾਅਦ ਨਵਾਂਸ਼ਹਿਰ ਪੁਲਿਸ ਵਲੋਂ ਕਸਟਮ ਵਿਭਾਗ ਆਈਜੀਆਈ ਏਅਰਪੋਰਟ ਨਵੀ ਦਿੱਲੀ ਨਾਲ ਸਪੰਰਕ ਕੀਤਾ ਗਿਆ ਜਿਸ ਦੇ ਆਧਾਰ ਤੇ ਕਸਟਮ ਕਸਟਮ ਵਿਭਾਗ ਏਅਰਪੋਰਟ ਵਲੋਂ ਦੋ ਕੋਰੀਅਰ ਪੈਕਟ ਅਫ਼ੀਮ ਨੂੰ ਜਬਤ ਕਰ ਲਿਆ ਗਿਆ

ਪੁਲਿਸ ਰਿਮਾਂਡ ਤੇ ਮੁਲਜਮ

ਅਰੋਪੀ ਬਰਜਿੰਦਰ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਇਸ ਤੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਦਾ ਮੁਖ ਅਰੋਪੀ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।