ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ 7 ਦਿਨ ਲਈ ਮੁਲਤਵੀਂ

Published: 

21 Apr 2023 22:05 PM

ਕਿਸਾਨ ਆਗੂਆਂ ਨੇ ਕਿਹਾ ਕਿ ਖਰਾਬ ਹੋਈ ਫ਼ਸਲ ਦਾ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਅਤੇ ਖੇਤ ਮਜਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਜੇਕਰ ਸਰਕਾਰ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਸੰਘਰਸ਼ ਦੀ ਅਗਲੀ ਰਣਨੀਤੀ 'ਤੇ ਵਿਚਾਰ ਕਰਨਗੇ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ 7 ਦਿਨ ਲਈ ਮੁਲਤਵੀਂ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 23 ਅਪ੍ਰੈਲ ਦਾ ਰੇਲ ਰੋਕੋ ਅੰਦੋਲਨ 7 ਦਿਨ ਲਈ ਮੁਲਤਵੀ।

Follow Us On

ਅੰਮ੍ਰਿਤਸਰ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ (Punjab) ਦੀ ਸੂਬਾ ਕੋਰ ਕਮੇਟੀ ਵੱਲੋ ਐਮਰਜੈਂਸੀ ਮੀਟਿੰਗ ਬੁਲਾ ਕੇ 23-24 ਅਪ੍ਰੈਲ ਦੇ ਰੇਲ ਰੋਕੋ ਮੋਰਚੇ ਨੂੰ 29 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ। ਜਿਸਤੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਰੇਲ ਫਾਟਕ ਦੇਵੀਦਾਸਪੁਰਾ ਤੋਂ ਬੋਲਦੇ ਕਿਹਾ ਕਿ ਜਥੇਬੰਦੀਆਂ ਵੱਲੋ ਲਗਾਤਾਰ ਸੰਘਰਸ਼ਾਂ ਦੇ ਦਬਾਵ ਦੇ ਚੱਲਦੇ ਨਿੱਕੀਆਂ ਮੋਟੀਆਂ ਮੁਸ਼ਕਿਲਾਂ ਨੂੰ ਛੱਡ ਕੇ ਕਣਕ ਦੀ ਖਰੀਦ ਠੀਕ ਢੰਗ ਨਾਲ ਚੱਲ ਰਹੀ ਹੈ।ਜਿਸਨੂੰ ਦੇਖਦੇ ਜਥੇਬੰਦੀ ਵੱਲੋਂ ਮੋਰਚਾ 7 ਦਿਨ ਲਈ ਅੱਗੇ ਪਾਇਆ ਗਿਆ ਹੈ।

ਮੰਡੀਆਂ ‘ਤੇ ਨਜ਼ਰ ਰੱਖ ਰਹੀਆਂ ਹਨ ਜਥੇਬੰਦੀਆਂ

ਜਥੇਬੰਦੀ ਲਗਾਤਾਰ ਅਨਾਜ ਮੰਡੀਆਂ (Grain Markets) ਤੇ ਤਿੱਖੀ ਨਜ਼ਰ ਬਣਾਏ ਹੋਏ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਮੰਡੀਆਂ ਚ ਕਿਸੇ ਤਰਾਂ ਦੀ ਮੁਸ਼ਕਿਲ ਆਓਂਦੀ ਹੈ ਜਾਂ ਕਿਸਾਨਾਂ ਨੂੰ ਧੱਕੇ ਨਾਲ ਪ੍ਰਾਈਵੇਟ ਸੇਲੋ ਗੋਦਾਮਾਂ ਵੱਲ ਤੋਰਿਆ ਜਾਂਦਾ ਹੈ ਤਾਂ ਅਗਲੀ ਮੀਟਿੰਗ ਕਰਕੇ ਦੋਬਾਰਾ ਮੋਰਚਾ ਐਲਾਨਿਆ ਜਾਵੇਗਾ |

‘ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਹੋਵੇਗਾ ਸੰਘਰਸ਼’

ਉਨ੍ਹਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਵਾਅਦੇ ਅਨੁਸਾਰ ਕਿਸਾਨਾਂ ਨੂੰ ਕੇਂਦਰ ਸਰਕਾਰ (Central Govt) ਵੱਲੋ ਲੱਗੇ ਕੱਟ ਦੀ ਭਰਪਾਈ ਵਿਚ ਸਹੀ ਕਾਰਗੁਜਾਰੀ ਨਹੀਂ ਕਰਦੀ ਤਾਂ ਵੀ ਜਥੇਬੰਦੀ ਇਸਤੇ ਸੰਘਰਸ਼ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲੀ ਅਤੇ ਤਾਜ਼ਾ ਗੜੇਮਾਰੀ ਦੀ ਗਿਰਦਾਵਰੀ ਕਰਵਾ ਕੇ ਸਬਜ਼ੀਆਂ ਸਮੇਤ ਸਾਰੀਆਂ ਫਸਲਾਂ ਦੇ ਮੁਆਵਜੇ ਜਲਦ ਤੋਂ ਜਲਦ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਕਾਰਜ ਵਿਚ ਸਰਕਾਰ ਨਾਕਾਮਜ਼ਾਬ ਰਹੀ ਹੈ। ਪੰਧੇਰ ਨੇ ਕਿਹਾ ਕਿ ਪੰਜਾਬ ਅੰਦਰ ਜੋ ਕਣਕ ਦੀਆਂ ਫਸਲਾਂ ਖਰਾਬ ਹੋਈਆਂ ਹਨ, ਉਸ ਲਈ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਅਤੇ ਖੇਤ ਮਜਦੂਰ ਨੂੰ ਉਜਰਤ ਦਾ 50% ਮੁਆਵਜਾ ਦਿੱਤਾ ਜਾਵੇ |

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ