ਬਰਨਾਲਾ ਦੇ ਨੌਜਵਾਨ ਨਾਲ 30 ਲੱਖ ਦੀ ਠੱਗੀ, ਕੈਨੇਡਾ ਜਾ ਕੇ ਪਤਨੀ ਨੇ ਬਦਲੇ ਰੰਗ; ਪੁਲਿਸ ਨੇ ਸੱਸ-ਸਹੁਰਾ ਕੀਤੇ ਗ੍ਰਿਫ਼ਤਾਰ

Updated On: 

28 Mar 2026 19:31 PM IST

ਪੰਜਾਬ ਵਿੱਚ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਨੌਜਵਾਨਾਂ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ-ਕੱਲ੍ਹ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਦੇ ਸੁਪਨੇ ਪੂਰੇ ਕਰਨ ਲਈ 'ਕੰਟਰੈਕਟ ਮੈਰਿਜ' ਵਰਗੇ ਸ਼ਾਰਟਕੱਟ ਅਪਣਾ ਰਹੇ ਹਨ, ਜੋ ਅਕਸਰ ਵੱਡੀ ਬਰਬਾਦੀ ਦਾ ਕਾਰਨ ਬਣਦੇ ਹਨ।

ਬਰਨਾਲਾ ਦੇ ਨੌਜਵਾਨ ਨਾਲ 30 ਲੱਖ ਦੀ ਠੱਗੀ, ਕੈਨੇਡਾ ਜਾ ਕੇ ਪਤਨੀ ਨੇ ਬਦਲੇ ਰੰਗ; ਪੁਲਿਸ ਨੇ ਸੱਸ-ਸਹੁਰਾ ਕੀਤੇ ਗ੍ਰਿਫ਼ਤਾਰ

ਬਰਨਾਲਾ ਦੇ ਨੌਜਵਾਨ ਨਾਲ 30 ਲੱਖ ਦੀ ਠੱਗੀ, ਪਤਨੀ ਨੇ ਕੈਨੇਡਾ ਜਾ ਕੇ ਤੋੜੇ ਰਿਸ਼ਤੇ

ਪੰਜਾਬ ਵਿੱਚ ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਨੌਜਵਾਨਾਂ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ-ਕੱਲ੍ਹ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਦੇ ਸੁਪਨੇ ਪੂਰੇ ਕਰਨ ਲਈ ‘ਕੰਟਰੈਕਟ ਮੈਰਿਜ’ ਵਰਗੇ ਸ਼ਾਰਟਕੱਟ ਅਪਣਾ ਰਹੇ ਹਨ, ਜੋ ਅਕਸਰ ਵੱਡੀ ਬਰਬਾਦੀ ਦਾ ਕਾਰਨ ਬਣਦੇ ਹਨ। ਅਜਿਹਾ ਹੀ ਇੱਕ ਦੁਖਦਾਈ ਮਾਮਲਾ ਬਰਨਾਲਾ ਸ਼ਹਿਰ ਦੇ ਨੌਜਵਾਨ ਸੰਦੀਪ ਕੁਮਾਰ ਨਾਲ ਵਾਪਰਿਆ ਹੈ, ਜਿੱਥੇ ਕੈਨੇਡਾ ਪਹੁੰਚਦਿਆਂ ਹੀ ਪਤਨੀ ਨੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਪਾਸਾ ਵੱਟ ਲਿਆ।

ਪਰਿਵਾਰ ਨੇ ਕਰਜ਼ਾ ਚੁੱਕ ਕੇ ਲਾਏ ਸਨ 30 ਲੱਖ ਰੁਪਏ

ਸੰਦੀਪ ਕੁਮਾਰ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ; ਉਸਦੇ ਪਿਤਾ ਫੋਟੋਗ੍ਰਾਫਰ ਹਨ ਅਤੇ ਮਾਂ ਇੱਕ ਛੋਟਾ ਜਿਹਾ ਬੁਟੀਕ ਚਲਾਉਂਦੀ ਹੈ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਦੇ ਬਿਹਤਰ ਭਵਿੱਖ ਦਾ ਸੁਪਨਾ ਦੇਖਦੇ ਹੋਏ ਦਸੰਬਰ 2023 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਇੱਕ ਲੜਕੀ ਨਾਲ ਸੰਦੀਪ ਦਾ ਰਿਸ਼ਤਾ ਤੈਅ ਕੀਤਾ ਸੀ।

ਉਸ ਸਮੇਂ ਲੜਕੀ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਪਰ ਲੜਕੀ ਦਾ ਵੀਜ਼ਾ ਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਸੰਦੀਪ ਉਸ ਨਾਲ ਵਿਆਹ ਕਰ ਲੈਂਦਾ ਹੈ, ਤਾਂ ਲੜਕੀ ਕੈਨੇਡਾ ਜਾ ਕੇ ਪੜ੍ਹਾਈ ਕਰੇਗੀ ਅਤੇ ਬਾਅਦ ਵਿੱਚ ਸੰਦੀਪ ਨੂੰ ਉੱਥੇ ਬੁਲਾ ਕੇ PR ਦਿਵਾ ਦੇਵੇਗੀ। ਇਸ ਜਾਲ ਵਿੱਚ ਫਸ ਕੇ ਸੰਦੀਪ ਦੇ ਮਾਪਿਆਂ ਨੇ ਆਪਣੀ ਉਮਰ ਭਰ ਦੀ ਪੂੰਜੀ, ਗਹਿਣੇ ਅਤੇ ਰਿਸ਼ਤੇਦਾਰਾਂ ਤੋਂ ਲਗਭਗ 30 ਲੱਖ ਰੁਪਏ ਦਾ ਲੋਨ ਲੈ ਕੇ ਲੜਕੀ ਨੂੰ ਵਿਦੇਸ਼ ਭੇਜਣ ‘ਤੇ ਖਰਚ ਕਰ ਦਿੱਤੇ।

ਕੈਨੇਡਾ ਪਹੁੰਚਦਿਆਂ ਹੀ ਪਤਨੀ ਨੇ ਤੋੜੇ ਸਾਰੇ ਰਿਸ਼ਤੇ

ਕੁਝ ਸਮਾਂ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਸੰਦੀਪ ਦੀ ਪਤਨੀ ਨੇ ਆਪਣੇ ਅਸਲੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਉਸਨੇ ਪਤੀ ਸੰਦੀਪ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਅਤੇ ਸਾਫ਼ ਕਹਿ ਦਿੱਤਾ ਕਿ ਉਹ ਉਸ ਨਾਲ ਸਾਰੀ ਜ਼ਿੰਦਗੀ ਨਹੀਂ ਬਿਤਾ ਸਕਦੀ। ਇਸ ਤੋਂ ਬਾਅਦ ਉਸਨੇ ਪਤੀ ਅਤੇ ਸਹੁਰੇ ਪਰਿਵਾਰ ਦੇ ਸਾਰੇ ਨੰਬਰ ਬਲਾਕ ਕਰ ਦਿੱਤੇ। ਇਸ ਘਟਨਾ ਤੋਂ ਬਾਅਦ ਸੰਦੀਪ ਦਾ ਪਰਿਵਾਰ ਡੂੰਘੀ ਚਿੰਤਾ ਅਤੇ ਡਿਪਰੈਸ਼ਨ ਵਿੱਚ ਹੈ। 30 ਲੱਖ ਰੁਪਏ ਦਾ ਕਰਜ਼ਾ ਅਤੇ ਉਸਦਾ ਭਾਰੀ ਵਿਆਜ ਪਰਿਵਾਰ ਲਈ ਵੱਡੀ ਮੁਸੀਬਤ ਬਣ ਗਿਆ ਹੈ।

ਪੁਲਿਸ ਨੇ ਸੱਸ-ਸਹੁਰਾ ਨੂੰ ਕੀਤਾ ਗ੍ਰਿਫ਼ਤਾਰ

ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਬਰਨਾਲਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਡੀਐਸਪੀ ਬਰਨਾਲਾ ਨੇ ਦੱਸਿਆ ਕਿ ਸੰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦੀ ਪਤਨੀ ਅਤੇ ਸੱਸ-ਸਹੁਰੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਸੰਦੀਪ ਦੇ ਸੱਸ-ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੁਣ ਪੁਲਿਸ ਵੱਲੋਂ ਸੰਦੀਪ ਦੀ ਪਤਨੀ ਨੂੰ ਕੈਨੇਡਾ ਤੋਂ ਵਾਪਸ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੀੜਤ ਪਰਿਵਾਰ ਹੁਣ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਮਿਲ ਸਕੇ।

Follow Us
Related Stories
Viral Video: ਮਾਮੂਲੀ ਟੱਕਰ ਤੋਂ ਬਾਅਦ ਮਹਿਲਾ ਦਾ ਹਾਈ-ਵੋਲਟੇਜ ਡਰਾਮਾ, ਗੁੱਸੇ ਵਿੱਚ ਚੁੱਕੀ ਇੱਟ ਤੇ ਬੁਲੇਟ ਦੀ ਕਰ ਦਿੱਤੀ ਭੰਨਤੋੜ
ਤਰਨਤਾਰਨ ‘ਚ 30 ਲੱਖ ਦੀ ਫਿਰੌਤੀ ਨਾ ਮਿਲਣ ‘ਤੇ ਮੈਡੀਕਲ ਸਟੋਰ ਮਾਲਕ ‘ਤੇ ਅੰਨ੍ਹੇਵਾਹ ਫਾਇਰਿੰਗ, ਇਲਾਕੇ ‘ਚ ਸਹਿਮ ਦਾ ਮਾਹੌਲ
ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ‘ਚ ਹੰਗਾਮਾ, ਪੈਪਸੀ ਦੀ ਬੋਤਲ ‘ਚੋਂ ਨਿਕਲਿਆ ‘ਕੀੜਾ’; ਰੈਸਟੋਰੈਂਟ ਮਾਲਕ ਨੇ ਕੰਪਨੀ ਸਿਰ ਮੜ੍ਹਿਆ ਦੋਸ਼
ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇ 100 ਹੋਰ ਨਵੇਂ ਮੁਹੱਲਾ ਕਲੀਨਿਕ; ਹੁਣ ਪਿੰਡ-ਪਿੰਡ ਮਿਲੇਗਾ ਮੁਫ਼ਤ ਇਲਾਜ
ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ‘ਚ ਮੈਗਾ PTM, ਨਿੱਜੀ ਸਕੂਲ ਛੱਡ ਸਰਕਾਰੀ ਸਕੂਲਾਂ ਵੱਲ ਵਧਿਆ ਬੱਚਿਆਂ ਦਾ ਰੁਝਾਨ
SGPC ਨੇ 1487 ਕਰੋੜ ਰੁਪਏ ਦਾ ਸਾਲਾਨਾ ਬਜਟ ਕੀਤਾ ਪਾਸ, ਪਿਛਲੇ ਸਾਲ ਨਾਲੋਂ 100 ਕਰੋੜ ਦਾ ਵਾਧਾ; ਧਰਮ ਪ੍ਰਚਾਰ ਅਤੇ ਸਿੱਖਿਆ ‘ਤੇ ਵੱਡਾ ਖ਼ਰਚਾ