Anurag Thakur ਨੇ ਪਾਰਟੀ ਵਰਕਰਾਂ ਨਾਲ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਸੀਸੋਡ ਦਾ ਸਿੱਧਾ ਪ੍ਰਸਾਰਣ ਸੁਣਿਆ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਪਹੁੰਚ ਕੇ ਬੀਜੇਪੀ ਪਾਰਟੀ ਦੇ ਵਰਕਰਾਂ ਨਾਲ 'ਮਨ ਕੀ ਬਾਤ' ਪ੍ਰੋਗਰਾਮ ਦਾ 100 ਵਾਂ ਐਸੀਸੋਡ ਦਾ ਸਿੱਧਾ ਪ੍ਰਸਾਰਣ ਸੁਣਿਆ।
ਗੈਸ ਲੀਕ ਘਟਨਾ ਦੁਖਦਾਈ- ਅਨੁਰਾਗ ਠਾਕੁਰ
ਲੁਧਿਆਣਾ ਗੈਸ ਲੀਕ ਮਾਮਲੇ ‘ਤੇ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਉਹ ਆਸ ਕਰਦੇ ਹਨ ਕਿ ਪ੍ਰਸ਼ਾਸਨ ਇਸ ‘ਤੇ ਜਲਦ ਤੋਂ ਜਲਦ ਕਦਮ ਚੁੱਕੇਗਾ ਤਾਂ ਜੋ ਹੋਰ ਲੋਕਾਂ ਦਾ ਨੁਕਸਾਨ ਨਾ ਹੋਵੇ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਇਸ ਨਾਲ ਕੋਈ ਹੋਰ ਨੁਕਸਾਨ ਨਾ ਹੋਵੇ।ਖਿਡਾਰਿਆਂ ਦੇ ਧਰਨ ‘ਤੇ ਕੀ ਬੋਲੇ ਅਨੁਰਾਗ ਠਾਕੁਰ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦਿੱਲੀ ‘ਚ ਬੈਠੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਇੱਕ ਕਮੇਟੀ ਬਣਾਈ ਗਈ ਹੈ ਅਤੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਐੱਫਆਈਆਰ (First Information Report) ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।ਨਮੋ ਐਪ ‘ਤੇ ਤਸਵੀਰ ਅਪਲੋਡ ਕਰ ਸਕਦੇ ਹਨ ਲੋਕ
ਪੀਐਮ ਮੋਦੀ 2014 ‘ਚ ਸੱਤਾ ‘ਚ ਆਉਣ ਤੋਂ ਬਾਅਦ ਤੋਂ ਹੀ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਹਰ ਵਾਰ ਦੇਸ਼ ਦੇ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖਦੇ ਹਨ। ਜਾਣਕਾਰੀ ਮੁਤਾਬਕ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਸੁਣਦੇ ਹੋਏ ਲੋਕ ਨਮੋ ਐਪ ‘ਤੇ ਆਪਣੀ ਤਸਵੀਰ ਵੀ ਅਪਲੋਡ ਕਰ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਸੀ ਕਿ ਨਮੋ ਐਪ ‘ਤੇ ਤਸਵੀਰ ਅਪਲੋਡ ਕਰਕੇ ਲੋਕ ਰਿਕਾਰਡ ਤੋੜ ਮਨ ਕੀ ਬਾਤ ਦੇ 100ਵੇਂ ਐਪੀਸੋਡ ਦੇ ਗਵਾਹ ਬਣ ਸਕਦੇ ਹਨ।
Follow Us
