ਬਟਾਲਾ ਥਾਣੇ ‘ਤੇ ਗ੍ਰਨੇਡ ਹਮਲੇ ਦਾ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ, ਹਮਲਾਵਰਾਂ ਦੇ ਰੁੱਕਣ ਦਾ ਕੀਤਾ ਸੀ ਪ੍ਰਬੰਧ
ਇਹ ਮਾਮਲਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਕੋਲ ਹੈ। ਉੱਥੇ ਹੀ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਕਰਨਵੀਰ ਸਿੰਘ ਨਿਵਾਸੀ ਪਿੰਡ ਚਣਨਕੇ, ਅੰਮ੍ਰਿਤਸਰ ਵਜੋਂ ਹੋਈ ਹੈ। ਕਰਨਵੀਰ ਦੀ ਉਮਰ ਸਿਰਫ਼ 22 ਸਾਲ ਹੈ ਤੇ ਉਹ 12ਵੀਂ ਪਾਸ ਹੈ। ਉਸ ਨੇ ਦੱਸਿਆ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ 'ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਉਸ ਨੂੰ ਵਾਰਦਾਤ ਕਰਨ ਤੋਂ ਬਾਅਦ ਪੈਸੇ ਮਿਲਦੇ ਸਨ।
ਦਿੱਲੀ ਪੁਲਿਸ ਨੇ ਬਟਾਲਾ ਦੇ ਕਿਲਾ ਲਾਲ ਸਿੰਘ ਥਾਣੇ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ‘ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਗ੍ਰਿਫ਼ਤਾਰੀ ਇੰਦੌਰ ਤੋਂ ਕਾਬੂ ਕੀਤੇ ਗਏ ਮੁਲਜ਼ਮ ਆਕਾਸ਼ਦੀਪ ਸਿੰਘ ਤੋਂ ਪੁੱਛ-ਗਿਛ ਤੋਂ ਬਾਅਦ ਹੋਈ ਹੈ। ਜਾਂਚ ‘ਚ ਨਿਕਲ ਕੇ ਸਾਹਮਣੇ ਆਇਆ ਕਿ ਅਪ੍ਰੈਲ ਮਹੀਨੇ ਹੋਏ ਹਮਲੇ ‘ਚ ਮੁਲਜ਼ਮ ਨੇ ਹਮਲਾਵਰਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਸੀ।
ਇਹ ਮਾਮਲਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਕੋਲ ਹੈ। ਉੱਥੇ ਹੀ ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਕਰਨਵੀਰ ਸਿੰਘ ਨਿਵਾਸੀ ਪਿੰਡ ਚਣਨਕੇ, ਅੰਮ੍ਰਿਤਸਰ ਵਜੋਂ ਹੋਈ ਹੈ। ਕਰਨਵੀਰ ਦੀ ਉਮਰ ਸਿਰਫ਼ 22 ਸਾਲ ਦਾ ਹੈ ਤੇ ਉਹ 12ਵੀਂ ਪਾਸ ਹੈ। ਉਸ ਨੇ ਦੱਸਿਆ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ‘ਚ ਬੈਠੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਹੈਂਡਲਰਾਂ ਨਾਲ ਜੁੜਿਆ ਹੋਇਆ ਸੀ। ਉਸ ਨੂੰ ਵਾਰਦਾਤ ਕਰਨ ਤੋਂ ਬਾਅਦ ਪੈਸੇ ਮਿਲਦੇ ਸਨ।
ਮੁਲਜ਼ਮ ਗਿਆ ਸੀ ਵੈਸਟ ਏਸ਼ੀਆ, ਭਰਾ ਪਹਿਲਾਂ ਹੀ ਹੋ ਚੁੱਕਿਆ ਗ੍ਰਿਫ਼ਤਾਰ
ਬੱਬਰ ਖਾਲਸਾ ਦੇ ਨੈੱਟਵਰਕ ਦੀ ਮਦਦ ਨਾਲ ਉਹ ਵੈਸਟ ਏਸ਼ੀਆ ਵੀ ਗਿਆ ਸੀ। ਜਾਂਚ ‘ਚ ਉਸ ਨੇ ਕਬੂਲ ਕੀਤਾ ਕਿ ਉਸ ਨੇ ਦੋ ਮੁਲਜ਼ਮਾਂ ਨੂੰ ਆਪਣੇ ਘਰ ‘ਚ ਰੱਖਿਆ ਸੀ, ਤੇ ਇਨ੍ਹਾਂ ਨੇ ਹੀ ਥਾਣੇ ‘ਤੇ ਗ੍ਰਨੇਡ ਹਮਲਾ ਕੀਤਾ ਸੀ।
ਕਰਨਵੀਰ ਇਕੱਲਾ ਹੀ ਨਹੀਂ ਸੀ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਸੀ। ਉਸ ਨੇ ਆਪਣੇ ਭਰਾ ਨੂੰ ਵੀ ਇਸ ਨੈੱਟਵਰਕ ਨਾਲ ਜੋੜ ਰੱਖਿਆ ਸੀ। ਦਿੱਲੀ ਪੁਲਿਸ ਅਨੁਸਾਰ ਕਰਨਵੀਰ ਸਿੰਘ ਤੇ ਭਰਾ ਗੁਰਸੇਵਕ ਨੂੰ ਪਹਿਲਾਂ ਹੀ ਇਸ ਸਾਜ਼ਿਸ਼ ‘ਚ ਸ਼ਾਮਲ ਹੋਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦਿੱਲੀ ਪੁਲਿਸ ਦਾ ਆਪ੍ਰੇਸ਼ਨ ਸੈੱਲ
ਦਿੱਲੀ ਪੁਲਿਸ ਨੇ ਖਾਲਿਸਤਾਨੀ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਆਪ੍ਰੇਸ਼ਨ ਸੈੱਲ ਬਣਾਇਆ ਹੈ, ਜੋ ਸੋਸ਼ਲ ਮੀਡੀਆ ਦੇ ਰਾਹੀਂ ਵਿਦੇਸ਼ ਤੋਂ ਹੈਂਡਲ ਕੀਤੀਆਂ ਜਾ ਰਹੀਆਂ ਅੱਤਵਾਦੀ ਸਾਜ਼ਿਸ਼ਾਂ ਦੀ ਨਿਗਰਾਨੀ ਕਰੇਗਾ। ਡੀਸੀਪੀ ਸਪੈਸ਼ਲ ਸੈੱਲ ਨੇ ਕਿਹਾ ਹੈ ਕਿ ਇਹ ਗ੍ਰਿਫ਼ਤਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਨੈੱਟਵਰਕ ਖਿਲਾਫ਼ ਵੱਡੀ ਸਫ਼ਲਤਾ ਹੈ। ਅਸੀਂ ਮੁਲਜ਼ਮ ਤੋਂ ਪੁੱਛ-ਗਿਛ ਕਰਕੇ ਹੋਰ ਲਿੰਕਾਂ ਤੇ ਮਾਡਿਊਲ ਦੀ ਡੂੰਘਾਈ ਤੱਕ ਜਾਂਚ ਕਰਾਂਗੇ।
