ਅੰਮ੍ਰਿਤਸਰ ਤੋਂ ਕਟੜਾ ਦੇ ਲਈ ਚੱਲੇਗੀ ਵੰਦੇ ਭਾਰਤ ਟ੍ਰੇਨ, ਪੀਐਮ ਮੋਦੀ ਅੱਜ ਦਿਖਾਉਣਗੇ ਹਰੀ ਝੰਡੀ
Vande Bharat Train Amritsar to Katra: ਅੰਮ੍ਰਿਤਸਰ ਤੋਂ ਕਟੜਾ ਦੇ ਵਿੱਚਕਾਰ ਇਹ ਹਾਈ-ਸਪੀਡ ਟ੍ਰੇਨ ਸਿਰਫ਼ 5 ਘੰਟੇ 35 ਮਿੰਟ 'ਚ ਸਫ਼ਰ ਤੈਅ ਕਰੇਗੀ, ਜਿਸ ਨਾਲ ਹਜ਼ਾਰਾਂ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਤੇ ਸਮੇਂ ਦੀ ਬਚਤ ਦੀ ਸੁਵਿਧਾ ਮਿਲੇਗੀ।
ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਮੰਦਰ ਕਟੜਾ ਜਾਣ ਵਾਲੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੈਂਗਲੁਰੂ ਤੋਂ ਡਿਜੀਟਲ ਪਲੈਟਫਾਰਮ ਰਾਹੀਂ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ 11 ਅਗਸਤ ਤੋਂ ਇਹ ਟ੍ਰੇਨ ਆਮ ਜਨਤਾ ਲਈ ਸੰਚਾਲਿਤ ਹੋ ਜਾਵੇਗੀ। ਇਹ ਟ੍ਰੇਨ ਉੱਤਰ ਰੇਲਵੇ ਜ਼ੋਨ ਤਹਿਤ ਸੰਚਾਲਿਤ ਹੋਵੇਗੀ ਤੇ ਮੰਗਲਵਾਰ ਨੂੰ ਛੱਡ ਕੇ ਪੂਰੇ ਹਫ਼ਤੇ ਚੱਲੇਗੀ।
ਅੰਮ੍ਰਿਤਸਰ ਤੋਂ ਕਟੜਾ ਦੇ ਵਿੱਚਕਾਰ ਇਹ ਹਾਈ-ਸਪੀਡ ਟ੍ਰੇਨ ਸਿਰਫ਼ 5 ਘੰਟੇ 35 ਮਿੰਟ ‘ਚ ਸਫ਼ਰ ਤੈਅ ਕਰੇਗੀ, ਜਿਸ ਨਾਲ ਹਜ਼ਾਰਾਂ ਸ਼ਰਧਾਲੂਆਂ ਤੇ ਯਾਤਰੀਆਂ ਨੂੰ ਆਰਾਮਦਾਇਕ ਯਾਤਰਾ ਤੇ ਸਮੇਂ ਦੀ ਬਚਤ ਦੀ ਸੁਵਿਧਾ ਮਿਲੇਗੀ।
ਵੰਦੇ ਭਾਰਤ ਟ੍ਰੇਨ ਲਈ ਨਵਾਂ ਰੂਟ ਚੁਣਿਆ ਗਿਆ ਹੈ, ਜੋ ਸਿੱਧਾ ਪਠਾਨਕੋਟ ਨਾ ਹੁੰਦੇ ਹੋਏ, ਇਹ ਟ੍ਰੇਨ ਬਿਆਸ, ਜਲੰਧਰ ਸਿਟੀ ਤੋਂ ਹੁੰਦੇ ਹੋਏ ਪਠਾਨਕੋਟ ਕੈਂਟ ਪਹੁੰਚੇਗੀ। ਇੱਥੋਂ ਟ੍ਰੇਨ ਜੰਮੂ ਤਵੀ ਤੋਂ ਹੁੰਦੇ ਹੋਏ ਕਟੜਾ ਪਹੁੰਚੇਗੀ।
ਟ੍ਰੇਨ ਦਾ ਸਮਾਂ
ਕਟੜਾ ਤੋਂ ਅੰਮ੍ਰਿਤਸਰ- ਸਵੇਰੇ 6:40 ਵਜੇ ਰਵਾਨਾ ਹੋਵੇਗੀ ਤੇ ਦੁਪਹਿਹ 12:20 ਵਜੇ ਪਹੁੰਚੇਗੀ।
ਅੰਮ੍ਰਿਤਸਰ ਤੋਂ ਕਟੜਾ: ਸ਼ਾਮ 4:25 ਵਜੇ ਰਵਾਨਾ ਹੋਵੇਗੀ ਤੇ ਰਾਤ 10 ਵਜੇ ਕਟੜਾ ਪਹੁੰਚੇਗੀ।
ਇਹ ਵੀ ਪੜ੍ਹੋ
ਅੰਮ੍ਰਿਤਸਰ ਤੋਂ ਕਟੜਾ ਲਈ ਪਹਿਲੀ ਵੰਦੇ ਭਾਰਤ
ਇਸ ਤੋਂ ਪਹਿਲਾਂ ਦਿੱਲੀ-ਕਟੜਾ ਤੇ ਕਟੜਾ-ਸ਼੍ਰੀਨਗਰ ਰੂਟ ‘ਤੇ ਵੰਦੇ ਭਾਰਤ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ, ਜੋ ਯਾਤਰੀਆਂ ‘ਚ ਕਾਫ਼ੀ ਲੋਕਪ੍ਰਿਯ ਸਾਬਤ ਹੋਈਆਂ। ਨਵੀਂ ਟ੍ਰੇਨ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੇ ਆਸਪਾਸ ਦੇ ਜ਼ਿਲ੍ਹਿਆਂ ਤੋਂ ਮਾਤਾ ਵੈਸ਼ਨੋ ਦੇਵੀ ਦਰਸ਼ਨ ਦੇ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਯਾਤਰਾ ਕਾਫ਼ੀ ਆਸਾਨ ਤੇ ਤੇਜ਼ ਹੋ ਜਾਵੇਗੀ।
ਮੌਜੂਦਾ ਸਮੇਂ ‘ਚ ਦੇਸ਼ ਭਰ ‘ਚ 144 ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। ਇਹ ਪ੍ਰਜੈਕਟ 2019 ‘ਚ ਪਹਿਲੀ ਬਾਰ ਨਵੀਂ ਦਿੱਲੀ ਤੋਂ ਵਾਰਾਨਸੀ ਦੇ ਵਿਚਕਾਰ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਇਨ੍ਹਾਂ ਟ੍ਰੇਨਾਂ ਨੂੰ ਸਮੇਂ-ਸਮੇਂ ‘ਤੇ ਲਾਂਚ ਕੀਤਾ ਗਿਆ।
