Amritpal Singh: ਨਾ ਮੈਂ ਚੜ੍ਹਦੀ ਕਲਾਂ ਵਿੱਚ ਹਾਂ ਤੇ ਨਾ ਹੀ ਰੱਖੀ ਕੋਈ ਸ਼ਰਤ, ਵੀਡੀਓ ਤੋਂ ਬਾਅਦ ਅੰਮ੍ਰਿਤਪਾਲ ਦੀ ਆਡੀਓ ਆਈ ਸਾਹਮਣੇ
Video ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਪੰਜਾਬ ਪੁਲਿਸ ਦੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਸਨ। ਹੁਣ ਇਸ ਮਾਮਲੇ 'ਚ ਉਸ ਨੇ ਆਡੀਓ ਜਾਰੀ ਕੀਤਾ ਹੈ।
ਨਵੀਂ ਦਿੱਲੀ: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) ਦਾ ਇੱਕ ਨਵਾਂ ਆਡੀਓ ਸਾਹਮਣੇ ਆਇਆ ਹੈ। ਇਸ ਆਡੀਓ ‘ਚ ਉਨ੍ਹਾਂ ਨੇ ਹਾਲ ਹੀ ‘ਚ ਸਾਹਮਣੇ ਆਈ ਆਪਣੀ ਵੀਡੀਓ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ ਹੈ ਕਿ ਇਹ ਵੀਡੀਓ ਪੁਲਿਸ ਨੇ ਨਹੀਂ ਬਲਕਿ ਮੇਰੇ ਵੱਲੋਂ ਬਣਾਈ ਹੈ। ਮੈਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਰਿਹਾ ਹਾਂ। ਇਸ ਦੇ ਨਾਲ ਹੀ ਉਸ ਨੇ ਕੋਈ ਸ਼ਰਤ ਰੱਖਣ ਦੀ ਗੱਲ ਨੂੰ ਵੀ ਰੱਦ ਕਰ ਦਿੱਤਾ ਹੈ।
ਦਰਅਸਲ, ਪਹਿਲਾਂ ਜਾਰੀ ਕੀਤੀ ਗਈ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖੀਆਂ ਹਨ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਹ ਚੜ੍ਹਦੀ ਕਲਾਂ ਵਿੱਚ ਹੈ। ਹੁਣ ਉਸਨੇ ਆਡੀਓ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਨਾ ਤਾਂ ਚੜ੍ਹਦੀ ਕਲਾਂ ਵਿੱਚ ਹੈ ਅਤੇ ਨਾ ਹੀ ਉਸ ਨੇ ਕੋਈ ਸ਼ਰਤ ਰੱਖੀ ਹੈ। ਉਸ ਨੇ ਆਡੀਓ ਵਿੱਚ ਦੱਸਿਆ ਕਿ ਉਸ ਨੇ ਆਪਣੀ ਗ੍ਰਿਫ਼ਤਾਰੀ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਪੁਲਿਸ ਅੱਗੇ ਕੋਈ ਸ਼ਰਤ ਰੱਖੀ।
ਆਡੀਓ ‘ਚ ਹੋਰ ਕੀ ਕਿਹਾ ਅੰਮ੍ਰਿਤਪਾਲ ਨੇ?
ਅੰਮ੍ਰਿਤਪਾਲ ਸਿੰਘ ਨੇ ਆਡੀਓ ਦੀ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਲ ਕੀਤੀ। ਇਸ ਤੋਂ ਬਾਅਦ ਉਸਨੇ ਇਹ ਵੀ ਕਿਹਾ ਕਿ ਕੁਝ ਲੋਕ ਬੇਵਕੂਫ ਬਣਾ ਰਹੇ ਹਨ ਕਿ ਉਸਨੇ ਪੁਲਿਸ ਦੇ ਸਾਹਮਣੇ ਇਹ ਸ਼ਰਤ ਰੱਖੀ ਹੈ, ਉਹ ਮੰਗ ਰੱਖੀ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ। ਉਸ ਨੇ ਜਥੇਦਾਰ ਸਹਿਬ ਨੂੰ ਸਰਬੱਤ ਖਾਲਸਾ ਬੁਲਾਉਣ ਅਤੇ ਸਰਬੱਤ ਖਾਲਸਾ ਵਿੱਚ ਇਕੱਠ ਕਰਕੇ ਸਿੱਖ ਕੌਮ ਦੇ ਇੱਕਠ ਹੋਣ ਦਾ ਸਬੂਤ ਦੇਣ ਲਈ ਕਿਹਾ ਹੈ ਜੇਕਰ ਅਸੀਂ ਉਹੀ ਕੰਮ ਕਰਦੇ ਰਹਿਣਾ ਹੈ ਜੋ ਅਸੀਂ ਪਹਿਲਾਂ ਕਰਦੇ ਆ ਰਹੇ ਹਾਂ ਤਾਂ ਅਸੀਂ ਇੱਕਠਿਆਂ ਹੋ ਕੇ ਕੀ ਕਰਨਾ ਹੈ। ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਮੈਂ ਸਾਰੇ ਧੜਿਆਂ ਨੂੰ ਕਹਿੰਦਾ ਹਾਂ ਕਿ ਇਕਜੁੱਟ ਹੋ ਜਾਓ।
ਇਸ ਦੇ ਨਾਲ ਹੀ ਉਸ ਨੇ ਸਰਕਾਰ ਦੀ ਕਾਰਵਾਈ ਦੀ ਵੀ ਆਲੋਚਨਾ ਕੀਤੀ ਕਿ ਜੋ ਕੁਝ ਸਰਕਾਰ ਉਸ ਨਾਲ ਅੱਜ ਕਰ ਰਹੀ ਹੈ, ਕੱਲ੍ਹ ਕਿਸੇ ਹੋਰ ਨਾਲ ਹੋਵੇਗਾ। ਬਾਕੀ ਮੈਨੂੰ ਕਿਸੇ ਗੱਲ ਦਾ ਡਰ ਨਹੀਂ, ਨਾ ਪੁਲਿਸ ਹਿਰਾਸਤ ਵਿੱਚ ਜਾਣ ਦਾ ਵੀ ਨਹੀਂ। ਮੇਰਾ ਸੰਦੇਸ਼ ਲੋਕਾਂ ਤੱਕ ਪਹੁੰਚਾਓ, ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਕੀ ਸਾਜ਼ਿਸ਼ ਹੈ, ਕਿਸ ਨੇ ਵੀਡੀਓ ਬਣਵਾਈ ਹੈ। ਉਸ ਨੇ ਦੱਸਿਆ ਕਿ ਮੇਰੀ ਸਿਹਤ ਨਿਸ਼ਚਿਤ ਤੌਰ ‘ਤੇ ਪਹਿਲਾਂ ਨਾਲੋਂ ਥੋੜ੍ਹੀ ਕਮਜ਼ੋਰ ਹੋ ਗਈ ਹੈ ਕਿਉਂਕਿ ਮੈਂ ਘੱਟ ਖਾਣਾ ਖਾ ਰਿਹਾ ਹਾਂ, ਹੋ ਸਕਦਾ ਹੈ ਕਿ ਇਹ ਇਸ ਦਾ ਪ੍ਰਭਾਵ ਹੋਵੇ। ਸੱਚੇ ਪਾਤਸ਼ਾਹ ਨੇ ਮੇਰੇ ਤੇ ਬਹੁਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ