Amritpal Singh ਨੇ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਕੀਤਾ ਜਾਗਰੁਕ, ਬੇਅਦਬੀ ਵਿਵਾਦ ‘ਤੇ ਵੀ ਦਿੱਤੀ ਸਫਾਈ

Published: 

17 Mar 2023 14:27 PM IST

Amritsar ਦੇ ਪਿੰਡ ਜੱਲੂਪੁਰ ਖੈੜਾ 'ਚ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ 'ਚ ਨੌਜਵਾਨਾਂ ਦਾ ਨਸ਼ਾ ਛੁਡਾਉਣ ਦਾ ਉਪਰਾਲਾ ਚਲ ਰਿਹਾ ਹੈ। ਸ਼ਾਮ ਵੇਲੇ ਨੌਜਵਾਨ ਵਾਹਿਗੁਰੂ ਜਪ ਰਹੇ ਹਨ।

Amritpal Singh ਨੇ ਨਸ਼ਿਆਂ ਖਿਲਾਫ ਨੌਜਵਾਨਾਂ ਨੂੰ ਕੀਤਾ ਜਾਗਰੁਕ, ਬੇਅਦਬੀ ਵਿਵਾਦ ਤੇ ਵੀ ਦਿੱਤੀ ਸਫਾਈ

ਦੁਬਈ ਤੋਂ ਪਰਤਿਆ ਸੀ19 ਸਾਲਾ ਅੰਮ੍ਰਿਤਪਾਲ, ਇਸ ਤਰ੍ਹਾਂ ਬਣਿਆ ‘ਵਾਰਿਸ ਪੰਜਾਬ ਦੇ’ ਦਾ ਮੁਖੀ।

Follow Us On
ਅਮ੍ਰਿਤਸਰ ਨਿਊਜ: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal singh) ਆਪਣੇ ਜੱਦੀ ਪਿੰਡ ਜੱਲੂਪੁਰ ਖੈੜਾ(ਅੰਮ੍ਰਿਤਸਰ) ‘ਚ ਇਨ੍ਹੀਂ ਦਿਨੀਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੁਕ ਕਰ ਰਿਹਾ ਹੈ।

ਲੋੜ ਪਵੇ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹੇ ਹੋ ਜਾਇਓ

ਨੌਜਵਾਨਾਂ ਨੂੰ ਅਪੀਲ ਕਰਦਿਆਂ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਲੋੜ ਪਵੇ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹੇ ਹੋ ਜਾਇਓ। ਉਸ ਨੇ ਕਿਹਾ ਕਿ ਅਸੀਂ ਮੁਗਲਾਂ ਦੇ ਰਾਜ ਵਿੱਚ ਵੀ ਨੌਕਰੀਆਂ ਕੀਤੀਆਂ ਪਰ ਪੰਥ ਨੂੰ ਕਦੇ ਨਹੀਂ ਛੱਡਿਆ, ਅਸੀਂ ਕਦੇ ਵੀ ਪੰਥ ਨੂੰ ਪਿੱਠ ਨਹੀਂ ਵਿਖਾਈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਂਦੇ ਹਾਂ, ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਤਾਂ ਕਿਸੇ ਹੋਰ ਕਾਨੂੰਨ ਅਤ ਕਾਇਦਿਆਂ ਦੈ ਅਸੀਂ ਕੀ ਕਰਨਾ ਹੈ।

ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ ਅਮ੍ਰਿਤਪਾਲ ਸਿੰਘ

ਜਿਕਰਯੋਗ ਹੈ ਕਿ ਖਾਲਿਸਤਾਨ ਦਾ ਸਰੇਆਮ ਸਮਰਥਨ ਕਰਨ ਵਾਲਾ ਅਮ੍ਰਿਤਪਾਲ ਸਿੰਘ ਅਕਸਰ ਵਿਵਾਦਾਂ ਵਿੱਚ ਰਹਿੰਦਾ ਹੈ। ਬੀਤੇ ਦਿਨੀਂ ਆਪਣੇ ਸਾਥੀ ਤੂਫਾਨ ਨੂੰ ਛੁਡਾਉਣ ਲਈ ਉਸਨੇ ਆਪਣੇ ਸਮਰਥਕਾਂ ਨਾਲ ਅਜਨਾਲ ਥਾਣੇ ਤੇ ਕਬਜਾ ਕਰ ਲਿਆ ਸੀ। ਪ੍ਰਦਰਸ਼ਨ ਦੌਰਾਨ ਉਹ ਪਾਲਕੀ ਸਾਹਿਬ ਲੈ ਕੇ ਆਇਆ ਸੀ, ਜਿਸ ਨੂੰ ਲੈ ਕੇ ਸਾਰੀਆਂ ਧਾਰਮਿਕ ਜੱਥੇਬੰਦੀਆਂ ਨੇ ਡੂੰਘਾ ਇਤਰਾਜ ਚੁੱਕਿਆ ਸੀ। ਇਸੇ ਮਾਮਲੇ ਵਿੱਚ ਅਮ੍ਰਿਤਪਾਲ ਸਿੰਘ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਵੱਲੋਂ ਵੀ ਤਲਬ ਕੀਤਾ ਜਾ ਚੁੱਕਿਆ ਹੈ।