ਅੰਮ੍ਰਿਤਸਰ ਪੁਲਿਸ ਦੀ ਵੱਡੀ ਪਹਿਲ, ਹੁਣ ਸਿੱਧਾ SHO ਤੇ ਮੁਨਸ਼ੀ ਨਾਲ ਹੋਵੇਗਾ ਰਾਬਤਾ; ਨਵੇਂ ਹੈਲਪਲਾਈਨ ਨੰਬਰ ਜਾਰੀ

Published: 

03 Nov 2026 21:24 PM IST

ਅੰਮ੍ਰਿਤਸਰ ਵਾਸੀਆਂ ਦੀ ਸਹੂਲਤ, ਸੁਰੱਖਿਆ ਅਤੇ ਪੁਲਿਸ ਤੱਕ ਆਮ ਲੋਕਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅਹਿਮ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਵੱਖ-ਵੱਖ ਜ਼ਰੂਰੀ ਸੰਪਰਕ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਸ਼ਹਿਰ ਦੇ ਲੋਕ ਲੋੜ ਪੈਣ 'ਤੇ ਸਿੱਧੇ ਆਪਣੇ ਇਲਾਕੇ ਦੇ ਥਾਣਾ ਮੁਖੀ (SHO) ਅਤੇ ਥਾਣੇ ਦੇ ਮੁਨਸ਼ੀ (MHC) ਨਾਲ ਸੰਪਰਕ ਕਰ ਸਕਣਗੇ।

ਅੰਮ੍ਰਿਤਸਰ ਪੁਲਿਸ ਦੀ ਵੱਡੀ ਪਹਿਲ, ਹੁਣ ਸਿੱਧਾ SHO ਤੇ ਮੁਨਸ਼ੀ ਨਾਲ ਹੋਵੇਗਾ ਰਾਬਤਾ; ਨਵੇਂ ਹੈਲਪਲਾਈਨ ਨੰਬਰ ਜਾਰੀ

ਅੰਮ੍ਰਿਤਸਰ ਵਾਸੀਆਂ ਦੀ ਸਹੂਲਤ, ਸੁਰੱਖਿਆ ਅਤੇ ਪੁਲਿਸ ਤੱਕ ਆਮ ਲੋਕਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅਹਿਮ ਕਦਮ ਚੁੱਕਿਆ ਹੈ। ਪੁਲਿਸ ਵੱਲੋਂ ਵੱਖ-ਵੱਖ ਜ਼ਰੂਰੀ ਸੰਪਰਕ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਸ਼ਹਿਰ ਦੇ ਲੋਕ ਲੋੜ ਪੈਣ ‘ਤੇ ਸਿੱਧੇ ਆਪਣੇ ਇਲਾਕੇ ਦੇ ਥਾਣਾ ਮੁਖੀ (SHO) ਅਤੇ ਥਾਣੇ ਦੇ ਮੁਨਸ਼ੀ (MHC) ਨਾਲ ਸੰਪਰਕ ਕਰ ਸਕਣਗੇ। ਇਸ ਦਾ ਮੁੱਖ ਮਕਸਦ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਅਤੇ ਬਿਨਾਂ ਦੇਰੀ ਪੁਲਿਸ ਸਹਾਇਤਾ ਮੁਹੱਈਆ ਕਰਵਾਉਣਾ ਹੈ।

ਅਧਿਕਾਰਤ ਜਾਣਕਾਰੀ ਮੁਤਾਬਕ, ਹੁਣ ਨਾਗਰਿਕਾਂ ਨੂੰ ਆਪਣੀ ਸਮੱਸਿਆ ਲੈ ਕੇ ਥਾਣਿਆਂ ਵਿੱਚ ਭਟਕਣ ਜਾਂ ਅਧਿਕਾਰੀਆਂ ਦੇ ਸੰਪਰਕ ਲੱਭਣ ਦੀ ਲੋੜ ਨਹੀਂ ਪਵੇਗੀ। ਇਨ੍ਹਾਂ ਜਨਤਕ ਨੰਬਰਾਂ ਰਾਹੀਂ ਲੋਕ ਆਪਣੇ ਖੇਤਰ ਦੇ ਪੁਲਿਸ ਅਧਿਕਾਰੀਆਂ ਤੱਕ ਸਿੱਧੀ ਗੱਲ ਪਹੁੰਚਾ ਸਕਣਗੇ। ਇਸ ਨਾਲ ਪੁਲਿਸ ਅਤੇ ਜਨਤਾ ਵਿਚਾਲੇ ਆਪਸੀ ਤਾਲਮੇਲ ਮਜ਼ਬੂਤ ਹੋਵੇਗਾ ਅਤੇ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਵਧੇਗੀ।

ਸੂਚਨਾ ਦੇਣ ਵਾਲੇ ਦੀ ਪਛਾਣ ਰਹੇਗੀ ਗੁਪਤ

ਗ਼ੈਰ-ਸਮਾਜੀ ਅਨਸਰਾਂ, ਗੈਂਗਸਟਰਾਂ ਅਤੇ ਨਸ਼ਿਆਂ ਦੇ ਕਾਰੋਬਾਰ ‘ਤੇ ਠੱਲ੍ਹ ਪਾਉਣ ਲਈ ਪੁਲਿਸ ਨੇ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਸ਼ਹਿਰ ਵਾਸੀ ਆਪਣੇ ਆਸ-ਪਾਸ ਹੋਣ ਵਾਲੀ ਕਿਸੇ ਵੀ ਸ਼ੱਕੀ ਹਲਚਲ, ਨਸ਼ਾ ਤਸਕਰੀ ਜਾਂ ਗੈਂਗਸਟਰ ਨੈੱਟਵਰਕ ਨਾਲ ਜੁੜੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰ ਸਕਦੇ ਹਨ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ, ਤਾਂ ਜੋ ਲੋਕ ਬਿਨਾਂ ਕਿਸੇ ਡਰ ਤੋਂ ਸੂਚਨਾ ਦੇ ਸਕਣ।

ਸਾਈਬਰ ਠੱਗੀ ‘ਤੇ 1930 ਅਤੇ ਐਮਰਜੈਂਸੀ ‘ਚ 112 ਡਾਇਲ ਕਰੋ

ਆਨਲਾਈਨ ਵਿੱਤੀ ਠੱਗੀ ਦਾ ਸ਼ਿਕਾਰ ਹੋਣ ‘ਤੇ ਪੁਲਿਸ ਨੇ ਤੁਰੰਤ ਕੇਂਦਰੀ ਸਾਈਬਰ ਹੈਲਪਲਾਈਨ ਨੰਬਰ 1930 ‘ਤੇ ਕਾਲ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਸਮੇਂ ਸਿਰ ਵਿੱਤੀ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਕਿਸੇ ਵੀ ਐਮਰਜੈਂਸੀ ਹਾਲਾਤ ਜਾਂ ਤੁਰੰਤ ਮਦਦ ਲਈ ਸਾਂਝੇ ਨੰਬਰ 112 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਕਮਿਸ਼ਨਰੇਟ ਪੁਲਿਸ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਨੂੰ ਸੁਰੱਖਿਅਤ ਅਤੇ ਅਪਰਾਧ-ਮੁਕਤ ਬਣਾਉਣ ਲਈ ਕਾਨੂੰਨ ਵਿਵਸਥਾ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ।

Loading...
Unable to load recommendations.
Follow Us
Related Stories
ਮੰਡੀ ਗੋਬਿੰਦਗੜ੍ਹ ਦੀ ਫ਼ੈਕਟਰੀ ‘ਚ ਭਿਆਨਕ ਹਾਦਸਾ, 20 ਫੁੱਟ ਉੱਚਾਈ ‘ਤੇ ਟਕਰਾਈਆਂ ਦੋ ਕ੍ਰੇਨਾਂ; 3 ਮਜ਼ਦੂਰਾਂ ਦੀ ਦਰਦਨਾਕ ਮੌਤ
ਦੀਵਾਲੀ ਤੋਂ ਪਹਿਲਾਂ ਪੰਜਾਬ ਦੀ ਹਵਾ ਹੋਈ ਜ਼ਹਿਰੀਲੀ, ਪਟਿਆਲਾ-ਲੁਧਿਆਣਾ ‘ਚ AQI ਖ਼ਰਾਬ; ਆਯੋਗ ਨੇ ਮੰਗਿਆ ਜਵਾਬ
ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ, 12 ਪਿਸਤੌਲਾਂ, 2 ਹੈਂਡ ਗ੍ਰਨੇਡ ਤੇ ਹੈਰੋਇਨ ਸਣੇ 11 ਕਾਬੂ; DGP ਵੱਲੋਂ ਖ਼ੁਲਾਸਾ
ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, ਸਰਕਾਰ ਨੇ 5 IAS ਅਧਿਕਾਰੀਆਂ ਦੇ ਕੀਤੇ ਤਬਾਦਲੇ; ਤੁਰੰਤ ਚਾਰਜ ਸੰਭਾਲਣ ਦੇ ਹੁਕਮ
ਮਾਨਸਾ ਦੇ ਨੌਜਵਾਨ ਦਲਜੀਤ ਸਿੰਘ ਦਾ ਦੂਜਾ ਪੋਸਟਮਾਰਟਮ ਦਾ ਹਾਈ ਕੋਰਟ ਨੇ ਦਿੱਤਾ ਆਦੇਸ਼, 15 ਘੰਟੇ ‘ਚ ਸੌਂਪਣੀ ਹੋਵੇਗੀ ਰਿਪੋਰਟ
ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, IB ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈ