Italy ਦੇ ਰਾਜਦੂਤ Golden Temple ਵਿਖੇ ਹੋਏ ਨਤਮਸਤਕ, ਜਥੇਦਾਰ ਨਾਲ ਵੀ ਕੀਤੀ ਮੁਲਾਕਾਤ
Italy ਦੇ ਰਾਜਦੂਤ ਤੀਸਰੀ ਵਾਰ ਸ੍ਰੀ ਦਰਬਾਰ ਸਾਹਿਬ ਆਏ ਹਨ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰੀ ਇੱਥੇ ਨਤਮਸਤਕ ਹੋ ਚੁੱਕੇ ਹਨ। ਇਸ ਦੌਰਾਨ ਐੱਸਜੀਪੀਸੀ ਦੇ ਅਧਿਕਾਰੀਆਂ ਨੇ ਰਾਜਦੂਤ ਦਾ ਸਨਮਾਨ ਵੀ ਕੀਤਾ।
ਇਟਲੀ ਦੇ ਰਾਜਦੂਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜਥੇਦਾਰ ਨਾਲ ਵੀ ਕੀਤੀ ਮੁਲਾਕਾਤ।
ਰਾਜਦੂਤ ਤੀਜੀ ਵਾਰੀ ਆਏ ਹਨ ਸ੍ਰੀ ਦਰਬਾਹ ਸਾਹਿਬ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਇੰਟਲੀ ਅੰਬੈਸਡਰ ਵਿਨ ਕੇਂਜੋ ਡਿਲੁਕਾ ਅਤੇ ਯੂਰੋਪੀਆਂ ਯੂਨੀਅਨ ਦੇ ਉਗੋ ਏਸ ਟੂਟੋ ਅੰਬੈਸਡਰ (Ambassador) ਨੇ ਕਿਹਾ ਕਿ ਇਥੇ ਆਕੇ ਮਨ ਨੂੰ ਬਹੁਤ ਸ਼ਾਂਤੀ ਤੇ ਖੁਸ਼ੀ ਮਿਲੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆਕੇ ਅਸੀ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦੇ ਹਾਂ ਅਤੇ ਸਿੱਖ ਇਤਹਾਸ ਬਾਰੇ ਵੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਕੰਗ ਨੇ ਕਿਹਾ ਇਟਲੀ ਦੇ ਰਾਜਦੂਤ ਤੀਸਰੀ ਵਾਰ ਦਰਬਾਰ ਸਾਹਿਬ ਆਏ ਹਨ।ਇਟਲੀ ਦੇ ਸਿੱਖਾਂ ਨੂੰ ਭਾਰਤੀ ਹੋਣ ਦਾ ਮਾਣ-ਕੰਗ
ਇਸਤੋਂ ਪਿਹਲਾਂ ਵੀ ਇਟਲੀ ਦੇ ਦੋ ਰਾਜਦੂਤ ਇੱਥੇ ਨਤਮਸਤਕ ਹੋਣ ਲਈ ਆ ਚੁੱਕੇ ਹਨ। ਸੁਖਦੇਵ ਸਿੰਘ ਨੇ ਕਿਹਾ ਕਿ ਸਾਨੂੰ ਇਟਲੀ ਦੇ ਸਿੱਖਾਂ ਨੂੰ ਭਾਰਤੀ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਕਿ ਇਟਲੀ ਦੇ ਰਾਜਦੂਤ ਇਥੇ ਮੱਥਾ ਟੇਕਣ ਲਈ ਪੁੱਜੇ ਹਨ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਤੇ ਜੱਥੇਦਾਰ ਨਾਲ ਸਿੱਖ ਕੌਮ ਦੇ ਮੁੱਦੇ ਤੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਇਤਹਾਸ ਬਾਰੇ ਜਾਣੂ ਕਰਵਾਇਆ। ਇੰਡੀਅਨ ਸਿੱਖ ਔਰਗਨਾਈਜੇਸ਼ਨ ਦੇ ਪ੍ਰਧਾਨ ਨੇ ਕਿਹਾ ਇਟਲੀ ਦੇ ਰਾਜਦੂਤ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਕੇ ਬਹੁਤ ਖੁਸ਼ ਹੋਏ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
