ਅਜਨਾਲਾ ‘ਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੱਡਾ ਝਟਕਾ, AAP ਦੇ ਦੋ ਕੌਂਸਲਰ ਬੀਜੇਪੀ ‘ਚ ਗਏ

Updated On: 

17 Sep 2023 22:05 PM

ਆਮ ਆਦਮੀ ਪਾਰਟੀ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਦੋ ਨਜਦੀਕੀ ਕੌਂਸਲਰ ਬੀਜੇਪੀ ਚ ਸ਼ਾਮਿਲ ਹੋ ਗਏ। ਅਮਰਪਾਲ ਸਿੰਘ ਬੋਨੀ ਦੀ ਅਗਵਾਈ ਵਿੱਚ ਇਹ ਲੋਕ ਬੀਜੇਪੀ ਚ ਸਾਮਿਲ ਹੋਏ।

ਅਜਨਾਲਾ ਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੱਡਾ ਝਟਕਾ, AAP ਦੇ ਦੋ ਕੌਂਸਲਰ ਬੀਜੇਪੀ ਚ ਗਏ
Follow Us On

ਅੰਮ੍ਰਿਤਸਰ। ਅਜਨਾਲਾ ਦੀ ਸਿਆਸਤ ਚ ਉਸ ਵੇਲੇ ਆਮ ਆਦਮੀ ਪਾਰਟੀ (Aam Aadmi Party) ਨੂੰ ਵੱਡਾ ਝਟਕਾ ਲੱਗਾ ਜਦੋ ਕੈਬਿਨਟ ਮੰਤਰੀ ਕੁਲਦੀਪ ਧਾਲੀਵਾਲ ਦੇ ਦੋ ਮੌਜੂਦਾ ਕੌਂਸਲਰ ਆਮ ਆਦਮੀ ਪਾਰਟੀ ਨੂੰ ਛੱਡਕੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਚ ਭਾਜਪਾ ਚ ਸ਼ਾਮਲ ਹੋਏ ਜਿਨ੍ਹਾਂ ਨੂੰ ਬੋਨੀ ਅਜਨਾਲਾ ਨੇ ਸਿਰਪਾਓ ਦੇਕੇ ਸ਼ਾਮਲ ਕੀਤਾ।

ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਉਹ ਬੋਨੀ ਅਜਨਾਲਾ ਦੀ ਅਗਵਾਈ ‘ਚ ਭਾਜਪਾ (BJP) ‘ਚ ਸ਼ਾਮਲ ਹੋਏ ਹਨ ਅਤੇ ਓਹ੍ਹ ਦਿਨ ਰਾਤ ਪਾਰਟੀ ਦੀ ਸੇਵਾ ਕਰਨਗੇ ਓਹਨਾ ਕਿਹਾ ਕਿ ਸਾਡਾ ਇਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਹੈ ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਦੋਨਾਂ ਕੌਂਸਲਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਵੇਂਗਾ।