ਅੰਮ੍ਰਿਤਸਰ ‘ਚ ਲੋਹੜੀ ਦੇ ਤਿਉਹਾਰ ਦਾ ਉਤਸ਼ਾਹ, ਘਣੇ ਕੋਹਰੇ ਕਾਰਨ ਪਤੰਗਬਾਜ਼ੀ ਪ੍ਰਭਾਵਿਤ

Published: 

13 Jan 2026 10:30 AM IST

ਇਸ ਮੌਕੇ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ 'ਚ ਕੰਪਨੀ ਬਾਗ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਸਵੇਰੇ ਲੋਹੜੀ ਦਾ ਤਿਉਹਾਰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੇ ਮੈਂਬਰਾਂ ਨੇ ਲੋਹੜੀ ਦੀ ਅੱਗ ਬਾਲ ਕੇ ਉਸ 'ਚ ਰੇਵੜੀ, ਮੂੰਗਫ਼ਲੀ, ਤਿਲ, ਮੱਕੀ ਦੇ ਦਾਣੇ ਤੇ ਗੱਜਕ ਆਦਿ ਚੜ੍ਹਾਏ ਤੇ ਇਹ ਆਪਸ 'ਚ ਲੋਹੜੀ ਵੰਡੀ।

ਅੰਮ੍ਰਿਤਸਰ ਚ ਲੋਹੜੀ ਦੇ ਤਿਉਹਾਰ ਦਾ ਉਤਸ਼ਾਹ, ਘਣੇ ਕੋਹਰੇ ਕਾਰਨ ਪਤੰਗਬਾਜ਼ੀ ਪ੍ਰਭਾਵਿਤ

ਅੰਮ੍ਰਿਤਸਰ ਚ ਲੋਹੜੀ ਦਾ ਤਿਉਹਾਰ ਉਤਸ਼ਾਹ, ਘਣੇ ਕੋਹਰੇ ਕਾਰਨ ਪਤੰਗਬਾਜ਼ੀ ਪ੍ਰਭਾਵਿਤ

Follow Us On

ਅੱਜ ਦੇਸ਼ ਭਰ ਚ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ, ਪਿਆਰ ਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਹਰ ਥਾਂ ਲੋਕਾਂ ਵੱਲੋਂ ਅੱਗ ਬਾਲ ਕੇ, ਰਵਾਇਤੀ ਗੀਤ ਗਾ ਕੇ ਅਤੇ ਇਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰ ਕੇ ਲੋਹੜੀ ਮਨਾਈ ਜਾ ਰਹੀ।

ਇਸ ਮੌਕੇ ਅੰਮ੍ਰਿਤਸਰ ਦੇ ਇਤਿਹਾਸਕ ਕੰਪਨੀ ਬਾਗ ਚ ਕੰਪਨੀ ਬਾਗ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਸਵੇਰੇ ਲੋਹੜੀ ਦਾ ਤਿਉਹਾਰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੇ ਮੈਂਬਰਾਂ ਨੇ ਲੋਹੜੀ ਦੀ ਅੱਗ ਬਾਲ ਕੇ ਉਸ ਚ ਰੇਵੜੀ, ਮੂੰਗਫ਼ਲੀ, ਤਿਲ, ਮੱਕੀ ਦੇ ਦਾਣੇ ਤੇ ਗੱਜਕ ਆਦਿ ਚੜ੍ਹਾਏ ਤੇ ਇਹ ਆਪਸ ਲੋਹੜੀ ਵੰਡ। ਇਸ ਦੌਰਾਨ ਸੁੰਦਰ ਮੁੰਦਰੀਏ ਹੋ ਵਰਗੇ ਰਵਾਇਤੀ ਲੋਹੜੀ ਦੇ ਗੀਤ ਗਾਏ ਗਏ ਤੇ ਢੋਲ ਦੀ ਥਾਪ ਤੇ ਭੰਗੜਾ ਵੀ ਪਾਇਆ ਗਿਆ। ਅੱਗ ਦੇ ਗੇੜ ਲਗਾ ਕੇ ਭੰਗੜੇ ਤੇ ਗਿੱਧੇ ਨਾਲ ਸਾਰੇ ਮਾਹੌਲ ਨੂੰ ਖੁਸ਼ੀ ਨਾਲ ਭਰ ਦਿੱਤਾ ਗਿਆ।

ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਦੇਸ਼ ਵਾਸੀਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਗਿਆ ਕਿ ਅਜਿਹੇ ਤਿਉਹਾਰ ਸਾਨੂੰ ਪਿਆਰ, ਸਤਿਕਾਰ ਤੇਮਿਲ-ਜੁਲ ਕੇ ਰਹਿਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਚਾਈਨਾ ਡੋਰ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਸਧਾਰਨ ਸਾਦੀ ਡੋਰ ਨਾਲ ਹੀ ਪਤੰਗਬਾਜ਼ੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਕਾਰਨ ਕਈ ਲੋਕ ਜ਼ਖ਼ਮੀ ਹੋ ਚੁੱਕੇਹਨ ਤੇ ਇਹ ਡੋਰ ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ, ਜਿਸ ਕਾਰਨ ਅਸਮਾਨ ਚ ਪੰਛੀ-ਪਰਿੰਦੇ ਹੁਣ ਘੱਟ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਸਰ ਕੁਝ ਲੋਕ ਸ਼ਰਾਬ ਪੀ ਕੇ ਹੁਲੜਬਾਜ਼ੀ ਅਤੇ ਲੜਾਈ-ਝਗੜੇ ਕਰਦੇ ਹਨ, ਜੋ ਤਿਉਹਾਰ ਦੀ ਰੂਹ ਦੇ ਖ਼ਿਲਾਫ਼ ਹੈ। ਲੋਹੜੀ ਸਾਨੂੰ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਮਿਲ ਕੇ ਖੁਸ਼ੀ ਮਨਾਉਣ ਦਾ ਸੰਦੇਸ਼ ਦਿੰਦੀ ਹੈ।

ਦੂਜੇ ਪਾਸੇ, ਅੱਜ ਲੋਹੜੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਚ ਅਸਮਾਨ ਚ ਘਣਾ ਕੋਹਰਾ ਛਾਇਆ ਹੋਇਆ ਹੈ। ਸੂਰਜ ਨੇ ਸਵੇਰ ਤੋਂ ਹੁਣ ਤੱਕ ਆਪਣੇ ਦਰਸ਼ਨ ਨਹੀਂ ਦਿੱਤੇ, ਜਿਸ ਕਾਰਨ ਬੱਚਿਆਂ ਨੂੰ ਪਤੰਗਬਾਜ਼ੀ ਕਰਨ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ, ਲੋਕਾਂ ਦੇ ਚਿਹਰਿਆਂ ਤੇ ਲੋਹੜੀ ਦੀ ਖੁਸ਼ੀ ਸਾਫ਼ ਨਜ਼ਰ ਆ ਰਹੀ ਹੈ।