ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ, ਡਰਨ ਵਾਲੇ ਨਹੀਂ, ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੇ ਸੀਐੱਮ ਮਾਨ ਦਾ ਟਵੀਟ

Updated On: 

04 Oct 2023 21:27 PM

ਈਡੀ ਦੀ ਕਾਰਵਾਈ 'ਤੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਪਹਿਲਾਂ ਜਿੱਥੇ ਸੀਐਮ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ ਸੀ, ਉਥੇ ਹੀ ਬੀਜੇਪੀ ਨੇ ਵੀ ਪੀਸੀ ਕਰ ਕੇ 'ਆਪ' ਪਾਰਟੀ ਨੂੰ ਘੇਰਿਆ ਹੈ। ਭਾਜਪਾ ਨੇਤਾ ਗੌਰਵ ਭਾਟੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਘਟਨਾਕ੍ਰਮ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ। ਦੂਜੇ ਪਾਸੇ ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ, ਡਰਨ ਵਾਲੇ ਨਹੀਂ, ਸੰਜੇ ਸਿੰਘ ਦੀ ਗ੍ਰਿਫ਼ਤਾਰੀ ਤੇ ਸੀਐੱਮ ਮਾਨ ਦਾ ਟਵੀਟ

ਪੁਰਾਣੀ ਤਸਵੀਰ

Follow Us On

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੇ ਸਿਆਸਤ ਗਰਮਾ ਗਈ ਹੈ। ਸੰਜੇ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਆਪ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭੜਕੇ ਹੋਏ ਹਨ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ।

ਭਗਵੰਤ ਮਾਨ ਨੇ ਟਵੀਟ ਕਰਕੇ ਸੰਜੇ ਸਿੰਘ ਦੀ ਗ੍ਰਿਫਤਾਰੀ ਦਾ ਜੋਰਦਾਰ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਈਡੀ ਦੀ ਇਸ ਕਾਰਵਾਈ ਤੋਂ ਉਨ੍ਹਾਂ ਦੀ ਪਾਰਟੀ ਡਰਨ ਵਾਲੀ ਨਹੀਂ ਹੈ, ਉਹ ਲੋਕ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਨ, ਉਨ੍ਹਾਂ ਉੱਤੇ ਅਜਿਹੀਆਂ ਕਾਰਵਾਈਆਂ ਦਾ ਕੋਈ ਅਸਰ ਨਹੀਂ ਹੋਣ ਵਾਲਾ ਹੈ । ਉਨ੍ਹਾਂ ਨੇ ਲਿਖਿਆ ਕਿ ਵਿਰੋਧੀਆਂ ਨੂੰ ਡਰਾਉਣ ਦੀ ਬੀਜੇਪੀ ਦੀ ਆਦਤ ਬਣ ਗਈ ਹੈ, ਪਰ ਉਹ ਲੋਕ ਡਰਨ ਵਾਲੇ ਨਹੀਂ ਹਨ।

ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੀ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਸੰਜੇ ਸਿੰਘ ਦੀ ਗ੍ਰਿਫਤਾਰੀ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ।

ਦੱਸ ਦੇਈਏ ਕਿ ਸ਼ਰਾਬ ਘੁਟਾਲੇ ਵਿੱਚ ਈਡੀ ਵੱਲੋਂ ਦਾਇਰ ਚਾਰਟਸ਼ੀਟ ਵਿੱਚ ਸੰਜੇ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਇਸੇ ਮਾਮਲੇ ‘ਚ ਈਡੀ ਨੇ ਅੱਜ ਸਵੇਰੇ ਹੀ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ। ਈਡੀ ਦੀ ਚਾਰਜਸ਼ੀਟ ਵਿੱਚ ਉਸ ਵਿਅਕਤੀ ਦਾ ਨਾਂ ਵੀ ਦਰਜ ਹੈ, ਜਿਸਨੇ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਦੇ ਸਾਰੇ ਰਾਜ਼ ਖੋਲ੍ਹੇ ਹਨ । ਮਨੀਸ਼ ਸਿਸੋਦੀਆ ਇਸ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਆਬਕਾਰੀ ਵਿਭਾਗ ਦੀ ਜ਼ਿੰਮੇਵਾਰੀ ਸਿਸੋਦੀਆ ਕੋਲ ਹੀ ਸੀ।

ਸਰਕਾਰ ਗਵਾਹ ਬਣ ਚੁੱਕਾ ਹੈ ਸੁਰੇਸ਼ ਅਰੋੜਾ

ਦੱਸ ਦੇਈਏ ਕਿ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਜੁਲਾਈ 2023 ਵਿੱਚ ਗ੍ਰਿਫ਼ਤਾਰ ਕੀਤੇ ਗਏ ਦਿਨੇਸ਼ ਅਰੋੜਾ ਨੇ ਈਡੀ ਸਾਹਮਣੇ ਕਈ ਖੁਲਾਸੇ ਕੀਤੇ ਹਨ। ਇੰਨਾ ਹੀ ਨਹੀਂ ਇਸ ਮਾਮਲੇ ‘ਚ ਦਿਨੇਸ਼ ਅਰੋੜਾ ਸਰਕਾਰੀ ਗਵਾਹ ਵੀ ਬਣ ਗਿਆ ਹੈ।ਅਤੇ ਜ਼ਮਾਨਤ ‘ਤੇ ਬਾਹਰ ਹੈ। ਦਿਨੇਸ਼ ਅਰੋੜਾ ਨੇ ਈਡੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ 2020 ਵਿੱਚ ਉਨ੍ਹਾਂ ਨੂੰ ਸੰਜੇ ਸਿੰਘ ਦਾ ਫੋਨ ਆਇਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਅਤੇ ਪਾਰਟੀ ਨੂੰ ਪੈਸੇ ਦੀ ਲੋੜ ਹੈ। ਇਸ ਦੇ ਲਈ ਰੈਸਟੋਰੈਂਟ ਮਾਲਕਾਂ ਤੋਂ ਪੈਸੇ ਮੰਗਣੇ ਚਾਹੀਦੇ ਹਨ। ਜਿਸ ਤੋਂ ਬਾਅਦ ਇੱਕ ਰੈਸਟੋਰੈਂਟ, ਅਨਪਲੱਗਡ ਕੋਰਟਯਾਰਡ ਵਿੱਚ ਹੋ ਰਹੀ ਪਾਰਟੀ ਦੌਰਾਨ ਦਿਨੇਸ਼ ਅਰੋੜਾ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸੰਪਰਕ ਵਿੱਚ ਆਇਆ।

Exit mobile version