Pak Jatha In India: ਗੁਰੂਧਾਮਾਂ ਦੇ ਦਰਸ਼ਨਾਂ ਲਈ ਭਾਰਤ ਪਹੁੰਚਿਆ ਪਾਕਿਸਤਾਨ ਤੋਂ 104 ਸ਼ਰਧਾਲੂਆਂ ਦਾ ਜੱਥਾ

Updated On: 

04 May 2023 17:55 PM

ਪਾਕਿਸਤਾਨੀ ਜੱਥੇ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟਰੇਨ ਰਾਹੀਂ ਦਿੱਲੀ ਸਥਿਤ ਦਰਗਾਹ ਹਜਰਤ ਅਮੀਰ ਖੁਸਰੋ ਤੇ ਉਰਸ ਦਾ ਮੇਲਾ ਮਨਾਉਣ ਲਈ ਜਾਣਗੇ।

Pak Jatha In India: ਗੁਰੂਧਾਮਾਂ ਦੇ ਦਰਸ਼ਨਾਂ ਲਈ ਭਾਰਤ ਪਹੁੰਚਿਆ ਪਾਕਿਸਤਾਨ ਤੋਂ 104 ਸ਼ਰਧਾਲੂਆਂ ਦਾ ਜੱਥਾ
Follow Us On

ਅੰਮ੍ਰਿਤਸਰ ਨਿਊਜ: ਵੀਰਵਾਰ ਨੂੰ ਪਾਕਿਸਤਾਨ ਤੋਂ ਇਕ ਮੁਸਲਿਮ ਭਾਈਚਾਰੇ ਦਾ ਜੱਥਾ ਅਟਾਰੀ ਵਾਘਾ ਸਰਹੱਦ (Atari Wagha Border) ਰਾਹੀਂ ਭਾਰਤ ਪਹੁੰਚਿਆਂ। ਇਸ ਜੱਥੇ ਵਿੱਚ 104 ਦੇ ਕਰੀਬ ਮੁਸਲਿਮ ਸ਼ਰਧਾਲੂ ਸ਼ਾਮਲ ਹਨ। ਇਹ ਜੱਥਾ ਭਾਰਤ ਵਿੱਚ ਸਥਿਤ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚਿਆ ਹੈ। ਅਟਾਰੀ ਬਾਰਡਰ ਰਾਹੀਂ ਭਾਰਤ ਪਹੁੰਚੇ ਇਨ੍ਹਾਂ ਸ਼ਰਧਾਲੂਆਂ ਦੇ ਚੇਹਰਿਆਂ ਤੇ ਉਤਸ਼ਾਹ ਸਾਫ ਤੌਰ ਤੇ ਵੇਖਿਆ ਜਾ ਸਕਦਾ ਸੀ।

ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਤੋਂ ਆਇਆ ਮੁਸਲਿਮ ਭਾਈਚਾਰੇ ਦਾ ਇਹ ਜੱਥਾ ਭਾਰਤ ਵਿਚ ਸਥਿਤ ਪ੍ਰਸਿੱਧ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਗੁਰਧਾਮਾਂ ਦੇ ਦਰਸ਼ਨਾਂ ਦੇ ਨਾਲ ਇਹ ਜੱਥਾ ਦਿੱਲੀ ਵਿੱਚ ਦਰਗਾਹ ਹਜਰਤ ਅਮੀਰ ਖੁਸਰੋ ਤੇ ਉਰਸ ਦਾ ਮੇਲਾ ਮਨਾਉਣ ਵੀ ਲਈ ਜਾ ਰਹੇ ਹਨ।

11 ਮਈ ਨੂੰ ਪਾਕਿਸਤਾਨ ਪਰਤੇਗਾ ਜੱਥਾ

ਇਸ ਜੱਥੇ ਨੂੰ ਦਸ ਦਿਨ ਦਾ ਵੀਜ਼ਾ ਮਿਲਿਆ ਹੈ। ਜਿਸ ਤੋਂ ਬਾਅਦ ਇਹ 11 ਮਈ ਨੂੰ ਵਾਪਸ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋ ਜਾਵੇਗਾ।ਮਾਹਲ ਨੇ ਦੱਸਿਆ ਕਿ ਜੱਥੇ ਵਿੱਚ ਸ਼ਾਮਲ ਲੋਕ ਪਾਕਿਸਤਾਨ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਹਨ। ਇਸ ਜੱਥੇ ਦੀ ਅਗਵਾਈ ਆਰਐੱਫ ਹੁਸੈਨ ਸ਼ਾਹ ਕਰ ਰਹੇ ਹਨ। ਦਿੱਲੀ ਸਥਿਤ ਪਾਕਿਸਤਾਨ ਐਂਬੈਸੀ ਦੇ ਉਸਮਾਨ ਨਵਾਜ ਵੱਲੋ ਇਨ੍ਹਾਂ ਨੂੰ ਰਿਸੀਵ ਕੀਤਾ ਗਿਆ।

ਪਾਕਿਸਤਾਨ ਤੋਂ ਆਏ ਇਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਰਾਚੀ, ਲਾਹੌਰ ਅਤੇ ਹੋਰ ਸੂਬਿਆਂ ਤੋਂ ਆਏ ਹਨ। ਉਨ੍ਹਾਂ ਨੂੰ ਭਾਰਤ ਆਕੇ ਬਹੁਤ ਖ਼ੁਸ਼ੀ ਹੋ ਰਹੀ ਹੈ। ਇੱਥੋਂ ਦੀ ਆਰਮੀ ਅਤੇ ਲੋਕਾਂ ਵੱਲੋ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ, ਜਿਸਨੂੰ ਵੇਖ ਕੇ ਉਹ ਬਹੁਤ ਉਤਸ਼ਾਹਿਤ ਹਨ।

ਜੱਥੇ ਵਿੱਚ ਸ਼ਾਮਲ ਕਈ ਲੋਕ ਤਾਂ ਪਹਿਲੀ ਵਾਰ ਭਾਰਤ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਨ ਕਿ ਆਪਸੀ ਪ੍ਰੇਮ-ਪਿਆਰ ਤੇ ਭਾਈਚਾਰਕ ਸਾਂਝ ਨੂੰ ਵਧਾਇਆ ਜਾਵੇ ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕ ਸੁਖਾਲੇ ਤਰੀਕੇ ਨਾਲ ਇੱਕ-ਦੂਜੇ ਦੇ ਮੁਲਕਾਂ ਵਿੱਚ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version