Amritsar Blast: ਅੱਤਵਾਦੀ ਹਮਲੇ ਦਾ ਸ਼ੱਕ, NIA ਤੇ NSG ਨੇ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਹਮਲੇ ਦੀ ਜਾਂਚ ਕੀਤੀ ਸ਼ੁਰੂ

Updated On: 

09 May 2023 11:24 AM

ਹਰਿਮੰਦਰ ਸਾਹਿਬ ਦੇ ਕੋਲ ਹੈਰੀਟੇਜ ਰੋਡ 'ਤੇ 32 ਘੰਟਿਆਂ ਵਿੱਚ ਹੋਏ ਦੋ ਧਮਾਕਿਆਂ ਤੋਂ ਬਾਅਦ ਹੁਣ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ NIA ਦੀ ਟੀਮ ਤੋਂ ਬਾਅਦ NSG ਦੀ ਟੀਮ ਵੀ ਮੰਗਲਵਾਰ ਸਵੇਰੇ ਵਿਰਾਸਤ ਮਾਰਗ ਪਹੁੰਚ ਗਈ। ਦੋਵਾਂ ਟੀਮਾਂ ਨੇ ਮੌਕੇ 'ਤੇ ਹੀ ਘਟਨਾ ਵਾਲੀ ਥਾਂ ਨੂੰ ਮੁੜ ਰਿਕੀਰੀਏਟ ਕੀਤਾ ਅਤੇ ਪੂਰੇ ਇਲਾਕੇ ਦਾ ਮੁਆਇਨਾ ਵੀ ਕੀਤਾ।

Amritsar Blast: ਅੱਤਵਾਦੀ ਹਮਲੇ ਦਾ ਸ਼ੱਕ, NIA ਤੇ NSG ਨੇ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਹਮਲੇ ਦੀ ਜਾਂਚ ਕੀਤੀ ਸ਼ੁਰੂ
Follow Us On

ਅੰਮ੍ਰਿਤਸਰ। ਸ਼ਹਿਰ ਦੇ ਹੈਰੀਟੇਜ ਰੋਡ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਪੁਲਿਸ ਅਜੇ ਤੱਕ ਕਾਰਨਾਂ ਤੱਕ ਨਹੀਂ ਪਹੁੰਚ ਸਕੀ ਹੈ। ਪੰਜਾਬ ਪੁਲਿਸ (Punjab Police) ਅੱਤਵਾਦੀ ਹਮਲੇ, ਸ਼ਰਾਰਤ ਜਾਂ ਨਿੱਜੀ ਕਾਰਨ ਤਿੰਨੋਂ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਰ ਐਨਆਈਏ ਅਤੇ ਐਨਐਸਜੀ ਦੇ ਦਾਖ਼ਲ ਹੋਣ ਨਾਲ ਦਹਿਸ਼ਤੀ ਮਾਡਿਊਲ ਦੀ ਸੰਭਾਵਨਾ ਵਧ ਗਈ ਹੈ। ਹਾਲਾਂਕਿ NIA ਅਤੇ NSG ਦੀ ਟੀਮ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

NIA ਦੀ ਟੀਮ ਨੇ ਸੋਮਵਾਰ ਰਾਤ ਨੂੰ ਹੈਰੀਟੇਜ ਰੋਡ ਦੀ ਜਾਂਚ ਕਰ ਰਹੀ ਫੋਰੈਂਸਿਕ ਟੀਮ (Forensic Team) ਨਾਲ ਵੀ ਮੁਲਾਕਾਤ ਕੀਤੀ। ਫੋਰੈਂਸਿਕ ਟੀਮ ਵੱਲੋਂ ਹੁਣ ਤੱਕ ਬਣਾਏ ਗਏ ਨੋਟਾਂ ‘ਤੇ ਵੀ ਵਿਚਾਰ ਕੀਤਾ ਗਿਆ। ਐਨਆਈਏ ਵੀ ਫੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਟੀਮ ਨੇ ਜਾਂਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ।

ਅਲਰਟ ‘ਤੇ ਹੈ ਪੰਜਾਬ ਪੁਲਿਸ

ਸੋਮਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਡੀਜੀਪੀ ਗੌਰਵ ਯਾਦਵ (DGP Gaurav Yadav) ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਬੰਬ ਛੱਤ ਤੋਂ ਲਟਕਿਆ ਹੋਇਆ ਸੀ। ਜੋ ਹੇਠਾਂ ਡਿੱਗਦੇ ਹੀ ਫਟ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਅਲਰਟ ‘ਤੇ ਹੈ। ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਅੰਮ੍ਰਿਤਸਰ ਪੁਲੀਸ ਟੀਮ ਨਾਲ ਵਿਰਾਸਤੀ ਮਾਰਗ ਤੇ ਪੁੱਜੇ ਤੇ ਉਨ੍ਹਾਂ ਨੇ ਹਲਾਤਾਂ ਦਾ ਜਾਇਜਾ ਲਿਆ। ਇਸ ਤੋਂ ਇਲਾਵਾ ਡੀਜੀਪੀ ਦੇ ਨਿਰਦੇਸ਼ਾਂ ਤੇ ਪੰਜਾਬ ਵਿੱਚ ਆਪੇਰਸ਼ਨ ਵਿਜਿਲ ਚਲਾਇਆ ਗਿਆ,, ਜਿਸਦੇ ਤਹਿਤ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉੱਚੀਆਂ ਇਮਾਰਤਾਂ ਦਾ ਕੀਤਾ ਜਾ ਰਿਹਾ ਰਿਕਾਰਡ ਤਿਆਰ

ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਉੱਚੀਆਂ ਇਮਾਰਤਾਂ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਉੱਚੀਆਂ ਇਮਾਰਤਾਂ ਦਾ ਵੀ ਨਿਰੀਖਣ ਕੀਤਾ ਗਿਆ। ਕੁਝ ਉੱਚੀਆਂ ਇਮਾਰਤਾਂ ਤੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ। ਹੋਟਲ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਉਹ ਬਿਨਾਂ ਪਛਾਣ ਪੱਤਰ ਦੇ ਕਿਸੇ ਨੂੰ ਵੀ ਕਮਰਾ ਨਾ ਦੇਣ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version