Challan in Ajnala Clash: ਅਜਨਾਲਾ ਹਿੰਸਾ ਮਾਮਲੇ ‘ਚ ਸਾਥੀਆਂ ਖਿਲਾਫ ਚਾਲਾਨ ਪੇਸ਼, ਅਮ੍ਰਿਤਪਾਲ ਖਿਲਾਫ ਛੇਤੀ ਪੇਸ਼ ਹੋਵੇਗੀ ਸਪਲੀਮੈਂਟਰੀ ਸ਼ੀਟ

Updated On: 

29 Jun 2023 21:26 PM

Amritpal Singh: ਅਜਨਾਲਾ ਹਿੰਸਾ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਏਐਸਆਈ ਰਤਨ ਸਿੰਘ ਦੀ ਸ਼ਿਕਾਇਤ ਤੇ ਪੇਸ਼ ਕੀਤੇ ਇਸ ਚਲਾਨ ਵਿੱਚ ਐਸਪੀ ਜੁਗਰਾਜ ਸਿੰਘ ਨੂੰ ਮੁੱਖ ਗਵਾਹ ਵਜੋਂ ਦੱਸਿਆ ਗਿਆ ਹੈ। ਜਿਸ ਦੇ ਸਿਰ ਇਸ ਹਮਲੇ ਦੌਰਾਨ 12 ਤੋਂ ਵੱਧ ਟਾਂਕੇ ਆਏ ਸਨ।

Challan in Ajnala Clash: ਅਜਨਾਲਾ ਹਿੰਸਾ ਮਾਮਲੇ ਚ ਸਾਥੀਆਂ ਖਿਲਾਫ ਚਾਲਾਨ ਪੇਸ਼, ਅਮ੍ਰਿਤਪਾਲ ਖਿਲਾਫ ਛੇਤੀ ਪੇਸ਼ ਹੋਵੇਗੀ ਸਪਲੀਮੈਂਟਰੀ ਸ਼ੀਟ
Follow Us On

Attack on Ajanala Police Station: ਅੰਮ੍ਰਿਤਸਰ ਦੇ ਅਜਨਾਲਾ ਥਾਣੇ ਵਿੱਚ ਹਿੰਸਾ ਮਾਮਲੇ ਵਿੱਚ ਪੁਲਿਸ ਨੇ ਵੀਰਵਾਰ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 20 ਸਾਥੀਆਂ ਖਿਲਾਫ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ। ਅਜਨਾਲਾ ਥਾਣਾ ਹਿੰਸਾ ਮਾਮਲੇ ਵਿੱਚ 250 ਅਣਪਛਾਤੇ ਮੁਲਜ਼ਮਾ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।ਪੁਲਿਸ ਮੁਤਾਬਕ, ਮੁਲਜ਼ਮ ਗੁਰਪਾਲ ਸਿੰਘ ਅਤੇ ਕੁਝ ਹੋਰਾਂ ਦੇ ਨਾਂ ਤੇ ਕੋਰਟ ਵਿੱਚ ਚਲਾਨ ਦਾਖਲ ਕੀਤਾ ਗਿਆ ਹੈ।

ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਹੋਣ ਕਰਕੇ ਉਸ ਖ਼ਿਲਾਫ਼ ਹਾਲੇ ਤੱਕ ਚਲਾਨ ਪੇਸ਼ ਨਹੀਂ ਕੀਤਾ ਜਾ ਸਕਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਛੇਤੀ ਹੀ ਉਸ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਚਲਾਨ ਵਿੱਚ ਮੁਲਜ਼ਮਾਂ ਖ਼ਿਲਾਫ਼ ਸਖਤ ਤੋਂ ਸਖਤ ਧਾਰਾਵਾਂ ਲਗਾਉਣ ਲਈ ਅਪੀਲ ਕੀਤੀ ਗਈ ਹੈ, ਜਿਨ੍ਹਾਂ ਵਿੱਚ ਧਾਰਾ 307, 353, 186 ਅਤੇ 120ਬੀ ਸ਼ਾਮਲ ਹੈ, ਨਾਲ ਹੀ ਅਸਲਾਹ ਐਕਟ ਦੀ ਧਾਰਾ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਗਿਆ ਹੈ।।

ਪ੍ਰਦਰਸ਼ਨਕਾਰੀ ਕਰ ਰਹੇ ਸਨ ਸਾਥੀ ਤੂਫਾਨ ਨੂੰ ਛੱਡਣ ਦੀ ਮੰਗ

ਇਸੇ ਸਾਲ 23 ਫਰਵਰੀ ਨੂੰ ਅਮ੍ਰਿਤਪਾਲ ਨੇ ਆਪਣੇ ਸੈਂਕੜਿਆਂ ਸਮਰਥਕਾਂ ਨਾਲ ਅਜਨਾਲਾ ਥਾਣੇ ਦਾ ਘੇਰਾਓ ਕਰ ਦਿੱਤਾ ਸੀ। ਸਾਰੇ ਪ੍ਰਦਰਸ਼ਨਾਕਰੀਆਂ ਦੇ ਹੱਥਾਂ ਵਿੱਚ ਬੰਦੂਕਾਂ ਅਤੇ ਤਲਵਾਰਾਂ ਸਨ। ਇਹ ਸਾਰੇ ਗੋਇੰਦਵਾਲ ਜੇਲ੍ਹ ਚ ਬੰਦ ਆਪਣੇ ਸਾਥੀ ਲਵਪ੍ਰੀਤ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਨ੍ਹਾਂ ਦੇ ਹਮਲੇ ਤੋਂ ਬਾਅਦ ਦਬਾਅ ਵਿੱਚ ਆਈ ਪੰਜਾਬ ਪੁਲਿਸ ਨੇ ਮੁਲਜ਼ਮਾਂ ਨੂੰ ਰਿਹਾਅ ਕਰਨ ਦਾ ਐਲਾਨ ਕਰ ਦਿੱਤਾ ਸੀ। ਪੁਲਿਸ ਨੇ ਭੜਕੀ ਭੀੜ ਨੂੰ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨ, ਪਰ ਉਹ ਇਨ੍ਹਾਂ ਨੂੰ ਤੋੜ ਕੇ ਅੰਦਰ ਵੜ ਗਏ। ਇਸ ‘ਚ 6 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।

ਅਜਨਾਲਾ ਹਿੰਸਾ ਪਿੱਛੇ ਇਹ ਸੀ ਵਜ੍ਹਾ ?

ਅਜਨਾਲਾ ਥਾਣਾ ਹਮਲਾ ਮਾਮਲੇ ‘ਚ ਅੰਮ੍ਰਿਤਪਾਲ, ਤੂਫਾਨ ਸਮੇਤ ਇਨ੍ਹਾਂ ਦੇ 30 ਸਮਰਥਕਾਂ ਖਿਲਾਫ ਕੇਸ ਰਜਿਸਟਰ ਕੀਤਾ ਗਿਆ ਹੈ। ਦਰਅਸਰ ਅੰਮ੍ਰਿਤਪਾਲ ਖਿਲਾਫ ਸੋਸ਼ਲ ਮੀਡੀਆ ‘ਤੇ ਟਿੱਪਣੀ ਕਰਨ ਵਾਲੇ ਇੱਕ ਨੌਜਵਾਨ ਬਰਿੰਦਰ ਸਿੰਘ ਨੂੰ ਇਨ੍ਹਾਂ ਨੇ ਅਗਵਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਸੀ। ਬਰਿੰਦਰ ਦੀ ਸ਼ਿਕਾਇਤ ‘ਤੇ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਨਾਲ ਅੰਮ੍ਰਿਤਪਾਲ ਗੁੱਸੇ ‘ਚ ਆ ਗਿਆ ਅਤੇ ਉਸ ਨੇ ਅਜਨਾਲਾ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਫੇਰ ਪਾਲਕੀ ਸਾਹਿਬ ਦੀ ਓਟ ਲੈ ਕੇ ਅਜਨਾਲਾ ਜੇਲ੍ਹ ਤੇ ਹਮਲਾ ਬੋਲ ਦਿੱਤਾ। ਇਨ੍ਹਾਂ ਸਾਰੇ ਹਮਲਾਵਰ ਕੋਲ ਤਲਵਾਰਾਂ, ਬੰਦੂਕਾਂ ਅਤੇ ਹੋਰ ਹਥਿਆਰ ਸਨ। ਪਰ ਪਾਲਕੀ ਸਾਹਿਬ ਨੂੰ ਵੇਖ ਕੇ ਪੁਲਿਸ ਪਿੱਛੇ ਹੱਟ ਗਈ ਤੇ ਬਾਅਦ ਚ ਲਵਪ੍ਰੀਤ ਤੂਫਾਨ ਨੂੰ ਰਿਹਾ ਕਰ ਦਿੱਤਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version