Water Tank ਚੋਂ ਮਿਲੀ ਅੱਠ ਸਾਲ ਦੇ ਬੱਚੇ ਦੀ ਲਾਸ਼, ਦੋ ਦਿਨ ਪਹਿਲਾਂ ਖੇਡਦੇ ਸਮੇਂ ਹੋਇਆ ਸੀ ਗਾਇਬ

Published: 

03 Jun 2023 17:06 PM

ਗੁਰਨੂਰ ਦੀ ਹਰ ਥਾਂ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਜਾਣਕਾਰੀ ਨਾ ਮਿਲਣ ਤੇ ਉਸਦੇ ਮਾਪਿਆਂ ਨੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗੁਰਨੂਰ ਦੀ ਭਾਲ ਸ਼ੁਰੂ ਕੀਤੀ ਤਾਂ ਵਾਟਰ ਵਰਕਸ ਦੀ ਟੈਂਕੀ 'ਚ ਹੇਠਾਂ ਪਈ ਉਸਦੀ ਲਾਸ਼ ਮਿਲੀ।

Water Tank ਚੋਂ ਮਿਲੀ ਅੱਠ ਸਾਲ ਦੇ ਬੱਚੇ ਦੀ ਲਾਸ਼, ਦੋ ਦਿਨ ਪਹਿਲਾਂ ਖੇਡਦੇ ਸਮੇਂ ਹੋਇਆ ਸੀ ਗਾਇਬ
Follow Us On

ਫਰੀਦਕੋਟ। ਫਰੀਦਕੋਟ ਦੇ ਸੰਜੇ ਨਗਰ ਤੋਂ ਦੋ ਦਿਨ ਪਹਿਲਾਂ ਲਾਪਤਾ ਹੋਏ ਫਿਰੋਜ਼ਪੁਰ (Ferozepur) ਦੇ ਰਹਿਣ ਵਾਲੇ 8 ਸਾਲਾ ਬੱਚੇ ਦੀ ਲਾਸ਼ ਸ਼ਨੀਵਾਰ ਨੂੰ ਵਾਟਰ ਵਰਕਸ ਦੀ ਟੈਂਕੀ ਤੋਂ ਬਰਾਮਦ ਹੋਈ। ਸ਼ੁੱਕਰਵਾਰ ਨੂੰ ਹੀ ਪੁਲਿਸ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਕੁੱਤਿਆਂ ਦੀ ਟੀਮ ਦੀ ਮਦਦ ਨਾਲ ਸ਼ਨੀਵਾਰ ਨੂੰ ਬੱਚੇ ਦੀ ਲਾਸ਼ ਬਰਾਮਦ ਕਰ ਲਈ।

ਫ਼ਿਰੋਜ਼ਪੁਰ ਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੀ ਵਸਨੀਕ ਸੰਦੀਪ ਕੌਰ ਪਤਨੀ ਭਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਰਿਸ਼ਤੇਦਾਰ ਫ਼ਰੀਦਕੋਟ (Faridkot) ਦੇ ਸੰਜੇ ਨਗਰ ਵਿੱਚ ਰਹਿੰਦੇ ਹਨ। ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਉਹ 1 ਜੂਨ ਨੂੰ ਆਪਣੇ ਤਿੰਨ ਬੱਚਿਆਂ ਨਾਲ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ। ਉਸੇ ਦਿਨ ਉਸ ਦਾ ਅੱਠ ਸਾਲਾ ਪੁੱਤਰ ਗੁਰਨੂਰ ਸਿੰਘ ਹੋਰ ਬੱਚਿਆਂ ਨਾਲ ਗਲੀ ਵਿੱਚ ਖੇਡ ਰਿਹਾ ਸੀ। ਕਾਫੀ ਦੇਰ ਬਾਅਦ ਬੱਚੇ ਘਰ ਵਾਪਸ ਆਏ ਪਰ ਗੁਰਨੂਰ ਵਾਪਸ ਨਹੀਂ ਆਇਆ।

ਕਾਫੀ ਭਾਲ ਕਰਨ ‘ਤੇ ਵੀ ਨਹੀਂ ਮਿਲੀ ਸੀ ਜਾਣਕਾਰੀ

ਪੁੱਛਣ ‘ਤੇ ਉਸ ਨੂੰ ਕੁਝ ਪਤਾ ਨਹੀਂ ਲੱਗਾ। ਗੁਰਨੂਰ ਦੀ ਹਰ ਥਾਂ ਭਾਲ ਕੀਤੀ ਗਈ ਪਰ ਉਸ ਬਾਰੇ ਕੋਈ ਜਾਣਕਾਰੀ ਨਾ ਮਿਲਣ ਤੇ ਉਸ ਨੇ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ। ਥਾਣਾ ਸਿਟੀ 2 ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਗੁਰਨੂਰ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸ਼ਨੀਵਾਰ ਨੂੰ ਪੁਲਸ ਨੂੰ ਗੁਰਨੂਰ ਦੀ ਲਾਸ਼ ਵਾਟਰ ਵਰਕਸ ਦੀ ਟੈਂਕੀ ‘ਚ ਹੇਠਾਂ ਪਈ ਮਿਲੀ।

‘ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਲੱਗੇਗਾ ਪਤਾ’

ਥਾਣਾ ਸਿਟੀ 2 ਦੇ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਗੁਰਨੂਰ ਦੀ ਲਾਸ਼ ਦਾ ਪੋਸਟਮਾਰਟਮ (Postmartam) ਕਰਵਾਇਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੇ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਬੱਚਾ ਗਲਤੀ ਨਾਲ ਟੈਂਕੀ ਵਿੱਚ ਡਿੱਗਿਆ ਜਾਂ ਕਿਸੇ ਨੇ ਜਾਣਬੁੱਝ ਕੇ ਉੱਥੇ ਸੁੱਟਿਆ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ