Amritsar ਦੇ ਪਿੰਡ ਧਨੋਏ ਖੁਰਦ ਦੇ ਕੋਲ BSF ਮੁੜ ਹੇਠਾਂ ਸੁੱਟਿਆ ਪਾਕਿਸਤਾਨੀ ਡ੍ਰੋਨ, ਦੋ ਕਿੱਲੋ ਹੈਰੋਇਨ ਬਰਾਮਦ

Updated On: 

29 May 2023 11:52 AM

ਬੀਐਸਐਫ ਦੇ ਬੁਲਾਰੇ ਅਨੁਸਾਰ ਬੀਐਸਐਫ ਦੇ ਜਵਾਨ ਐਤਵਾਰ ਰਾਤ ਭਾਰਤ-ਪਾਕਿ ਸਰਹੱਦ 'ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਗਸ਼ਤ ਕਰ ਰਹੀ ਫੋਰਸ ਦੀ ਇਕ ਟੁਕੜੀ ਨੇ ਪਾਕਿਸਤਾਨ ਵਾਲੇ ਪਾਸਿਓਂ ਇਕ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਰੋਕਣ ਲਈ ਉਸ 'ਤੇ ਗੋਲੀਬਾਰੀ ਕੀਤੀ।

Amritsar ਦੇ ਪਿੰਡ ਧਨੋਏ ਖੁਰਦ ਦੇ ਕੋਲ BSF ਮੁੜ ਹੇਠਾਂ ਸੁੱਟਿਆ ਪਾਕਿਸਤਾਨੀ ਡ੍ਰੋਨ, ਦੋ ਕਿੱਲੋ ਹੈਰੋਇਨ ਬਰਾਮਦ

ਬੀਐੱਸਐੱਫ ਨੇ ਮੁੜ ਹੇਠਾਂ ਸੁੱਟਿਆ ਪਾਕਿਸਤਾਨੀ ਡਰੋਨ, 2 ਕਿੱਲੋ ਹੈਰੋਇਨ ਬਰਾਮਦ। BSF shot down Pakistani drone again, recovered 2 kg of heroin.

Follow Us On

ਅੰਮ੍ਰਿਤਸਰ। ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਐਤਵਾਰ ਰਾਤ ਨੂੰ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਪਾਕਿਸਤਾਨ (Pakistan) ਵਾਲੇ ਪਾਸਿਓਂ ਦਾਖਲ ਹੋਏ ਡਰੋਨ ਨੂੰ ਇਕ ਵਾਰ ਫਿਰ ਡੇਗ ਦਿੱਤਾ। ਬੀਐਸਐਫ ਨੇ ਖੇਤ ਵਿੱਚ ਤਲਾਸ਼ੀ ਦੌਰਾਨ ਹੈਰੋਇਨ ਦੀ ਖੇਪ ਸਮੇਤ ਲੋਹੇ ਦੀ ਰਿੰਗ ਬਰਾਮਦ ਕੀਤੀ ਹੈ।

ਬੀਐਸਐਫ ਦੇ ਜਵਾਨਾਂ ਨੇ ਬਰਾਮਦ ਕੀਤੇ ਪੈਕਟ ਦੇ ਅੰਦਰੋਂ 2 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਨੂੰ ਵੀ ਬੀਐਸਐਫ ਨੇ ਪਿੰਡ ਧਨੋਏ ਖੁਰਦ ਦੇ ਬਾਹਰ ਖੇਤਾਂ ਵਿੱਚ ਪਾਕਿਸਤਾਨੀ ਡਰੋਨ ਨੂੰ ਡੇਗ ਕੇ ਇੱਕ ਤਸਕਰ ਨੂੰ 3 ਕਿਲੋ 400 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।

‘ਬੀਐੱਸਐੱਫ ਨੇ ਡਰੋਨ ‘ਤੇ ਕੀਤੀ ਫਾਈਰਿੰਗ’

ਬੀਐਸਐਫ (BSF) ਦੇ ਬੁਲਾਰੇ ਅਨੁਸਾਰ ਬੀਐਸਐਫ ਦੇ ਜਵਾਨ ਐਤਵਾਰ ਰਾਤ ਭਾਰਤ-ਪਾਕਿ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸਰਹੱਦੀ ਪਿੰਡ ਧਨੋਏ ਖੁਰਦ ਨੇੜੇ ਗਸ਼ਤ ਕਰ ਰਹੀ ਫੋਰਸ ਦੀ ਇਕ ਟੁਕੜੀ ਨੇ ਪਾਕਿਸਤਾਨ ਵਾਲੇ ਪਾਸਿਓਂ ਇਕ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ ਅਤੇ ਉਸ ਨੂੰ ਰੋਕਣ ਲਈ ਉਸ ‘ਤੇ ਗੋਲੀਬਾਰੀ ਕੀਤੀ। ਇਸ ਤੋਂ ਤੁਰੰਤ ਬਾਅਦ ਬੀਐਸਐਫ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਖੇਤ ਚੋਂ ਕਾਲੇ ਰੰਗ ਦਾ ਡਰੋਨ ਕੀਤਾ ਬਰਾਮਦ

ਤਲਾਸ਼ੀ ਦੌਰਾਨ ਜਵਾਨਾਂ ਨੇ ਇੱਕ ਖੇਤ ਵਿੱਚੋਂ ਕਾਲੇ ਰੰਗ ਦਾ ਕਵਾਡਕਾਪਟਰ, DJI Matris 300 RTK ਡਰੋਨ (Drone) ਬਰਾਮਦ ਕੀਤਾ। ਫੋਰਸ ਦੇ ਜਵਾਨਾਂ ਨੇ ਇਸ ਡਰੋਨ ਦੇ ਨਾਲ ਇੱਕ ਬੰਨ੍ਹਿਆ ਹੋਇਆ ਬੈਗ ਵੀ ਬਰਾਮਦ ਕੀਤਾ ਹੈ, ਜੋ ਕਿ ਡਰੋਨ ਨਾਲ ਲੋਹੇ ਦੀ ਰਿੰਗ ਨਾਲ ਬੰਨ੍ਹਿਆ ਹੋਇਆ ਸੀ। ਬੈਗ ‘ਚੋਂ 2 ਕਿਲੋ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਬੀਐਸਐਫ ਦੇ ਜਵਾਨ ਧਨੋਏ ਖੁਰਦ ਅਤੇ ਇਸ ਦੇ ਆਸਪਾਸ ਦੇ ਸਰਹੱਦੀ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ