Operation Amritpal: ਅੰਮ੍ਰਿਤਪਾਲ ਦੇ ਕਾਫ਼ਲੇ ਦੀ ਇੱਕ ਹੋਰ ਗੱਡੀ ਕਾਬੂ

Published: 

19 Mar 2023 16:31 PM

Punjab Police Operation Amritpal : ਜਲੰਧਰ ਪੁਲਿਸ ਨੇ ਮਹਿਤਪੁਰ ਅਧੀਨ ਪੈਂਦੇ ਪਿੰਡ ਸਲੇਮਾ ਤੋਂ ਛਾਪੇਮਾਰੀ ਦੌਰਾਨ ਗੱਡੀ ਬਰਾਮਦ ਕੀਤੀ ਹੈ। ਦੱਸ ਦਈਏ ਕਿ ਪੁਲਿਸ ਨੂੰ ਗੱਡੀ ਵਿੱਚੋਂ 57 ਕਾਰਤੂਸ ਬਰਾਮਦ ਹੋਏ ਹਨ। ਇਸ ਦੌਰਾਨ ਪੁਲਿਸ ਨੇ ਕਈ ਹਥਿਆਰ ਵੀ ਬਰਾਮਦ ਕੀਤੀ ਹਨ।

Operation Amritpal: ਅੰਮ੍ਰਿਤਪਾਲ ਦੇ ਕਾਫ਼ਲੇ ਦੀ ਇੱਕ ਹੋਰ ਗੱਡੀ ਕਾਬੂ

ਪੁਲਿਸ ਨੇ ਗੱਡੀ ਬਰਾਮਦ ਕੀਤੀ ਹਥਿਆਰਾਂ ਦੀ ਵੀ ਹੋਈ ਬਰਾਮਦਗੀ

Follow Us On

Operation Amritpal: ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਜਲੰਧਰ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਕਾਫ਼ਲੇ ਦੀ ਇੱਕ ਹੋਰ ਗੱਡੀ ਜਲੰਧਰ ਪੁਲਿਸ ਨੇ ਜ਼ਬਤ ਕਰ ਲਈ ਹੈ।

ਗੱਡੀ, ਹਥਿਆਰ ਅਤੇ ਕਾਰਤੂਸ ਬਰਮਾਦ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਵੱਲੋ ਭਗੌੜਾ ਐਲਾਨਿਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਅਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਚੱਲਿਆ ਜਾ ਰਿਹਾ ਹੈ। ਜਿਸ ਤਹਿਤ ਪੁਲਿਸ ਸੂਬੇ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ (Search) ਕਰ ਰਹੀ ਹੈ। ਜਲੰਧਰ ਪੁਲਿਸ ਨੇ ਮਹਿਤਪੁਰ ਅਧੀਨ ਪੈਂਦੇ ਪਿੰਡ ਸਲੇਮਾ ਤੋਂ ਛਾਪੇਮਾਰੀ ਦੌਰਾਨ ਗੱਡੀ ਬਰਾਮਦ ਕੀਤੀ ਹੈ। ਦੱਸ ਦਈਏ ਕਿ ਪੁਲਿਸ ਨੂੰ ਗੱਡੀ ਵਿੱਚੋਂ 57 ਕਾਰਤੂਸ ਬਰਾਮਦ ਹੋਏ ਹਨ। ਇਸ ਦੌਰਾਨ ਪੁਲਿਸ ਨੇ ਕਈ ਹਥਿਆਰ ਵੀ ਬਰਾਮਦ ਕੀਤੀ ਹਨ।

ਕਿਵੇਂ ਫਰਾਰ ਹੋਇਆ ਅੰਮ੍ਰਿਤਪਾਲ ਸਿੰਘ ?

ਜਲੰਧਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੀਤੇ ਦਿਨ ਫਰਾਰ ਅੰਮ੍ਰਿਤਪਾਲ ਸਿੰਘ ਦਾ ਪੁਲਿਸ ਨੇ ਕਾਫੀ ਦੇਰ ਤੱਕ ਪਿੱਛਾ ਕੀਤਾ ਪਰ ਉਹ ਗੱਡੀ ਦੀ ਅਗਲੀ ਸੀਟ ‘ਤੇ ਬੈਠਾ ਸੀ। ਅੰਮ੍ਰਿਤਪਾਲ ਗਲੀਆਂ ਤੱਗ ਹੋਣ ਫਰਾਰ (Abscond) ਹੋ ਗਿਆ। ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਵੱਖ- ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਹੈ, ਜਲਦ ਹੀ ਅੰਮ੍ਰਿਤਪਾਲ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ