ਪੰਜਾਬ ਦੀ ਵੱਡੀ ਖਬਰ:ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਵੱਡਾ ਫੈਸਲਾ ਲੈਂਦਿਆਂ
18 ਪੁਲਿਸ ਅਧਿਕਾਰੀਆਂ ਦੇ
ਤਬਾਦਲਿਆਂ ਦੇ ਆਰਡਰ ਜਾਰੀ ਕੀਤੇ ਹਨ, ਇਨ੍ਹਾਂ ਵਿੱਚ
16 ਆਈਪੀਐਸ ਅਤੇ
2 ਪੀਪੀਐਸ ਅਧਿਕਾਰੀ ਸ਼ਾਮਲ ਹਨ।
ਬੀਤੇ ਦਿਨੀਂ ਅਜਨਾਲਾ ਵਿੱਚ ਖਾਲਿਸਤਾਨੀ ਸਮਰਥਕ
ਅਮ੍ਰਿਤਪਾਲ ਸਿੰਘ ਅਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਨੂੰ ਲੈ ਕੇ ਸੂਬਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਲਿਆ ਹੈ।ਅਮ੍ਰਿਤਸਰ ਦੀ ਗੋਇੰਦਵਾਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੇ ਤਬਾਦਲੇ ਅਤੇ ਸੁਪਰਡੈਂਟ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਤੋਂ ਬਾਅਦ ਹੁਣ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਫੈਸਲੇ ਮੁਤਾਬਕ, ਅੰਮ੍ਰਿਤਸਰ ਦੇ ਕਮਿਸ਼ਨਰ ਜਸਕਰਨ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਨੌਨਿਹਾਲ ਸਿੰਘ ਨਵੇਂ ਪੁਲਿਸ ਕਮਿਸ਼ਨਰ ਹੋਣਗੇ। ਜਸਕਰਨ ਸਿੰਘ ਨੂੰ ਆਈਜੀ ਇਟੈਂਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ –
ਡਿਪਟੀ ਸੁਪਰਡੈਂਟ ਮੁਅੱਤਲ, ਸੁਪਰਡੈਂਟ ਖਿਲਾਫ ਜਾਂਚ ਸ਼ੁਰੂ
ਆਈਪੀਐਸ ਅਰਪਿਤ ਸ਼ੁਕਲਾ ਨੂੰ
ਲਾਅ ਐਂਡ ਆਰਡਰ ਵਿੰਗ ਦੇ ਮੁੱਖੀ ਵੱਜੋਂ ਨਿਯੁਕਤ ਕੀਤਾ ਗਿਆ ਹੈ। ਇਸ ਵਿੰਗ ਵਿੱਚ ਤਾਇਨਾਤ ਸਾਰੇ ਅਧਿਕਾਰੀ ਉਨ੍ਹਾਂ ਨੂੰ ਰਿਪੋਰਟ ਕਰਨਗੇ। ਜਦਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਾਇਆ ਗਿਆ ਹੈ। ਦੋ ਆਈਪੀਐਸ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕੀਤੇ ਤਬਾਦਲੇ
ਇਸ ਦੇ ਨਾਲ ਹੀ ਕੁਝ ਹੋਰ ਆਈਪੀਐਸ ਅਤੇ ਪੀ ਪੀ ਐਸ ਅਧਿਕਾਰੀਆਂ ਨੂੰ ਇਧਰੋਂ-ਉੱਧਰ ਕੀਤਾ ਗਿਆ ਹੈ। ਆਈ ਪੀ ਐਸ ਅਰੁਣ ਪਾਲ ਸਿੰਘ ਨੂੰ ਤਰੱਕੀ ਦੇ ਕੇ ਏ ਡੀ ਜੀ ਪੀ ਚੰਡੀਗੜ੍ਹ ਵਿਖੇ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈ ਪੀ ਐਸ ਆਰ ਕੇ ਜਸਵਾਲ ਨੂੰ ਏ ਡੀ ਜੀ ਪੀ ਐਸ ਟੀ ਐਫ ਪੰਜਾਬ ਐਸ ਏ ਐਸ ਨਗਰ, ਆਈ ਪੀ ਐਸ ਗੁਰਿੰਦਰ ਸਿੰਘ ਢਿੱਲੋਂ ਨੂੰ ਏ ਡੀ ਜੀ ਪੀ ਕਾਨੂੰਨ ਵਿਵਸਥਾ ਚੰਡੀਗੜ੍ਹ ਵਿਖੇ, ਆਈ ਪੀ ਐਸ ਸੁਰਿੰਦਰ ਪਾਲ ਸਿੰਘ ਨੂੰ ਬਤੌਰ ਏ ਡੀ ਜੀ ਪੀ ਬਠਿੰਡਾ ਵਿਖੇ, ਆਈ ਪੀ ਐਸ ਜਸਕਰਨ ਸਿੰਘ ਨੂੰ ਬਤੌਰ ਆਈ ਜੀ ਪੀ ਇਨਟੈਲੀਜੈਂਸ ਐਸ ਏ ਐਸ ਨਗਰ ਵਿਖੇ, ਆਈ ਪੀ ਐਸ ਗੁਰਸ਼ਰਨ ਸਿੰਘ ਨੂੰ ਬਤੌਰ ਆਈ ਜੀ ਪੀ ਕਰਾਈਮ ਚੰਡੀਗੜ੍ਹ, ਆਈ ਪੀ ਐਸ ਬਲਜੌਤ ਸਿੰਘ ਨੂੰ ਬਤੌਰ ਆਈ ਜੀ ਪੀ ਜੀ ਆਰ ਐਫ ਪਟਿਆਲਾ ਵਿਖੇ, ਆਈ ਪੀ ਐਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਤਰੱਕੀ ਦੇ ਕੇ ਬਤੌਰ ਆਈ ਜੀ ਪੀ ਏ ਜੀ ਟੀ ਐਫ ਪੰਜਾਬ ਅਤੇ ਐਡੀਸ਼ਨਲ ਆਈ ਜੀ ਪੀ ਰੂਪਨਗਰ ਵਿਖੇ, ਆਈ ਪੀ ਐਸ ਅਧਿਕਾਰੀ ਅਜੇ ਮਲੂਜਾ ਨੂੰ ਬਤੌਰ ਡੀ ਆਈ ਜੀ , ਐਸ ਟੀ ਐਫ ਬਠਿੰਡਾ ਵਿਖੇ, ਆਈ ਪੀ ਐਸ ਅਧਿਕਾਰੀ ਨਰਿੰਦਰ ਭਾਰਗਵ ਨੂੰ ਡੀ ਆਈ ਜੀ ਲੁਧਿਆਣਾ ਅਤੇ ਐਡੀਸ਼ਨਲ ਚਾਰਜ ਦੇ ਤੌਰ ਤੇ ਬਤੌਰ ਡੀ ਆਈ ਜੀ ਬਾਰਡਰ ਰੇਂਜ਼ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈ ਪੀ ਐਸ ਅਧਿਕਾਰੀ ਨਵੀਨ ਸਿੰਘ ਨੂੰ ਤਰੱਕੀ ਦੇ ਕੇ ਡੀ ਆਈ ਜੀ ਇਟੈਲੀਜੈਂਸ ਪੰਜਾਬ, ਐਸ ਏ ਐਸ ਨਗਰ ਮੋਹਾਲੀ ਵਿਖੇ, ਆਈ ਪੀ ਐਸ ਅਧਿਕਾਰੀ ਸਵਪਨ ਸ਼ਰਮਾਂ ਨੂੰ ਬਤੌਰ ਡੀ ਆਈ ਜੀ ਜਲੰਧਰ ਰੇਂਜ, ਆਈ ਪੀ ਐਸ ਅਧਿਕਾਰੀ ਰਕੇਸ਼ ਕੁਮਾਰ ਕੌਂਸਲ ਨੂੰ ਤਰੱਕੀ ਦੇ ਕੇ ਡੀ ਆਈ ਜੀ ਕਰਾਈਮ ਪੰਜਾਬ, ਚੰਡੀਗੜ੍ਹ, ਆਈ ਪੀ ਐਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਤਰੱਕੀ ਦੇ ਕੇ ਡੀ ਆਈ ਜੀ , ਪੀ ਏ ਪੀ -2 ਚੰਡੀਗੜ੍ਹ ਵਿਖੇ ਅਤੇ ਪੀ ਪੀ ਐਸ ਅਧਿਕਾਰੀ ਬਲਵਿੰਦਰ ਸਿੰਘ ਨੂੰ ਬਤੌਰ ਕਮਾਂਡੈਂਟ 82nd ਬੀ ਐਨ , ਪੀ ਏ ਪੀ ਚੰਡੀਗੜ ਵਿਖੇ ਅਤੇ ਪੀ ਪੀ ਐਸ ਅਧਿਕਾਰੀ ਗਗਨ ਅਜੀਤ ਸਿੰਘ ਨੂੰ ਬਤੌਰ ਏ ਆਈ ਜੀ ਟਰੈਫਿਕ ਪੰਜਾਬ ਚੰਡੀਗੜ੍ਹ ਵਿਖੇ ਨਿਯੁਕਤ ਕੀਤਾ ਗਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ