Bathinda Firing: ‘ਘਿਨੌਣੀ ਕਰਤੂਤ’ ਤੋਂ ਪਰੇਸ਼ਾਨ ਸੀ ਜਵਾਨ! ਬੰਦੂਕ ਛੁਪਾਈ, ਗੋਲੀਆਂ ਚੁਰਾਈਆਂ ਅਤੇ ਸਾਥੀਆਂ ਨੂੰ ਭੁੰਨ ਦਿੱਤਾ

Updated On: 

17 Apr 2023 13:46 PM IST

Bathinda Military Station Firing: ਫੌਜ ਨੇ ਦੱਸਿਆ ਹੈ ਕਿ ਉਸ ਦੇ ਇਕਬਾਲੀਆ ਬਿਆਨ ਅਨੁਸਾਰ, 9 ਅਪ੍ਰੈਲ, 2023 ਦੀ ਸਵੇਰ ਨੂੰ, ਉਸਨੇ ਲੋਡੇਡ ਮੈਗਜ਼ੀਨ ਨਾਲ ਰਾਈਫਲ ਚੋਰੀ ਕੀਤੀ ਸੀ। ਫਿਰ ਉਸਨੂੰ ਛੁਪਾ ਲਿਆ। 12 ਅਪ੍ਰੈਲ ਨੂੰ ਉਸ ਨੇ ਰਾਈਫਲ ਕੱਢ ਕੇ ਸਿਪਾਹੀਆਂ ਨੂੰ ਮਾਰ ਦਿੱਤਾ।

Follow Us On
ਬਠਿੰਡਾ ਨਿਊਜ: ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ (Bathinda Military Station) ‘ਤੇ ਅੰਨ੍ਹੇਵਾਹ ਫਾਇਰਿੰਗ ‘ਚ 4 ਜਵਾਨ ਸ਼ਹੀਦ ਹੋ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਫੌਜ ਦੇ ਇੱਕ ਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੌਰਾਨ ਫੌਜ ਨੇ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਲਗਾਤਾਰ ਪੁੱਛਗਿੱਛ ਤੋਂ ਬਾਅਦ ਆਰਟੀਲਰੀ ਯੂਨਿਟ ਦੇ ਗਨਰ ਦੇਸਾਈ ਮੋਹਨ (Desai Mohan) ਨੇ ਪੁਲਿਸ ਦੇ ਸਾਹਮਣੇ ਇੰਸਾਸ ਰਾਈਫਲ ਚੋਰੀ ਕਰਨ ਅਤੇ ਆਪਣੇ 4 ਸਾਥੀ ਸੈਨਿਕਾਂ ਨੂੰ ਮਾਰਨ ਦਾ ਜੁਰਮ ਕਬੂਲ ਕਰ ਲਿਆ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਨਿੱਜੀ ਰੰਜਿਸ਼ ਕਾਰਨ ਇਹ ਘਟਨਾ ਵਾਪਰੀ ਹੈ। ਫੌਜ ਨੇ ਦੱਸਿਆ ਹੈ ਕਿ ਉਸ ਦੇ ਇਕਬਾਲੀਆ ਬਿਆਨ ਮੁਤਾਬਕ 9 ਅਪ੍ਰੈਲ 2023 ਦੀ ਸਵੇਰ ਉਸ ਨੇ ਮੈਗਜ਼ੀਨ ਨਾਲ ਭਰੀ ਰਾਈਫਲ ਚੋਰੀ ਕੀਤੀ ਸੀ। ਫਿਰ ਉਸਨੂੰ ਛੁਪਾ ਲਿਆ। 12 ਅਪਰੈਲ ਨੂੰ ਸਵੇਰੇ ਸਾਢੇ ਚਾਰ ਵਜੇ ਉਹ ਰਾਈਫ਼ਲ ਕੱਢ ਕੇ ਪਹਿਲੀ ਮੰਜ਼ਿਲ ਤੇ ਲੈ ਗਿਆ, ਜਿੱਥੇ ਉਸ ਨੇ ਸੁੱਤੇ ਪਏ ਚਾਰੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗਨਰ ਦੇਸਾਈ ਮੋਹਨ ਉਸ ਰਾਤ ਸੰਤਰੀ ਦੀ ਡਿਊਟੀ ‘ਤੇ ਸੀ।

‘ਘਿਨੌਣੀ ਕਰਤੂਤ’ ਤੋਂ ਪਰੇਸ਼ਾਨ ਸੀ ਜਵਾਨ

ਉਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਰਾਈਫਲ ਅਤੇ ਸੱਤ ਗੋਲੀਆਂ ਛਾਉਣੀ ਦੇ ਅੰਦਰ ਸੀਵਰੇਜ ਦੇ ਟੋਏ ਵਿੱਚ ਸੁੱਟ ਦਿੱਤੀਆਂ ਸਨ। ਗਨਰ ਦੇਸਾਈ ਮੋਹਨ ਨੇ ਰਾਈਫਲ, ਮੈਗਜ਼ੀਨ ਅਤੇ ਐਲਐਮਜੀ ਦੇ ਅੱਠ ਰਾਉਂਡ ਚੋਰੀ ਕੀਤੇ ਸਨ ਅਤੇ ਅਪਰਾਧ ਵਿੱਚ ਵਰਤੇ ਸਨ। ਮੁਲਜਮ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ ਅਤੇ ਉਸ ਨਾਲ ਗੈਰ-ਕੁਦਰਤੀ ਸੈਕਸ ਕੀਤਾ ਗਿਆ ਸੀ, ਇਸ ਲਈ ਉਸ ਨੇ ਬਦਲਾ ਲੈਣ ਲਈ ਉਨ੍ਹਾਂ ਨੂੰ ਮਾਰ ਦਿੱਤਾ।

ਫੌਜ ਨੇ ਅੱਤਵਾਦੀ ਹਮਲੇ ਦੇ ਡਰ ਨੂੰ ਖਾਰਜ ਕੀਤਾ

ਫੌਜ ਦਾ ਕਹਿਣਾ ਹੈ ਕਿ 12 ਅਪ੍ਰੈਲ ਨੂੰ ਮੁਢਲੀ ਐਫਆਈਆਰ ਦਰਜ ਕਰਨ ਸਮੇਂ ਮੁਲਜ਼ਮ ਵੱਲੋਂ ਦਿੱਤਾ ਗਿਆ ਬਿਆਨ ਜਾਂਚ ਏਜੰਸੀਆਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਦੋ ਵਿਅਕਤੀ ਇੰਸਾਸ ਰਾਈਫਲ ਅਤੇ ਕੁਹਾੜੀ ਲੈ ਕੇ ਸਾਦੇ ਕੱਪੜਿਆਂ ਵਿੱਚ ਅੰਦਰ ਦਾਖਲ ਹੋਏ ਸਨ। ਫਿਲਹਾਲ ਦੋਸ਼ੀ ਪੁਲਿਸ ਦੀ ਹਿਰਾਸਤ ‘ਚ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੁਝ ਮੀਡੀਆ ਰਿਪੋਰਟਾਂ ‘ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ