ਨਸ਼ਾ ਤਸਕਰ ਦੀ ਮਾਂ ਤੇ ਪਤਨੀ ਗ੍ਰਿਫ਼ਤਾਰ, 47.50 ਲੱਖ ਡਰੱਗ ਮਨੀ ਤੇ 2 ਕਿਲੋ ਹੈਰੋਇਨ ਬਰਾਮਦ
ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਏਆਈਜੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਤੰਬਰ 'ਚ, ਅਸੀਂ ਸੰਦੀਪ ਸਿੰਘ ਉਰਫ਼ ਸੀਪਾ ਨੂੰ 50 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ 'ਚ ਅਗਲੀ ਜਾਂਚ ਦੌਰਾਨ ਸੰਦੀਪ ਸਿੰਘ ਸੀਪਾ ਦੀ ਪਤਨੀ ਤੇ ਮਾਂ ਲੰਬੇ ਸਮੇਂ ਤੋਂ ਆਪਣੇ ਪਿੰਡ ਵਾਪਸ ਨਹੀਂ ਆਈਆਂ ਸਨ। ਸਾਡੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਸੀ ਤੇ ਸਾਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਮਾਂ ਤੇ ਪਤਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਸਨ।
ਬੀਤੇ ਸਾਲ ਸਤੰਬਰ ‘ਚ, ਫਿਰੋਜ਼ਪੁਰ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਨਸ਼ਾ ਤਸਕਰ ਸੰਦੀਪ ਸਿੰਘ ਉਰਫ਼ ਸੀਪਾ ਤੋਂ 50 ਕਿਲੋ ਹੈਰੋਇਨ ਬਰਾਮਦ ਕੀਤੀ। ਇਸੇ ਮਾਮਲੇ ‘ਚ ਅੱਗੇ ਦੀ ਕਾਰਵਾਈ ਕਰਦੇ ਹੋਏ, ਏਐਨਟੀਐਫ ਨੇ ਤਸਕਰ ਸੀਪਾ ਦੀ ਪਤਨੀ ਤੇ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲ ਗ੍ਰਿਫ਼ਤਾਰੀ ਦੌਰਾਨ 47.50 ਲੱਖ ਰੁਪਏ ਡਰੱਗ ਮਨੀ, 100 ਗ੍ਰਾਮ ਸੋਨਾ, ਅੱਧਾ ਕਿਲੋ ਚਾਂਦੀ ਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਏਆਈਜੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਤੰਬਰ ‘ਚ, ਅਸੀਂ ਸੰਦੀਪ ਸਿੰਘ ਉਰਫ਼ ਸੀਪਾ ਨੂੰ 50 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ ‘ਚ ਅਗਲੀ ਜਾਂਚ ਦੌਰਾਨ ਸੰਦੀਪ ਸਿੰਘ ਸੀਪਾ ਦੀ ਪਤਨੀ ਤੇ ਮਾਂ ਲੰਬੇ ਸਮੇਂ ਤੋਂ ਆਪਣੇ ਪਿੰਡ ਵਾਪਸ ਨਹੀਂ ਆਈਆਂ ਸਨ। ਸਾਡੀ ਟੀਮ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਸੀ ਤੇ ਸਾਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਮਾਂ ਤੇ ਪਤਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਸਨ।
ਪੁਲਿਸ ਨੇ ਦੱਸਿਆ ਕਿ ਇਸ ਤੋਂ ਇਲਾਵਾ, ਉਨ੍ਹਾਂ ਦੇ ਨਾਮ ‘ਤੇ ਇੱਕ ਸਕਾਰਪੀਓ ਕਾਰ ਤੇ ਇੱਕ ਕੀਆ ਕਾਰ ਵੀ ਹੈ ਤੇ ਉਸ ਨੇ ਲੁਧਿਆਣਾ ‘ਚ ਇੱਕ ਘਰ ਵੀ ਖਰੀਦਿਆ ਹੈ। ਪੂਰੇ ਮਾਮਲੇ ‘ਚ ਉਸ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ।
