Amritpal Singh: ਖ਼ਤਰਨਾਕ ਪਲਾਨ, ਕਰੰਸੀ, ਹੋਲੋਗ੍ਰਾਮ, ਲੋਗੋ ਸਭ ਤਿਆਰ, ਖਾਲਿਸਤਾਨ ਲਈ ਅੰਮ੍ਰਿਤਪਾਲ ਦੀ ਪਲਾਨਿੰਗ
Punjab Police ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਆਨੰਦਪੁਰ ਖਾਲਸਾ ਫੌਜ (AKF) ਦੇ ਸਾਰੇ ਮੈਂਬਰਾਂ ਨੂੰ ਬੈਲਟ ਨੰਬਰ ਦਿੱਤੇ ਗਏ ਸਨ। ਇਹ ਬੈਲਟ ਨੰਬਰ AKF 3, AKF 56, AKF 47 ਸਨ। ਇਹ ਨੰਬਰ ਅੰਮ੍ਰਿਤਪਾਲ ਦੇ ਕਰੀਬੀ ਹੋਣ ਦੀ ਨਿਸ਼ਾਨੀ ਵਜੋਂ ਦਿੱਤੇ ਜਾਂਦੇ ਸਨ।
Amritpal Singh: ਖ਼ਤਰਨਾਕ ਪਲਾਨ, ਕਰੰਸੀ, ਹੋਲੋਗ੍ਰਾਮ, ਲੋਗੋ ਸਭ ਤਿਆਰ…ਖਾਲਿਸਤਾਨ ਲਈ ਅੰਮ੍ਰਿਤਪਾਲ ਦੀ ਪਲਾਨਿੰਗ
ਗਿੱਲ ਦਾ ਫ਼ੋਨ ਟਰੇਸ ਕਰਕੇ ਮਿਲੀਆਂ ਅਹਿਮ ਜਾਣਕਾਰੀਆਂ
ਖੰਨਾ ਪੁਲਿਸ ਨੇ ਤਜਿੰਦਰ ਸਿੰਘ ਗਿੱਲ ਦਾ ਫ਼ੋਨ ਟਰੇਸ ਕਰਕੇ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਹਨ। ਉਸ ਦੇ ਫ਼ੋਨ ਤੋਂ ਫ਼ੋਟੋਆਂ ਅਤੇ ਵੀਡੀਓ ਮਿਲੀਆਂ ਹਨ, ਜਿਨ੍ਹਾਂ ਵਿਚ ਪ੍ਰਸਤਾਵਿਤ ਖ਼ਾਲਿਸਤਾਨ ਰਾਜ ਦਾ ਲੋਗੋ ਪਾਇਆ ਗਿਆ ਹੈ। ਇਸ ਦੇ ਨਾਲ ਹੀ ਖਾਲਿਸਤਾਨ ਰਾਜ ਦੇ ਕਈ ਸੂਬਿਆਂ ਦੇ ਚਿੰਨ੍ਹ ਅਤੇ ਖਾਲਿਸਤਾਨੀ ਡਾਲਰਾਂ ਦੀਆਂ ਤਸਵੀਰਾਂ ਮਿਲੀਆਂ ਅਤੇ AKF ਦਾ ਹੋਲੋਗ੍ਰਾਮ ਲੋਗੋ ਵੀ ਸੀ। ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਗਰਿਕ ਦੇ ਡਰਾਈਵਿੰਗ ਲਾਇਸੈਂਸ ਦੀਆਂ ਤਸਵੀਰਾਂ ਵੀ ਮੌਜੂਦ ਸਨ।AKF ਦੇ ਭਿਆਨਕ ਮਨਸੂਬਿਆਂ ਨੂੰ ਦਰਸਾਉਂਦੀ ਹੈ ਬਰਾਮਦ ਸਮੱਗਰੀ
ਗੰਨਮੈਨ ਤਜਿੰਦਰ ਸਿੰਘ ਨੂੰ ਗੋਰਖਾ ਬਾਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪੁਲਿਸ ਮੁਤਾਬਕ ਅੰਮ੍ਰਿਤਪਾਲ ਆਪਣੀ ਅੰਮ੍ਰਿਤ ਟਾਈਗਰ ਫੋਰਸ ਦੇ ਨਾਂ ‘ਤੇ ਇਕ ਹੋਰ ਫੌਜ ਖੜ੍ਹੀ ਕਰ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਫੋਨਾਂ ਤੋਂ ਬਰਾਮਦ ਕੀਤੀ ਸਮੱਗਰੀ ਆਨੰਦਪੁਰ ਖਾਲਸਾ ਫੌਰਸ (AKF) ਦੇ ਭਿਆਨਕ ਮਨਸੂਬਿਆਂ ਨੂੰ ਦਰਸਾਉਂਦੀ ਹੈ। ਉੱਧਰ ਅੰਮ੍ਰਿਤਪਾਲ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਲਗਾਤਾਰ ਛਾਪੇਮਾਰੀ ਜਾਰੀ ਹੈ। ਪੰਜਾਬ ਨਾਲ ਲੱਗਦੇ ਸਾਰੇ ਸੂਬਿਆਂ ਦੀਆਂ ਸਰਹੱਦਾਂ ‘ਤੇ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਉਸ ਦਾ ਟਿਕਾਣਾ ਹਰਿਆਣਾ ‘ਚ ਮਿਲਣ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਡੂੰਘਾ ਹੋ ਗਿਆ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੀ ਦਾਖਲ ਹੋ ਸਕਦਾ ਹੈ। ਦਿੱਲੀ ਪੁਲਿਸ ਵੀ ਇਸ ਨੂੰ ਲੈ ਕੇ ਚੌਕਸ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
