ਅੰਮ੍ਰਿਤਪਾਲ ਮਹਿਰੋਂ UAE ਹੋਇਆ ਫ਼ਰਾਰ, ਕਮਲ ਕੌਰ ਭਾਬੀ ਕਤਲ ‘ਚ ਮੌਕੇ ‘ਤੇ ਸੀ ਮੌਜੂਦ

gobind-saini-bathinda
Updated On: 

15 Jun 2025 13:26 PM

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਅਸੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟ੍ਰੈਵਲ ਹਿਸਟਰੀ ਦਾ ਵੀ ਪਤਾ ਲਗਾਇਆ ਹੈ, ਜਿਸ ਤੋਂ ਇਹ ਪਤਾ ਲੱਗਿਆ ਕਿ ਕਤਲ ਤੋਂ ਬਾਅਦ ਅੰਮ੍ਰਿਤਪਾਲ ਕਤਲ ਨੂੰ ਅੰਜ਼ਾਮ ਦੇਣ ਵਾਲੇ ਦਿਨ ਹੀ ਯੂਏਈ ਫ਼ਰਾਰ ਹੋ ਗਿਆ। ਪੁਲਿਸ ਹੁਣ ਇਸ ਸਬੰਧੀ ਹੋਰ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਉਸ ਨੂੰ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਜਾ ਸਕੇ।

ਅੰਮ੍ਰਿਤਪਾਲ ਮਹਿਰੋਂ UAE ਹੋਇਆ ਫ਼ਰਾਰ, ਕਮਲ ਕੌਰ ਭਾਬੀ ਕਤਲ ਚ ਮੌਕੇ ਤੇ ਸੀ ਮੌਜੂਦ

ਕਮਲ ਕੌਰ ਭਾਬੀ ਤੇ ਅੰਮ੍ਰਿਤਪਾਲ ਮਹਿਰੋਂ

Follow Us On

ਲੁਧਿਆਣਾ ਦੀ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕੇਸ ‘ਚ ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਅੱਜ ਪ੍ਰੈ੍ੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਨੇ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਕਮਲ ਕੌਰ ਭਾਬੀ ਦੇ ਕਤਲ ਸਮੇਂ ਅੰਮ੍ਰਿਤਪਾਲ ਸਿੰਘ ਮਹਿਰੋਂ ਵੀ ਮੌਕੇ ‘ਤੇ ਮੌਜੂਦ ਸੀ। ਉਹ ਇਸ ਕਤਲ ‘ਚ ਸਿੱਧੇ ਤੌਰ ‘ਤੇ ਮੌਜੂਦ ਸੀ ਤੇ ਉਸ ਨੇ ਆਪਣੇ ਦੋ ਸਾਥੀਆਂ- ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਅਸੀਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਟ੍ਰੈਵਲ ਹਿਸਟਰੀ ਦਾ ਵੀ ਪਤਾ ਲਗਾਇਆ ਹੈ, ਜਿਸ ਤੋਂ ਇਹ ਪਤਾ ਲੱਗਿਆ ਕਿ ਕਤਲ ਤੋਂ ਬਾਅਦ ਅੰਮ੍ਰਿਤਪਾਲ ਕਤਲ ਨੂੰ ਅੰਜ਼ਾਮ ਦੇਣ ਵਾਲੇ ਦਿਨ ਹੀ ਯੂਏਈ ਫ਼ਰਾਰ ਹੋ ਗਿਆ। ਪੁਲਿਸ ਹੁਣ ਇਸ ਸਬੰਧੀ ਹੋਰ ਏਜੰਸੀਆਂ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਉਸ ਨੂੰ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਜਾ ਸਕੇ।

ਇਸ ਤੋਂ ਇਲਾਵਾ ਪੁਲਿਸ ਨੇ ਇਸ ਕਤਲ ਕੇਸ ‘ਚ ਹੋਰ ਦੋ ਮੁਲਜ਼ਮਾਂ ਦੇ ਸ਼ਾਮਲ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਇਨ੍ਹਾਂ ‘ਚੋਂ ਇੱਕ ਮੁਲਜ਼ਮ ਦਾ ਨਾਂ ਰਣਜੀਤ ਹੈ, ਜਦਕਿ ਦੂਜਾਂ ਮੁਲਜ਼ਮ ਦੀ ਅਜੇ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਇਸ ਮਾਮਲੇ ‘ਚ ਰਣਜੀਤ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।

ਅੰਮ੍ਰਿਤਪਾਲ ਸਿੰਘ 3 ਮਹੀਨੇ ਤੋਂ ਰੱਚ ਰਿਹਾ ਸੀ ਕਤਲ ਦੀ ਸਾਜ਼ਿਸ਼

ਪੁਲਿਸ ਨੇ ਇਸ ਮਾਮਲੇ ‘ਚ ਗ੍ਰਿਫ਼ਤਾਰ ਮੁਲਜ਼ਮ ਨਿਮਰਤਜਿਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਰਿਮਾਂਡ ‘ਚ ਲੈ ਕੇ ਪੁੱਛਗਿੱਛ ਕੀਤੀ ਤਾਂ ਇਹ ਖੁਲਾਸਾ ਹੋਇਆ। ਪੁਲਿਸ ਨੇ ਦੱਸਿਆ ਕਿ ਅੰਮ੍ਰਿਪਾਲ ਸਿੰਘ ਮਹਿਰੋਂ 3 ਮਹੀਨੇ ਤੋਂ ਕਮਲ ਕੌਰ ਭਾਬੀ ਦੀ ਰੇਕੀ ਕਰ ਰਿਹਾ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਲੁਧਿਆਣਾ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਦੌਰਾਨ ਉਹ ਕਈ ਵਾਰ ਕਮਲ ਕੌਰ ਦੇ ਘਰ ਨੇੜੇ ਹੋਟਲਾਂ ‘ਚ ਵੀ ਰੇਕੀ ਕਰਨ ਲਈ ਰੁੱਕਦਾ ਰਿਹਾ।