Drone in Punjab Fazilka: ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਦੀ ਦਸਤਕ
Pakistan Drone Spotted: ਡਰੋਨ ਰਾਹੀਂ ਪਾਕਿਸਤਾਨ ਤੋਂ ਪੰਜਾਬ ਵਿਚ ਨਸ਼ੇ ਅਤੇ ਹੱਥਿਆਰ ਭੇਜਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਰਥਿਕ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਲਗਾਤਾਰ ਡਰੋਨਾਂ ਦੀ ਮਦਦ ਨਾਲ ਪੰਜਾਬ 'ਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਆਈ ਵਾਰ ਭਾਰਤੀ BSF ਵੱਲੋਂ ਨਾਕਾਮ ਕੀਤਾ ਜਾਂਦਾ ਹੈ।
ਫਾਜ਼ਿਲਕਾ: ਪਾਕਿਸਤਾਨ ਆਪਣੇ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਭਾਵੇ ਪਾਕਿਸਤਾਨ ਇਸ ਵੇਲੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਪਰ ਅੱਜੇ ਵੀ ਭਾਰਤ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ। ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਮੁੜ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਤੇ ਬੀਐੱਸਐੱਫ ਨੂੰ ਡਰੋਨ ਮਿਲਿਆ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਭਾਰਤ-ਪਾਕਿ ਸਰਹੱਦ ਤੋਂ ਦੋ ਕਿਲੋਮੀਟਰ ਅੰਦਰ ਪਿੰਡ ਕਾਵਾਂਵਾਲੀ ਦੇ ਨਜ਼ਦੀਕ ਖਾਲੀ ਜਗ੍ਹਾ ਤੇ ਕਿੱਕਰਾਂ ਦੇ ਨਜ਼ਦੀਕ ਇੱਕ ਡਰੋਨ ਦੇਖਿਆ ਗਿਆ। ਜਿਸ ਦੀ ਸੂਚਨਾ ਫਾਜ਼ਿਲਕਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਐਸਐਸਪੀ ਅਵਨੀਤ ਕੌਰ ਸਿੱਧੂ ਮੌਕੇ ਤੇ ਪਹੁੰਚੇ ਅਤੇ ਮਾਮਲੇ ਜਾ ਜ਼ਾਇਜ਼ਾ ਲਿਆ। ਇਸ ਮੌਕੇ ਪੁਲਿਸ ਅਤੇ ਬੀਐੱਸਐੱਫ ਨੇ ਸਾਂਝਾ ਆਪ੍ਰੇਸ਼ਨ ਚਲਾਉਂਦਿਆ ਇਸ ਡਰੋਨ ਨੂੰ ਬਰਾਮਦ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਪੂਰੇ ਇਲਾਕੇ ਦਾ ਜ਼ਾਇਜ਼ਾ ਲਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਇਹ ਡਰੋਨ ਚਾਇਨਾ ਦੀ ਕਿਸੇ ਕੰਪਨੀ ਦਾ ਲੱਗ ਰਿਹਾ ਸੀ। ਡਰੋਨ ਉਪਰ ਚਾਈਨੀਸ ਕੰਪਨੀ ਦਾ ਨਾਮ ਵੀ ਲਿਖਿਆ ਹੋਇਆ ਸੀ।
ਬੀਐੱਸਐੱਫ਼ ਤੇ ਪੰਜਾਬ ਪੁਲਿਸ ਦਾ ਸਾਂਝਾ ਆਪ੍ਰੇਸ਼ਨ
ਜਾਣਕਾਰੀ ਮੁਤਾਬਕ ਕਿਸੀ ਤਕਨੀਕੀ ਖਰਾਬੀ ਦੇ ਕਾਰਨ ਇਹ ਡਰੋਨ ਡਿੱਗ ਗਿਆ। ਬੀਐੱਸਐੱਫ ਦੇ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਡ੍ਰੋਨ ਇਸ ਇਲਾਕੇ ਦੇ ਵਿੱਚ ਤਸਕਰੀ ਦੇ ਨਵੇਂ ਰੂਟ ਦੀ ਰੇਕੀ ਕਰਨ ਆਇਆ ਹੋਵੇ। ਉਨ੍ਹਾਂ ਕਿਹਾ ਕਿ ਉਹ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਇਸ ਸਬੰਧ ਵਿੱਚ ਫਲੈਗ ਮੀਟਿੰਗ ਕਾਰਨ ਆਪਣਾ ਇਤਰਾਜ਼ ਦਰਜ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪੜੋਸੀ ਮੁਲਕਾਂ ਦੇ ਵੱਲੋਂ ਨਸ਼ਾ ਸਪਲਾਈ ਦੇ ਲਈ ਨਵੇਂ ਰੂਟ ਦੀ ਤਲਾਸ਼ ਕੀਤੀ ਜਾ ਰਹੀ ਹੈ ।
ਡਰੋਨ ਰਾਹੀਂ ਨਸ਼ੇ ਤੇ ਹੱਥਿਆਰ ਸਪਲਾਈ ਕਰਦਾ ਹੈ ਪਾਕਿਸਤਾਨ
ਇਸ ਤੋਂ ਪਹਿਲਾਂ ਵੀ ਕਈ ਵਾਰ ਡ੍ਰੋਨ ਰਾਹੀ ਜ਼ਿਲਾ ਫਾਜ਼ਿਲਕਾ ਦੇ ਵਿੱਚ ਨਸ਼ੇ ਦੀ ਖੇਪ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਜਿਸ ਨੂੰ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਹਰ ਵਾਰ ਨਾਕਾਮ ਕੀਤਾ ਜਾਂਦਾ ਹੈ। ਆਈ ਵਾਰ ਬੀਐੱਸਐੱਫ ਤੇ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਵੀ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੇ ਵਿਚ ਬੀਐੱਸਐੱਫ ਦੇ ਵੱਲੋਂ ਇਸ ਡ੍ਰੋਨ ਨੂੰ ਬਰਾਮਦ ਕਰ ਫਾਜ਼ਿਲਕਾ ਦੇ ਥਾਣਾ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹੁਣ ਤੱਕ ਫਾਜ਼ਿਲਕਾ ‘ਚ ਵੱਡੀ ਮਾਤਰਾ ‘ਚ ਹੈਰੋਇਨ ਬਰਾਮਦ ਕੀਤੀ ਗਈ
ਪੁਲਿਸ ਦੇ ਵੱਲੋਂ ਇਸ ਸਬੰਧ ਵਿਚ ਇਕ ਮਾਮਲਾ ਥਾਣਾ ਸਦਰ ਫਾਜ਼ਿਲਕਾ ਵਿਖੇ ਦਰਜ ਕੀਤਾ ਗਿਆ ਹੈ। ਸਰਹੱਦੀ ਇਲਾਕੇ ਦੇ ਵਿੱਚ ਗੁਆਂਢੀ ਮੁਲਕ ਦੇ ਵੱਲੋਂ ਲਗਾਤਾਰ ਇਸ ਤਰਾਂ ਦੀਆਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਉਪਰ ਬੀਐੱਸਐੱਫ ਤੋਂ ਇਲਾਵਾਂ ਪੰਜਾਬ ਪੁਲਿਸ ਅਤੇ ਕਈ ਕੇਂਦਰੀ ਖੁਫੀਆਂ ਏਜੰਸੀਆਂ ਦੀਆਂ ਨਿਗਾਹਾਂ ਹਨ। ਹੁਣ ਤੱਕ ਜ਼ਿਲਾ ਫਾਜ਼ਿਲਕਾ ਦੇ ਵਿੱਚ ਪੰਜਾਬ ਭਰ ਵਿੱਚੋਂ ਸਭ ਤੋਂ ਜ਼ਿਆਦਾ ਹੈਰੋਇਨ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ