ਅੰਮ੍ਰਿਤਸਰ ‘ਚ ਤੁੰਗ ਢਾਬ ਡਰੇਨ ਨੂੰ ਸਾਫ ਕਰਨ ਦੀ ਸੰਤ ਸੀਚੇਵਾਲ ਨੇ ਖਿੱਚੀ ਤਿਆਰੀ, ਇਹ ਹੈ ਪਲਾਨ
ਇਸ ਦੇ ਨਾਲ ਲੋਕ ਕਾਫੀ ਖੱਜਲ-ਖੁਆਰ ਹੋ ਰਹੇ ਹਨ। ਇਸ ਮੁੱਦੇ ਕਰਕੇ ਕਈ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅੱਜ ਸੰਤ ਸੀਚੇਵਾਲ ਇਥੇ ਪਹੁੰਚੇ ਹਨ ਅਤੇ ਉਸ ਬਾਬਤ ਉਹਨਾਂ ਨੇ ਇੰਡਸਟਰੀ ਨਾਲ ਵੀ ਮੀਟਿੰਗ ਕਰਨ ਦਾ ਪਲੈਨ ਤਿਆਰ ਕਰ ਲਿਆ ਹੈ ਤਾਂ ਜੋ ਇਸ ਤੁੰਗ ਢਾਬ ਡਰੇਨ 'ਚ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਨਾ ਆ ਸਕੇ।
Balbir Singh Seechewal: ਰਾਜਾ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਅੰਮ੍ਰਿਤਸਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਤੁੰਗ ਢਾਬ ਡਰੇਨ ਨੂੰ ਸਾਫ ਕਰਨ ਦੀ ਤਿਆਰੀ ਖਿੱਚੀ ਲਈ ਹੈ। ਇਸ ਨੂੰ ਲੈ ਕੇ ਸਾਰਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਤੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਚੋਣਾਂ ਦੇ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਬਾਈਪਾਸ ਤੇ ਬਣੇ ਤੁੰਗ ਢਾਬ ਡਰੇਨ ਦਾ ਮੁੱਦਾ ਬੜਾ ਜੋਰਾ ਸ਼ੋਰਾਂ ਨਾਲ ਉੱਠਿਆ ਸੀ। ਤੁੰਗ ਢਾਬ ਡਰੇਨ ਦੇ ਵਿੱਚ ਬਹੁਤ ਸਾਰੀ ਗੰਦਗੀ ਵੀ ਦੇਖਣ ਨੂੰ ਮਿਲਦੀ ਹੈ। ਉਸ ਗੰਦਗੀ ਨੂੰ ਸਾਫ ਕਰਵਾਉਣ ਦੇ ਲਈ ਅੱਜ ਅਹਿਮ ਮੀਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਤੁੰਗ ਢਾਬ ਦਾ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੋਕ ਕਾਫੀ ਖੱਜਲ-ਖੁਆਰ ਹੋ ਰਹੇ ਹਨ। ਇਸ ਮੁੱਦੇ ਕਰਕੇ ਕਈ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅੱਜ ਸੰਤ ਸੀਚੇਵਾਲ ਇਥੇ ਪਹੁੰਚੇ ਹਨ ਅਤੇ ਉਸ ਬਾਬਤ ਉਹਨਾਂ ਨੇ ਇੰਡਸਟਰੀ ਨਾਲ ਵੀ ਮੀਟਿੰਗ ਕਰਨ ਦਾ ਪਲੈਨ ਤਿਆਰ ਕਰ ਲਿਆ ਹੈ ਤਾਂ ਜੋ ਇਸ ਤੁੰਗ ਢਾਬ ਡਰੇਨ ‘ਚ ਇੰਡਸਟਰੀ ਦਾ ਕੈਮੀਕਲ ਵਾਲਾ ਪਾਣੀ ਨਾ ਆ ਸਕੇ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਇੱਕ ਪਵਿੱਤਰ ਸ਼ਹਿਰ ਹੈ ਤੇ ਤੁੰਗ ਢਾਬ ਡਰੇਨ ਦੇ ਪਾਣੀ ਨੂੰ ਵੀ ਸਾਫ ਸੁਥਰਾ ਕਰਨਾ ਸਾਡਾ ਫਰਜ਼ ਹੈ। ਪਿਛਲੇ ਸਮੇਂ ਦੌਰਾਨ ਨਗਰ ਨਿਗਮ ਵੱਲ ਇਸ ‘ਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਅੱਜ ਉਹ ਖੁਦ ਡਰੇਨ ਤੇ ਜਾ ਕੇ ਮੌਕੇ ਦਾ ਜਾਇਜ਼ਾ ਲੈਣਗੇ। ਉਹਨਾਂ ਕਿਹਾ ਕਿ ਤੁੰਗ ਢਾਬ ਡਰੇਨ ਦੀ ਸਫਾਈ ਲਈ ਜਿੰਨਾ ਫੰਡ ਮੁੱਖ ਮੰਤਰੀ ਤੋਂ ਚਾਹੀਦਾ ਹੈ ਅਸੀਂ ਉਹ ਫੰਡ ਲੈ ਕੇ ਇਸ ਡਰੇਨ ਦੀ ਸਫਾਈ ਕਰਾਵਾਂਗੇ।
ਨਾਲ ਹੀ ਉਨ੍ਹਾਂ ਕਿਹਾ ਕਿ ਜਰੂਰਤ ਪਈ ‘ਤੇ ਇਸ ਦਾ ਫੰਡ ਕੇਂਦਰ ਸਰਕਾਰ ਤੋਂ ਵੀ ਲਿਆਂ ਜਾਵੇਗਾ। ਬਾਕੀ ਐਨਜੀਓ ਨੂੰ ਵੀ ਸੱਦਾ ਦਿੰਦੇ ਹਾਂ ਕਿ ਉਹ ਗੁਰੂ ਨਗਰੀ ਦੀ ਸਾਫ਼ ਸਫਾਈ ਲਈ ਅੱਗੇ ਆਉਣ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਵੀ ਸੱਦਾ ਦਿੱਤਾ ਗਿਆ ਹੈ। ਉਹ ਇਸ ਮੁਹਿਮ ਦੇ ਵਿੱਚ ਉਹਨਾਂ ਦਾ ਸਾਥ ਦੇਣ ਕਿਉਂਕਿ ਉਹਨਾਂ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਚੁਣ ਕੇ ਮੈਂਬਰ ਪਾਰਲੀਮੈਂਟ ਬਣਾਇਆ ਹੈ।