ਸ਼ਹੀਦ ਜਰਨੈਲ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰ ਰਿਹਾ ਦੇਸ਼, ਮੁੱਖ ਮੰਤਰੀ ਸਮੇਤ ਕਈ ਮੰਤਰੀਆਂ ਨੇ ਕੀਤਾ ਪ੍ਰਣਾਮ
ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 9 ਜੂਨ ਦੱਸਿਆ ਗਿਆ ਹੈ, ਪਰ ਨਾਨਕਸ਼ਾਹੀ ਕੈਲੇਂਡਰ ਮੁਤਾਬਕ, ਉਨ੍ਹਾਂ ਨੇ 25 ਜੂਨ ਨੂੰ ਸ਼ਹੀਦੀ ਪ੍ਰਾਪਤ ਕੀਤੀ ਸੀ।
ਦਸਮ ਪਾਤਸ਼ਾਹ ਤੋਂ ਥਾਪੜਾ ਲੈ ਮਾਧੋ ਦਾਸ ਤੋਂ ਬਣਿਆ ਬੰਦਾ ਸਿੰਘ ਬਹਾਦਰ
ਸਿੱਖ ਕੌਮ ਦੀ ਅਗਵਾਈ ਕਰਦੇ ਹੋਏ ਅਨੇਕਾਂ ਜੰਗਾਂ ਜਿੱਤੀਆਂਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆਕੌਮ ਚ ਜ਼ੁਲਮ ਤੇ ਜਬਰ ਅੱਗੇ ਲੜਨ ਦਾ ਜੋਸ਼ ਤੇ ਜਜ਼ਬਾ ਭਰਿਆਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ pic.twitter.com/K9XpjOD1Lt — Bhagwant Mann (@BhagwantMann) June 25, 2023ਇਹ ਵੀ ਪੜ੍ਹੋ
ਦੇਸ਼ ਚ ਪੰਚਾਇਤੀ ਰਾਜ ਦੀ ਨੀਂਹ ਰੱਖਣ ਵਾਲੇ, ਅੰਨਦਾਤੇ ਨੂੰ ਜ਼ਮੀਨਾਂ ਦਾ ਮਾਲਕੀ ਹੱਕ ਦੇਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।
Tribute to Great Sikh Emperor Baba Banda Singh Bahadur ji on his Martyrdom day. pic.twitter.com/IVMvbUdaUV — Harjot Singh Bains (@harjotbains) June 25, 2023
ਕੌਣ ਸਨ ਬਾਬਾ ਬੰਦਾ ਸਿੰਘ ਬਹਾਦਰ?
ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲੀ ਨਾਂ ਲਛਮਣ ਦੇਵ ਸੀ। ਉਹ 27 ਅਕਤੂਬਰ 1670 ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਵਿਖੇ ਰਾਮ ਦੇਵ ਭਾਰਦਵਾਜ ਦੇ ਘਰ ਪੈਦਾ ਹੋਏ। ਮਾਪਿਆਂ ਦੀ ਇੱਛਾ ਦਾ ਸਨਮਾਨ ਕਰਦਿਆਂ ਲਛਮਣ ਦੇਵ ਨੇ ਬਚਪਨ ਤੋਂ ਹੀ ਅਸਤਰ-ਸ਼ਸਤਰ ਦਾ ਗਿਆਨ ਲੈ ਲਿਆ। ਇੱਕ ਦਿਨ ਉਹ ਜੰਗਲ ਵਿੱਚ ਸ਼ਿਕਾਰ ਕਰਨ ਗਏ ਤਾਂ ਉਨ੍ਹਾਂ ਕੋਲੋਂ ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ। ਹਿਰਨੀ ਦੀ ਮੌਤ ਤੋਂ ਬਾਅਦ ਉਸਦੇ ਗਰਭ ਚੋਂ ਨਿਕਲੇ ਬੱਚੇ ਵੀ ਤੜਪ-ਤੜਪ ਕੇ ਮਰ ਗਏ। ਜਿਸ ਤੋਂ ਬਾਅਦ ਇਸ ਘਟਨਾ ਨੇ ਉਨ੍ਹਾਂ ਦੇ ਇਨ੍ਹਾਂ ਗੰਭੀਰ ਅਸਰ ਛੱਡਿਆ ਕਿ ਉਹ ਵੈਰਾਗੀ ਹੋ ਗਏ ਅਤੇ ਉਨ੍ਹਾਂ ਦਾ ਨਾਂ ਲਛਮਣ ਦੇਵ ਤੋਂ ਮਾਧੋ ਦਾਸ ਹੋ ਗਿਆ। ਉੱਧਰ ਜਦੋਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਪਹੁੰਚੇ ਤਾਂ ਉਨ੍ਹਾਂ ਨੂੰ ਸੰਗਤ ਨੇ ਲਛਮਣ ਦੇਵ ਬਾਰੇ ਦੱਸਿਆ। ਗੁਰੂ ਸਾਹਿਬ ਨੇ ਵੈਰਾਗੀ ਬੰਦਾ ਸਿੰਘ ਬਹਾਦਰ ਦੇ ਡੇਰੇ ‘ਤੇ ਪਹੁੰਚ ਗਏ। ਉਨ੍ਹਾਂ ਨੂੰ ਜਦੋਂ ਗੁਰੂ ਸਾਹਿਬ ਦੀਆਂ ਸ਼ਕਤੀਆਂ ਦੀ ਪਛਾਣ ਹੋਈ ਤਾਂ ਉਹ ਉਨ੍ਹਾਂ ਦੇ ਭਗਤ ਬਣ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਾਟੇ ਦੀ ਪਹੁਲ ਦੇ ਕੇ ਲਛਮਣ ਦਾਸ ਤੋਂ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ।ਮੁਗਲਾਂ ਨਾਲ ਜੰਮ ਕੇ ਲਿਆ ਲੋਹਾ
ਉਸ ਵੇਲ੍ਹੇ ਮੁਗਲਾਂ ਵੱਲੋਂ ਸਿੱਖਾਂ ‘ਤੇ ਕੀਤੀ ਜਾ ਰਹੀ ਤਸ਼ਦੱਦ ਤੋਂ ਜਦੋਂ ਬੰਦਾ ਸਿੰਘ ਬਹਾਦਰ ਜਾਣੂ ਹੋਏ ਤਾਂ ਉਨ੍ਹਾਂ ਨੇ ਮੁਗਲਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਨੇ ਨਾ ਸਿਰਫ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਮੁਗਲਾਂ ਤੋਂ ਲਿਆ, ਸਗੋਂ ਕਈ ਵੱਡੀਆਂ ਜੰਗਾਂ ਵੀ ਜਿੱਤੀਆਂ। ਬੰਦਾ ਸਿੰਘ ਬਹਾਦਰ ਦੀ ਬਹਾਦਰੀ ਤੋਂ ਡਰੇ ਮੁਗਲਾਂ ਨੇ ਉਨ੍ਹਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਲੋਹੋ ਦੇ ਪਿੰਜਰੇ ਵਿੱਚ ਡੱਕ ਦਿੱਤਾ। ਇਸ ਦੌਰਾਨ ਕਈ ਬੇਗੁਨਾਹ ਸਿੱਖਾਂ ਦੀਆਂ ਜਾਨਾਂ ਵੀ ਲਈਆਂ ਗਈਆਂ। ਉਹ 9 ਜੂਨ 1716 ਦੀ ਤਾਰੀਕ ਸੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸਲਾਮ ਕਬੂਲ ਦੀ ਸ਼ਰਤ ਤੇ ਛੱਡਣ ਦੀ ਪੇਸ਼ਕਸ਼ ਰੱਖੀ ਗਈ, ਪਰ ਸਾਰਿਆਂ ਨੇ ਮੁੱਢੋ ਇਨਕਾਰ ਕਰ ਦਿੱਤਾ। ਉਨ੍ਹਾਂ ਸਾਹਮਣੇ ਉਨ੍ਹਾਂ ਦੇ ਪੁੱਤਰ ਭਾਈ ਅਜੈ ਸਿੰਘ ਨੂੰ ਵੀ ਬੁਰੀ ਤਰ੍ਹਾਂ ਨਾਲ ਕਤਲ ਕਰ ਦਿੱਤਾ ਗਿਆ। ਪਰ ਉਹ ਆਪਣੇ ਫੈਸਲੇ ਤੋਂ ਨਹੀਂ ਪਲਟੇ। ਜਿਸ ਤੋਂ ਬਾਅਦ ਮੁਗਲਾਂ ਨੇ ਉਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਜਰਨੈਲ ਬਾਬਾ ਬੰਦਾ ਸਿੰਘ ਦੀ ਬਹਾਦਰੀ ਭਰੀ ਸ਼ਹਾਦਤ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਜਿੰਦਾ ਰਹੇਗੀ। ਉਹ ਪੂਰੀ ਸਿੱਖ ਕੌਮ ਲਈ ਇੱਕ ਆਦਰਸ਼ ਹਨ ਅਤੇ ਹਮੇਸ਼ਾ ਬਣੇ ਰਹਿਣਗੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
