ਪਹਿਲੇ ਪੰਜ ਘੰਟਿਆਂ ‘ਚ 40 ਹਜ਼ਾਰ ਲੋਕਾਂ ਨੇ ਕੀਤਾ ਇਲਾਹੀ ਬਾਣੀ ਦਾ ਸਰਵਣ, ‘SGPC ਸ਼੍ਰੀ ਅੰਮ੍ਰਿਤਸਰ’ ਯੂਟਿਊਬ ਚੈਨਲ ਦੀ ਸ਼ੁਰੂਆਤ

Updated On: 

24 Jul 2023 17:43 PM

Gurbani Telecast on Youtube Channel: ਇਸ ਚੈਨਲ ਤੇ ਦਿਨ ਵਿੱਚ ਤਿੰਨ ਵਾਰੀ ਗੁਰਬਾਣੀ ਦਾ ਲਾਈਵ ਪ੍ਰਸਾਰਣ ਹੋਇਆ ਕਰੇਗਾ। ਚੈਨਲ ਦਾ ਰਸਮੀ ਉਦਘਾਟਨ ਸ੍ਰੀ ਹਰਿਮੰਦਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ।

ਪਹਿਲੇ ਪੰਜ ਘੰਟਿਆਂ ਚ 40 ਹਜ਼ਾਰ ਲੋਕਾਂ ਨੇ ਕੀਤਾ ਇਲਾਹੀ ਬਾਣੀ ਦਾ ਸਰਵਣ, SGPC ਸ਼੍ਰੀ ਅੰਮ੍ਰਿਤਸਰ ਯੂਟਿਊਬ ਚੈਨਲ ਦੀ ਸ਼ੁਰੂਆਤ
Follow Us On

ਪੰਜਾਬ ਵਿੱਚ ਅੱਜ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਯੂਟਿਊਬ ਚੈਨਲ SGPC ਸ਼੍ਰੀ ਅੰਮ੍ਰਿਤਸਰ (SGPC Sri Amritsar) ਤੋਂ ਗੁਰਬਾਣੀ ਦਾ ਪਹਿਲਾ ਸਿੱਧਾ ਪ੍ਰਸਾਰਣ ਸ਼ੁਰੂ ਕਰ ਦਿੱਤਾ। ਇਸ ਟੈਲੀਕਾਸਟ ਨੇ ਪਹਿਲੇ ਹੀ ਦਿਨ ਇੱਕ ਰਿਕਾਰਡ ਵੀ ਬਣਾਇਆ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਨੂੰ ਪੂਰੀ ਦੁਨੀਆ ਵਿੱਚ ਪ੍ਰਸਾਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਚੈਨਲ ਐਸਜੀਪੀਸੀ ਸ੍ਰੀ ਅੰਮ੍ਰਿਤਸਰ ਸ਼ੁਰੂ ਕੀਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਨਿੱਜੀ ਸੈਟੇਲਾਈਟ ਚੈਨਲ ਸਥਾਪਤ ਕਰਨ ਤੱਕ ਨਿੱਜੀ ਚੈਨਲ ਦੇ ਸਹਿਯੋਗ ਨਾਲ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਜਾਰੀ ਰਹੇਗਾ। ਸਵੇਰੇ 3:30 ਤੋਂ 8:30, ਦੁਪਹਿਰ 12:30 ਤੋਂ 2:30, ਸ਼ਾਮ 6:30 ਤੋਂ 8:30 ਤੱਕ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋਵੇਗਾ।

40 ਹਜ਼ਾਰ ਪਹੁੰਚੀ ਵਿਊਜ਼ ਦੀ ਗਿਣਤੀ

Gurbani Telecast on Youtube Channel: ਅੱਜ ਸਵੇਰੇ ਪਹਿਲੇ ਲਾਈਵ ਪ੍ਰਸਾਰਣ ਨੇ ਇੱਕ ਵੱਡਾ ਰਿਕਾਰਡ ਬਣਾਇਆ। ਗੁਰਬਾਣੀ ਦੇ ਲਾਈਵ ਪ੍ਰਸਾਰਣ ਦੇ ਵਿਊਜ਼ ਨੇ ਰਿਕਾਰਡ ਤੋੜ ਦਿੱਤੇ ਹਨ। ਜਿਸ ਸਮੇਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ, ਉਸ ਸਮੇਂ ਤਕਰੀਬਨ 12 ਤੋਂ 15 ਹਜ਼ਾਰ ਲੋਕ ਇਸ ਨੂੰ ਦੇਖ ਰਹੇ ਸਨ। ਟੈਲੀਕਾਸਟ ਖਤਮ ਹੋਣ ਤੱਕ ਵਿਊਜ਼ ਦੀ ਗਿਣਤੀ 40 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਸੀ। ਲਾਈਵ ਸਟ੍ਰੀਮ ਬੰਦ ਹੋਣ ਤੋਂ ਬਾਅਦ ਵੀ ਸਵੇਰ ਦੇ ਪ੍ਰਸਾਰਣ ਦੇ ਲਗਾਤਾਰ ਵਿਊਜ਼ ਵਧਦੇ ਗਏ।

‘SGPC ਸ਼੍ਰੀ ਅੰਮ੍ਰਿਤਸਰ’ ਯੂਟਿਊਬ ਚੈਨਲ

ਸ਼੍ਰੋਮਣੀ ਕਮੇਟੀ ਯੂ-ਟਿਊਬ ਚੈਨਲ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਰਾਹੀਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਮੁਹੱਈਆ ਕਰਵਾਏਗੀ। ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਕਰੀਬ 3 ਮਹੀਨਿਆਂ ਲਈ ਆਪਣਾ ਟੀਵੀ ਚੈਨਲ ਵੀ ਬਣਾਏਗੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੁਕਮਾਂ ‘ਤੇ ਸ਼੍ਰੋਮਣੀ ਕਮੇਟੀ ਨੇ ਟੀਵੀ ਦੇ ਅਧਿਕਾਰ ਪਹਿਲਾਂ ਵਾਲੇ ਨਿੱਜੀ ਚੈਨਲ ਨੂੰ ਹੀ ਦੇ ਦਿੱਤੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ