ਅੰਮ੍ਰਿਤਸਰ ਨਿਊਜ : ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ (Kirandeep Kaur) ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿਰਨਦੀਪ ਕੌਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 1.30 ਵਜੇ ਲੰਡਨ ਜਾਣ ਲਈ ਫਲਾਈਟ ਫੜਣ ਵਾਲੀ ਸੀ, ਉਸ ਤੋਂ ਪਹਿਲਾਂ ਹੀ ਕਸਟਮ ਅਧਿਕਾਰੀਆਂ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਹੁਣ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਉਸਨੂੰ ਨਜ਼ਰਬੰਦ ਵੀ ਕਰ ਸਕਦੀ ਹੈ।
ਦੱਸ ਦੇਈਏ ਕਿ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਦਾ ਵਿਆਹ ਬੀਤੀ 10 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਸੀ। ਕਿਰਨਦੀਪ ਮੂਲ ਰੂਪ ਤੋਂ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ ਪਰ ਕਾਫੀ ਸਾਲ ਪਹਿਲਾਂ ਉਸਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। ਹੁਣ ਉਹ ਉਥੋਂ ਦੀ ਨਾਗਰਿਕ ਹੈ।
ਬੱਬਰ ਖਾਲਸਾ ਦੀ ਐਕਟਿਵ ਮੈਂਬਰ ਹੈ ਕਿਰਨਦੀਪ
ਕਿਰਨਦੀਪ ਕੌਰ ਖਾਲਿਸਤਾਨੀ ਜੱਥੇਬੰਦੀ ਬੱਬਰ ਖਾਲਸਾ ਦੀ ਐਕਟਿਵ ਮੈਂਬਰ ਹੈ। ਇਹ ਜੱਥੇਬੰਦੀ ਇੰਗਲੈਂਡ ਅਤੇ ਕੈਨੇਡਾ ਤੋਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਹੈ। ਕਿਰਨਦੀਪ ਕੌਰ ਬੱਬਰ ਖਾਲਸਾ ਦੀ ਐਕਟਿਵ ਮੈਂਬਰ ਹੈ। ਕਿਰਨਦੀਪ ਕੌਰ ‘ਤੇ ਇਲਜਾਮ ਹੈ ਕਿ ਉਹ ਇਸ ਜੱਥੇਬੰਦੀ ਲਈ ਫੰਡ ਜੁਟਾਉਂਦੀ ਹੈ। ਨਜਾਇਜ ਤਰੀਕੇ ਨਾਲ ਫੰਡ ਇਕੱਠਾ ਕਰਨ ਦੇ ਦੋਸ਼ ਹੇਠ 2020 ਵਿੱਚ ਕਿਰਨਦੀਪ ਕੌਰ ਅਤੇ ਪੰਜ ਹੋਰ ਲੋਕਾਂ ਨੂੰ ਇੰਗਲੈਂਡ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ