Gangster's Shooters Arrest: ਜੱਗੂ ਭਗਵਾਨਪੁਰੀਆ ਦੇ 3 ਸ਼ੂਟਰ ਮਥੁਰਾ ਤੋਂ ਗ੍ਰਿਫਤਾਰ, ਕਾਰ 'ਚੋਂ ਜੈਮਰ ਅਤੇ ਹਥਿਆਰ ਬਰਾਮਦ | jaggu bhagwanpuria two shooter arrest from mathura by amritsar police know full detail in punjabi Punjabi news - TV9 Punjabi

Gangster’s Shooters Arrest: ਜੱਗੂ ਭਗਵਾਨਪੁਰੀਆ ਦੇ 3 ਸ਼ੂਟਰ ਮਥੁਰਾ ਤੋਂ ਗ੍ਰਿਫਤਾਰ, ਕਾਰ ‘ਚੋਂ ਜੈਮਰ ਅਤੇ ਹਥਿਆਰ ਬਰਾਮਦ

Published: 

11 Jul 2023 18:01 PM

Jaggu Bhagwanpuria Shooters Arrest: ਪੁਲਿਸ ਨੇ ਕੁਝ ਦਿਨ ਪਹਿਲਾਂ ਜੰਮੂ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਕਾਰਨ ਮੁਲਜ਼ਮਾਂ ਦੇ ਸੁਰਾਗ ਮਿਲਣੇ ਸ਼ੁਰੂ ਹੋ ਗਏ ਸਨ। ਪੁਲਿਸ ਨੇ ਮਥੁਰਾ ਵੱਲ ਮੁੜ ਕੇ ਤਿੰਨਾਂ ਦੋਸ਼ੀਆਂ ਨੂੰ ਫੜ ਲਿਆ।

Gangsters Shooters Arrest: ਜੱਗੂ ਭਗਵਾਨਪੁਰੀਆ ਦੇ 3 ਸ਼ੂਟਰ ਮਥੁਰਾ ਤੋਂ ਗ੍ਰਿਫਤਾਰ, ਕਾਰ ਚੋਂ ਜੈਮਰ ਅਤੇ ਹਥਿਆਰ ਬਰਾਮਦ

ਪੰਜਾਬ ਵਿੱਚ ਕਿਹੜੇ 3 ਆਈਪੀਐਸ ਬਣੇ ਏਡੀਜੀਪੀ? ਮਿਲੀਆਂ ਕਿਹੜੀਆਂ ਜਿੰਮੇਵਾਰੀਆਂ? ਜਾਣੋ...

Follow Us On

ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗ (Jaggu Bhagwanpuria Gang) ਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮੁਲਜ਼ਮ ਅੰਮ੍ਰਿਤਸਰ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਜਾ ਕੇ ਲੁਕੇ ਹੋਏ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਅਤੇ ਜੈਮਰ ਵੀ ਬਰਾਮਦ ਕੀਤਾ ਹੈ। ਜਿਸ ਨੂੰ ਮੁਲਜ਼ਮ ਆਪਣੀ ਕਾਰ ਵਿੱਚ ਪਾ ਕੇ ਪੁਲਿਸ ਨੂੰ ਗੁੰਮਰਾਹ ਕਰਦੇ ਸਨ।

ਏਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਮਥੁਰਾ ਤੋਂ ਫੜੇ ਗਏ ਮੁਲਜ਼ਮਾਂ ਦੇ ਨਾਂ ਅਭਿਸ਼ੇਕ ਮਹਾਜਨ ਵਾਸੀ ਦੀਨਾ ਨਗਰ, ਪਰਮਦਲੀਪ ਸਿੰਘ ਵਾਸੀ ਤਰਨਤਾਰਨ ਅਤੇ ਸੋਨੂੰ ਗੋਸਵਾਮੀ ਵਾਸੀ ਮਥੁਰਾ ਹਨ। 22 ਮਈ ਨੂੰ ਮਕਬੂਲਪੁਰਾ ਇਲਾਕੇ ਵਿੱਚ ਬਲੈਨੋ ਕਾਰ ਵਿੱਚ ਆਏ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਘਟਨਾ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮਜੀਠਾ ਰੋਡ ਤੇ ਪੁਲਿਸ ਮੁਲਾਜ਼ਮ ਕੋਲੋਂ ਵਰਤੀ ਗਈ ਕਾਰ ਖੋਹੀ ਗਈ ਸੀ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਇੱਕ ਹੋਰ ਫਰਾਰ ਹੈ।

ਜੈਮਰ ਲਗਾ ਕੇ ਕਰਦੇ ਸਨ ਪੁਲਿਸ ਨੂੰ ਗੁੰਮਰਾਹ

ਪੁਲfਸ ਨੇ ਦੋਵਾਂ ਮੁਲਜ਼ਮਾਂ ਕੋਲੋਂ 2 ਪਿਸਤੌਲਾਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਕੋਲੋਂ ਇੱਕ ਜੈਮਰ ਵੀ ਬਰਾਮਦ ਹੋਇਆ ਹੈ। ਜਿਸ ਨੂੰ ਮੁਲਜ਼ਮ ਆਪਣੀ ਕਾਰ ਵਿੱਚ ਵਰਤੇ ਸਨ। ਇਸ ਜੈਮਰ ਨਾਲ 100 ਮੀਟਰ ਦੇ ਘੇਰੇ ਵਿੱਚ ਸਾਰੇ ਮੋਬਾਇਲ ਅਤੇ ਹੋਰ ਸਿਗਨਲ ਜਾਮ ਹੋ ਜਾਂਦੇ ਸਨ। ਮੁਲਜ਼ਮ ਇਸ ਦੀ ਵਰਤੋਂ ਪੁਲਿਸ ਨੂੰ ਗੁੰਮਰਾਹ ਕਰਨ ਲਈ ਕਰਦੇ ਸਨ।

ਪੁਲਿਸ ਨੇ ਦੱਸਿਆ ਕਿ ਪਰਮਦਲੀਪ ਸਿੰਘ ਹਾਰਡਕੋਰ ਅਪਰਾਧੀ ਹੈ। ਜਿਸ ‘ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ ਕਰੀਬ 9 ਮਾਮਲੇ ਦਰਜ ਹਨ। ਮੁਲਜ਼ਮਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਲੁੱਟਖੋਹ ਤੇ ਤਸਕਰੀ ਆਦਿ ਦੇ ਕੇਸ ਦਰਜ ਹਨ। ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version