Punjab Vigilance Bureau ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਰਕਾਰੀ ਵਕੀਲ ‘ਤੇ ਪਰਚਾ ਦਰਜ

Published: 

06 Jul 2023 10:33 AM

ਨਗਰ ਸੁਧਾਰ ਟਰੱਸਟ ਦੇ ਵਕੀਲ ਨੇ ਪੀੜਤ ਤੋਂ ਮੁਆਵਜਾ ਰਿਲੀਜ਼ ਕਰਵਾਉਣ ਲਈ 8 ਲੱਖ ਰੁਪਏ ਹਾਸਿਲ ਕੀਤੇ ਸਨ। ਰਿਸ਼ਵਤ ਲੈਂਦੇ ਹੋਏ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸਦੇ ਆਧਾਰ ਤੇ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ।

Punjab Vigilance Bureau ਵੱਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਸਰਕਾਰੀ ਵਕੀਲ ਤੇ ਪਰਚਾ ਦਰਜ
Follow Us On

ਅੰਮ੍ਰਿਤਸਰ। ਪੰਜਾਬ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰ ਰਹੀ ਹੈ। ਤੇ ਹੁਣ ਅੰਮ੍ਰਿਤਸਰ ‘ਚ ਇੰਪਰੂਵਮੈਂਟ ਟਰੱਸਟ ਦੇ ਸਰਕਾਰੀ ਵਕੀਲ ‘ਤੇ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਕਾਰਵਾਈ ਕੀਤੀ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਮਸ਼ਹੂਰ ਵਕੀਲ ਗੌਤਮ ਮਜੀਠੀਆ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਇਹ ਕਾਰਵਾਈ ਇੱਕ ਵੀਡੀਓ ਦੇ ਆਧਾਰ ‘ਤੇ ਕੀਤੀ ਹੈ, ਜਿਸ ‘ਚ ਗੌਤਮ ਮਜੀਠੀਆ ਪੈਸੇ ਲੈਂਦਿਆਂ ਸਾਫ਼ ਨਜ਼ਰ ਆ ਰਿਹਾ ਹੈ।

ਵਿਜੀਲੈਂਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪ੍ਰਤਾਪ ਐਵੀਨਿਊ ਵਾਸੀ ਜਤਿੰਦਰ ਸਿੰਘ ਦੀ ਨਿਊ ਅੰਮ੍ਰਿਤਸਰ (Amritsar) ਸਥਿਤ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਸੀ। ਅਦਾਲਤ ਨੇ ਟਰੱਸਟ ਨੂੰ 20 ਫੀਸਦੀ ਸਣੇ ਹੋਰ ਪੈਸੇ ਦੇਣ ਲਈ ਕਿਹਾ ਸੀ। ਜਤਿੰਦਰ ਸਿੰਘ ਨੇ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਇੰਪਰੂਵਮੈਂਟ ਟਰੱਸਟ ਦੇ ਵਕੀਲ ਗੌਤਮ ਮਜੀਠੀਆ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਮਾਮਲਾ ਹੱਲ ਕਰਵਾਉਣ ਲਈ ਵਕੀਲ ਨੇ ਜਤਿੰਦਰ ਤੋਂ ਰਿਸ਼ਵਤ ਦੇ ਤੌਰ ਤੇ 20 ਲੱਖ ਦੀ ਮੰਗ ਕੀਤੀ। ਤੇ 8 ਲੱਖ ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ। ਜਤਿੰਦਰ ਸਿੰਘ 8 ਲੱਖ ਰੁਪਏ ਰਿਸ਼ਵਤ ਦਿੰਦੇ ਹੋਏ ਸਾਰੀ ਰਿਕਾਡਿੰਗ ਕਰ ਲ਼ਈ।

ਐਂਟੀ ਕਰੁੱਪਸ਼ਨ ਹੈਲਪਲਾਈਨ ‘ਤੇ ਕੀਤੀ ਸ਼ਿਕਾਇਤ

ਇਸ ਤੋਂ ਬਾਅਦ ਜਤਿੰਦਰ ਸਿੰਘ ਪੰਜਾਬ ਐਂਟੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਇਸ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ। ਇਸ ਤੋਂ ਵਿਜੀਲੈਂਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੜਤਾਲ ਤੋਂ ਪੜਤਾਲ ਪੂਰੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਗੌਤਮ ਮਜੀਠੀਆ ਖਿਲਾਫ ਮਾਮਲਾ ਦਰਜ ਕਰ ਲਿਆ। ਪਰ ਸੂਤਰਾਂ ਦੇ ਅਨੂਸਾਰ ਵਕੀਲ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version