ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, BJP ਦੀ ਇਸ ਆਗੂ ਨਾਲ ਕੀਤੀ ਮੁਲਾਕਾਤ

Updated On: 

16 Mar 2025 01:55 AM

ਸੂਤਰਾਂ ਮੁਤਾਬਕ ਕੇਜਰੀਵਾਲ ਇੱਥੇ 2 ਦਿਨ ਰਹਿਣਗੇ ਅਤੇ ਇਸ ਦੌਰਾਨ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ। ਸ਼ਨੀਵਾਰ ਦੁਪਹਿਰ ਅਰਵਿੰਦ ਕੇਜਰੀਵਾਲ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਘਰ ਤੇ ਸ਼ਾਮ ਨੂੰ ਸਾਬਕਾ ਕੈਬਨਟ ਮੰਤਰੀ ਅਤੇ ਦੁਰਗਿਆਣਾ ਮੰਦਿਰ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਦੇ ਘਰ ਪੁੱਜੇ ਸਨ।

ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, BJP ਦੀ ਇਸ ਆਗੂ ਨਾਲ ਕੀਤੀ ਮੁਲਾਕਾਤ
Follow Us On

Arvind Kejriwal: ਅੰਮ੍ਰਿਤਸਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੀ ਧਰਮ ਪਤਨੀ ਦੇ ਨਾਲ ਅੱਜ ਅੰਮ੍ਰਿਤਸਰ ਪਹੁੰਚੇ ਹਨ। ਉਹ ਇੱਥੇ ਸਾਬਕਾ ਕੈਬਨਿਟ ਮੰਤਰੀ ਅਤੇ ਦੁਰਗਿਆਣਾ ਮੰਦਿਰ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਨੂੰ ਮਿਲੇ ਹਨ। ਕੇਜਰੀਵਾਲ ਹੁਸ਼ਿਆਰਪੁਰ ‘ਚ 10 ਦਿਨ ਦੀ ਮੈਡੀਟੇਸ਼ਨ ਤੋਂ ਬਾਅਦ ਕੇਜਰੀਵਾਲ ਅੱਜ ਅੰਮ੍ਰਿਤਸਰ ਆਏ। ਅਰਵਿੰਦ ਕੇਜਰੀਵਾਲ 18 ਮਾਰਚ ਨੂੰ ਲੁਧਿਆਣਾ ‘ਚ ਰੈਲੀ ਨੂੰ ਸੰਬੋਧਨ ਕਰਨਗੇ, ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਰਹਿਣਗੇ।

ਸੂਤਰਾਂ ਮੁਤਾਬਕ ਕੇਜਰੀਵਾਲ ਇੱਥੇ 2 ਦਿਨ ਰਹਿਣਗੇ ਅਤੇ ਇਸ ਦੌਰਾਨ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ। ਸ਼ਨੀਵਾਰ ਦੁਪਹਿਰ ਅਰਵਿੰਦ ਕੇਜਰੀਵਾਲ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਘਰ ਤੇ ਸ਼ਾਮ ਨੂੰ ਸਾਬਕਾ ਕੈਬਨਿਟ ਮੰਤਰੀ ਅਤੇ ਦੁਰਗਿਆਣਾ ਮੰਦਿਰ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਦੇ ਘਰ ਪੁੱਜੇ ਸਨ। ਇਸ ਮੌਕੇ ਲਛਮੀ ਕਾਂਤਾ ਚਾਵਲਾ ਵੱਲੋਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ।

ਮਿਲੀ ਜਾਣਕਾਰੀ ਮੁਤਾਬਿਕ ਅਰਵਿੰਦ ਕੇਜਰੀਵਾਲ ਐਤਵਾਰ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਵੀ ਜਾ ਸਕਦੇ ਹਨ ।ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਫੇਰੀ ਤੋਂ ਬਾਅਦ ਸੋਮਵਾਰ ਨੂੰ ਉਹ ਲੁਧਿਆਣਾ ਜਾਣਗੇ।

18 ਮਾਰਚ ਨੂੰ ਅਰਵਿੰਦ ਕੇਜਰੀਵਾਲ ਦੀ ਰੈਲੀ

ਹੁਣ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਵਿਧਾਇਕਾਂ ਨਾਲ ਮੀਟਿੰਗ ਕਰਨਗੇ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਿੱਸਾ ਲੈਣਗੇ। ਇਸ ਤੋਂ ਬਾਅਦ, ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 18 ਮਾਰਚ ਨੂੰ ਲੁਧਿਆਣਾ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।