International Yoga Day: ਅੰਮ੍ਰਿਤਸਰ ‘ਚ ਅਟਾਰੀ-ਵਾਹਗਾ ਬਾਰਡਰ ‘ਤੇ BSF ਅਧਿਕਾਰੀਆਂ ਨੇ ਮਨਾਇਆ ਯੋਗ ਦਿਵਸ, ਲੋਕਾਂ ਨੇ ਕੀਤਾ ਯੋਗ

Updated On: 

21 Jun 2023 12:27 PM

Yoga Day Celebration Attari Wahga border: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨ ਲਈ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ 'ਤੇ ਬੀ.ਐਸ.ਐਫ ਵੱਲੋਂ ਯੋਗਾ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਲੋਕਾਂ ਨੇ ਯੋਗਾ ਕੀਤਾ।

International Yoga Day: ਅੰਮ੍ਰਿਤਸਰ ਚ ਅਟਾਰੀ-ਵਾਹਗਾ ਬਾਰਡਰ ਤੇ BSF ਅਧਿਕਾਰੀਆਂ ਨੇ ਮਨਾਇਆ ਯੋਗ ਦਿਵਸ, ਲੋਕਾਂ ਨੇ ਕੀਤਾ ਯੋਗ
Follow Us On

ਅੰਮ੍ਰਿਤਸਰ ਨਿਊਜ਼: ਜਿੱਥੇ ਪੂਰੇ ਦੇਸ਼ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਉਥੇ ਹੀ ਅੱਜ ਅੰਮ੍ਰਿਤਸਰ ਵਿੱਚ ਅਟਾਰੀ ਵਾਹਗਾ ਬਾਰਡਰ ‘ਤੇ ਬੀ.ਐਸ.ਐਫ ਦੇ ਵਿਸ਼ੇਸ਼ ਅਧਿਕਾਰੀਆਂ ਵੱਲੋਂ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਲਈ ਅੱਜ ਦੁਨੀਆ ਭਰ ਦੇ ਲੋਕ ਯੋਗਾ ਅਤੇ ਵਸੁਧੈਵ ਕੁਟੁੰਬਕਮ (Vasudhaiva Kutumbakam) ਦੇ ਸਿਧਾਂਤ ‘ਤੇ ਇਕੱਠੇ ਯੋਗਾ ਕਰ ਰਹੇ ਹਨ। ਇਸ ਮੌਕੇ ਬੀ.ਐਸ.ਐਫ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅੱਜ ਸਾਡੇ ਸੀਨੀਅਰ ਅਧਿਕਾਰੀਆਂ ਦੇ ਸੰਦੇਸ਼ ‘ਤੇ ਯੋਗਾ ਕੈਂਪ ਲਗਾਇਆ ਗਿਆ ਹੈ।

BSF ਅਧਿਕਾਰੀਆਂ ਨੇ ਮਨਾਇਆ ਯੋਗ ਦਿਵਸ

BSF ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਖ-ਵੱਖ ਕੰਪਾਂ ਵਿੱਚ ਸਾਡੇ ਸਟਾਫ਼ ਅਤੇ ਸਾਡੇ ਉੱਚ ਤਕਨੀਕੀ ਮਾਹਿਰਾਂ ਦੁਆਰਾ ਯੋਗਾ ਕਰਨ ਦੇ ਤਰੀਕੇ ਵੀ ਸਮਝਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਯੋਗਾ ਸਿਹਤ ਲਈ ਬਹੁਤ ਵਧੀਆ ਹੈ ਅਤੇ ਯੋਗਾ ਕਰਨ ਨਾਲ ਸਰੀਰ ਫੀਟ ਅਤੇ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ, ਇਸ ਲਈ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਯੋਗਾ (Yoga) ਕਰਨ ਦੀ ਅਪੀਲ ਕਰਦੇ ਹਾਂ, ਉਨ੍ਹਾਂ ਕਿਹਾ ਕਿ ਸਰੀਰ ਤੰਦਰੁਸਤ ਰਹੇਗਾ ਅਤੇ ਦੇਸ਼ ਦਾ ਵਿਕਾਸ ਹੋਵੇਗਾ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।

ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ- PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਦੌਰਾਨ ਯੋਗ ਦਿਵਸ ਦੇ ਮੌਕੇ ‘ਤੇ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2014 ‘ਚ ਸੰਯੁਕਤ ਰਾਸ਼ਟਰ ਮਹਾਸਭਾ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਆਇਆ ਸੀ ਤਾਂ ਰਿਕਾਰਡ ਗਿਣਤੀ ‘ਚ ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਸੀ। ਉਦੋਂ ਤੋਂ, ਅੰਤਰਰਾਸ਼ਟਰੀ ਯੋਗਾ ਦਿਵਸ (International Yoga Day) ਦੁਆਰਾ ਯੋਗਾ ਇੱਕ ਗਲੋਬਲ ਅੰਦੋਲਨ ਬਣ ਗਿਆ ਹੈ।

ਪੀਐਮ ਮੋਦੀ ਨੇ ਕਿਹਾ ਕਿ ਇਸ ਸਾਲ ਯੋਗ ਦਿਵਸ ਦੇ ਪ੍ਰੋਗਰਾਮਾਂ ਨੂੰ ਓਸ਼ਨ ਰਿੰਗ ਆਫ ਯੋਗਾ ਨੇ ਹੋਰ ਖਾਸ ਬਣਾਇਆ ਹੈ। ਇਸ ਦਾ ਵਿਚਾਰ ਯੋਗ ਦੇ ਵਿਚਾਰ ਅਤੇ ਸਮੁੰਦਰ ਦੇ ਵਿਸਤਾਰ ਦੇ ਆਪਸੀ ਸਬੰਧਾਂ ‘ਤੇ ਅਧਾਰਤ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ