BSF-Police Meeting: ਸਰਹੱਦ ਦੀ ਸੁਰੱਖਿਆ ਲਈ ਲੱਗਣਗੇ ਸੀਸੀਟੀਵੀ, ਡਰੋਨ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ, Police ਅਤੇ BSF ਦੀ ਸਾਂਝਾ ਬੈਠਕ

Updated On: 

13 Jun 2023 12:24 PM

Joint Meeting on Border Area: ਸਰਹੱਦੀ ਇਲਾਕਿਆਂ ਵਿੱਚ ਆਪਸੀ ਤਾਲਮੇਲ ਨਾਲ ਕੰਮ ਕਰਨ ਨੂੰ ਲੈਕੇ ਪੰਜਾਬ ਪੁਲਿਸ ਤੇ ਬੀਐਸਐਫ ਅਧਿਕਾਰੀਆਂ ਨੇ ਬੈਠਕ ਕੀਤੀ। ਤੇ ਬਾਅਦ ਚ ਬੈਠਕ ਚ ਲਏ ਗਏ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ।

BSF-Police Meeting: ਸਰਹੱਦ ਦੀ ਸੁਰੱਖਿਆ ਲਈ ਲੱਗਣਗੇ ਸੀਸੀਟੀਵੀ, ਡਰੋਨ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ, Police ਅਤੇ BSF ਦੀ ਸਾਂਝਾ ਬੈਠਕ
Follow Us On

ਅੰਮ੍ਰਿਤਸਰ ਨਿਊਜ: ਸਰਹਦੀ ਇਲਾਕਿਆਂ ਚ ਵੱਧ ਰਹੀਆਂ ਪਾਕਿਸਤਾਨੀ ਡਰੋਨਾਂ (Pakistani Drone) ਦੀਆਂ ਸਰਗਰਮੀਆਂ ਅਤੇ ਨਸ਼ੇ ਦੀ ਤਸਕਰੀ ਤੇ ਠੱਲ ਪਾਉਣ ਲਈ ਬੀਐਸਐਫ (BSF)ਹੈੱਡਕੁਆਟਕ ਵਿੱਖੇ ਬੀਐਸਐਫ ਅਧਿਕਾਰੀਆਂ ਤੇ ਪੰਜਾਬ ਪੁਲਿਸ (Punjab Police) ਦੇ ਅਧਿਕਾਰੀਆ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੱਤ ਜ਼ਿਲਿਆਂ ਦੇ ਐਸਐਸਪੀ ਤੇ ਡੀਆਈਜੀ ਵੀ ਸ਼ਾਮਿਲ ਹੋਏ। ਬੈਠਕ ਤੋਂ ਬਾਅਦ ਇਸ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ।

ਮੀਡੀਆ ਨੂੰ ਸੰਬੋਧਿਤ ਕਰਦਿਆਂ ਬੀਐਸਐੱਫ ਅਧਿਕਾਰੀਆ ਤੇ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਤੇ ਨਰਿੰਦਰ ਭਾਰਗਵ ਨੇ ਦੱਸਿਆ ਕਿ ਲੋਕਾਂ ਚ ਬਣੀ ਪੁਲਿਸ ਦੀ ਦਿੱਖ ਨੂੰ ਸੁਧਾਰਨ ਨੂੰ ਲੈਕੇ ਇਹ ਮੀਟਿੰਗ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਉਣ ਲਈ 20 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਕਿ ਸਰਹੱਦੀ ਇਲਾਕਿਆਂ ਵਿੱਚ ਜੌ ਵੀ ਪਾਕਿਸਤਾਨ ਤੋਂ ਡਰੋਨ ਆਉਣ ਦੀ ਸੁਚਨਾ ਦਵੇਗਾ, ਉਸਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ ਅਤੇ ਉਸਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ। ਇਹ ਐਲਾਨ ਸੱਤ ਜਿਲਿਆ ਲਈ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਐਲਾਨ ਦੇ ਪਿੱਛੇ ਦਾ ਮੁੱਖ ਮਕਸਦ ਨਸ਼ੇ ਦੇ ਨੈੱਟਵਰਕ ਅਤੇ ਹਥਿਆਰਾਂ ਦੀ ਤਸਕਰੀ ਤੇ ਸ਼ਿਕੰਜਾ ਕੱਸਣਾ ਹੈ। ਉਨ੍ਹਾਂ ਕਿਹਾ ਕਿ ਸਰਹਦੀ ਇਲਾਕਿਆਂ ਚ ਪਹਿਲਾਂ ਨਾਲੋਂ ਡਰੋਨ ਦੀ ਗਤੀਵਿਧੀਆਂ ਬਹੁਤ ਘੱਟ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨਵੀਂ ਤਕਨੀਕ ਤੇ ਸੂਚਨਾਵਾਂ ਸਾਡੇ ਕੋਲ ਆ ਰਹੀਆਂ ਹਨ। ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਮਿਲਕੇ ਕੰਮ ਕਰਨ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਨੂੰ ਵੱਡੀ ਕਾਮਯਾਬੀਆਂ ਹੱਥ ਲੱਗਿਆ ਹਨ।

ਬੀਤੇ ਕੁਝ ਸਮੇਂ ਵਿੱਚ ਵੱਡੀ ਗਿਣਤੀ ਚ ਨਸ਼ੇ ਦੀ ਖੇਪ ਅਤੇ ਹਥਿਆਰ ਵੀ ਬਰਾਮਦ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚ 553 ਕਿਲੋਮੀਟਰ ਦਾ ਏਰੀਆ ਕੌਮਾਂਤਰੀ ਸਰੱਹਦ ਨਾਲ ਲਗਦਾ ਹੈ, ਇਸ ਲਈ ਕਿਤੇ ਨਾ ਕਿਤੇ ਕੋਈ ਕਮੀ ਰਹਿ ਗਈ ਹੈ ਤਾਂ ਉਸਨੂੰ ਛੇਤੀ ਹੀ ਠੀਕ ਕੀਤਾ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories