100 ਦੇ ਕਰੀਬ Pakistan ਦੇ ਸਿੰਧ ਤੋਂ ਹਿੰਦੂ ਯਾਤਰੀਆਂ ਦਾ ਜੱਥਾ ਭਾਰਤ ਪੁੱਜਾ, ਧਾਰਮਿਕ ਸਥਾਨਾਂ ਦੀ ਕਰੇਗਾ ਯਾਤਰਾ
ਇਹ ਜੱਥਾ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਇਆ। 25 ਦਿਨ ਦਾ ਵੀਜਾ ਲੈ ਕੇ ਇਹ ਲੋਕ ਭਾਰਤ ਆਏ ਹਨ ਜਿਹੜੇ ਧਾਰਮਿਕ ਸਥਾਨਾਂ ਦੀ ਯਾਤਰਾ ਕਰੇਗਾ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਜੱਥਾ ਹੁਣ ਪਾਕਿਸਤਾਨ ਵਾਪਿਸ ਨਹੀਂ ਜਾਵੇਗਾ ਤੇ ਸਦਾ ਲਈ ਭਾਰਤ ਵਿੱਚ ਹੀ ਭਾਰਤ ਰਹਿਣ ਲਈ ਆਈਆ ਹੈ।
ਅੰਮ੍ਰਿਤਸਰ। ਪਾਕਿਸਤਾਨ ਦੇ ਸਿੰਧ ਸ਼ਹਿਰ ਤੋਂ ਹਿੰਦੂ ਯਾਤਰੂਆਂ ਦਾ ਜੱਥਾ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਪੁੱਜਾ 100 ਦੇ ਕਰੀਬ ਹਿੰਦੂ ਯਾਤਰੂਆਂ ਦਾ ਇਹ ਜਥਾ ਭਾਰਤ ਵਿੱਚ ਘੁੰਮਣ ਲਈ ਆਈਆ ਹੈ। ਜੱਥਾ 25 ਦਿਨ ਦੇ ਵੀਜੇ ਤੇ ਭਾਰਤ ਵਿੱਚ ਦਾਖ਼ਿਲ ਹੋਈਆ ਹੈ। ਇਹ ਹਿੰਦੂ ਯਾਤਰੂਆਂ ਦਾ ਜੱਥਾ ਅਟਾਰੀ ਸਰਹੱਦ ਤੋਂ ਹਰਿਦੁਆਰ ਅਤੇ ਜੋਧਪੁਰ ਤੇ ਫਿਰ ਜੈਸਲਮੇਰ ਜਾਏਗਾ।
ਇਸ ਜੱਥੇ ਵਿੱਚ ਬੱਚੇ ਔਰਤਾਂ ਵੀ ਸ਼ਾਮਿਲ ਹਨ। ਇਹ ਜੱਥਾ ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਆਇਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਜੱਥਾ ਹੁਣ ਪਾਕਿਸਤਾਨ ਵਾਪਿਸ ਨਹੀਂ ਜਾਵੇਗਾ ਤੇ ਸਦਾ ਲਈ ਭਾਰਤ ਵਿੱਚ ਹੀ ਭਾਰਤ ਰਹਿਣ ਲਈ ਆਈਆ ਹੈ। ਤੇ ਆਪਣੇ ਪਰਿਵਾਰਾਂ ਨੂੰ ਨਾਲ ਲੈਕੇ ਆਇਆ ਹੈ।
25 ਦਿਨ ਦਾ ਮਿਲਿਆ ਜੱਥੇ ਨੂੰ ਵੀਜ਼ਾ
ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ 100 ਦੇ ਕਰੀਬ ਹਿੰਦੂ ਯਾਤਰੂਆਂ ਦਾ ਜੱਥਾ ਭਾਰਤ ਵਿਚ 25ਦਿਨ ਦੇ ਵੀਜੇ ਤੇ ਘੁੰਮਣ ਲਈ ਆਈਆ ਹੈ। ਇਹ ਜੱਥਾ ਇਥੋਂ ਹਰਿਦਵਾਰ ਦੇ ਲਈ ਰਵਾਨਾ ਹੋਇਆ। ਇਸ ਮੌਕੇ ਜੱਥੇ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀ ਪਾਕਿਸਤਾਨ ਦੇ ਸਿੰਧ ਸ਼ਹਿਰ ਤੋਂ ਆਏ ਹੈ ਤੇ ਇਸ ਜੱਥੇ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ ਅਸੀ ਇਥੋਂ ਹਰਿਦਵਾਰ ਤੇ ਜੋਧਪੁਰ ਫ਼ਿਰ ਜੈਸਲਮੇਰ ਜਾਵਾਂਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ