AAP ਆਗੂ ਅਮਨ ਅਰੋੜਾ ਦਾ ਸ਼ੀਤਲ ਅੰਗੁਰਾਲ 'ਤੇ ਹਮਲਾ, ਜਲੰਧਰ ਦੇ ਲੋਕਾਂ ਨਾਲ ਧੋਖਾ ਕਰਨ ਦਾ ਲਗਾਇਆ ਇਲਜ਼ਾਮ | Aman Arora Statement on Sheetal Angural AAP Vs BJP Jalandhar By Poll Election Know in Punjabi Punjabi news - TV9 Punjabi

AAP ਆਗੂ ਅਮਨ ਅਰੋੜਾ ਦਾ ਸ਼ੀਤਲ ਅੰਗੁਰਾਲ ‘ਤੇ ਹਮਲਾ, ਜਲੰਧਰ ਦੇ ਲੋਕਾਂ ਨਾਲ ਧੋਖਾ ਕਰਨ ਦਾ ਲਗਾਇਆ ਇਲਜ਼ਾਮ

Updated On: 

27 Jun 2024 21:44 PM

ਆਮ ਆਦਮੀ ਪਾਰਟੀ ਦੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਮੰਤਰੀ ਕਦੇ ਵੀ ਭ੍ਰਿਸ਼ਟਾਚਾਰੀਆਂ ਵੱਲ ਹੱਥ ਨਹੀਂ ਵਧਾਉਂਦਾ ਅਤੇ ਨਾ ਹੀ ਕਿਸੇ ਗੈਰ ਕਾਨੂੰਨੀ ਪ੍ਰਸਤਾਵ ਨੂੰ ਸੁਣਦਾ ਹੈ। ਇਸ ਲਈ ਜੇਕਰ ਸ਼ੀਤਲ ਅੰਗੁਰਾਲ ਕਹਿ ਰਹੇ ਹਨ ਕਿ 'ਆਪ' ਸਰਕਾਰ 'ਚ ਉਨ੍ਹਾਂ ਦਾ ਕੰਮ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਕੰਮ ਦੀ ਗੱਲ ਕਰ ਰਹੇ ਹਨ।

AAP ਆਗੂ ਅਮਨ ਅਰੋੜਾ ਦਾ ਸ਼ੀਤਲ ਅੰਗੁਰਾਲ ਤੇ ਹਮਲਾ, ਜਲੰਧਰ ਦੇ ਲੋਕਾਂ ਨਾਲ ਧੋਖਾ ਕਰਨ ਦਾ ਲਗਾਇਆ ਇਲਜ਼ਾਮ
Follow Us On

ਪੰਜਾਬ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਜਲੰਧਰ ਪੱਛਮੀ ਦੇ ਲੋਕਾਂ ਨਾਲ ਕੀਤੇ ਵਾਅਦੇ ਤੋੜਨ ਦਾ ਇਲਜ਼ਾਮ ਲਗਾਇਆ ਹੈ। ਮੰਤਰੀ ਅਮਨ ਅਰੋੜਾ ਨੇ ਵੀਰਵਾਰ ਨੂੰ ਜਲੰਧਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ੀਤਲ ਅੰਗੁਰਾਲ ਨੂੰ ਪੰਜ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦਾ ਜਵਾਬ ਉਹ ਜਲੰਧਰ ਪੱਛਮੀ ਦੇ ਲੋਕਾਂ ਨੂੰ ਦੇਣ। ਇਸ ਦੌਰਾਨ ‘ਆਪ’ ਦੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਪਵਨ ਕੁਮਾਰ ਟੀਨੂੰ ਅਤੇ ਲਹਿਰਾਗਾਗਾ ਤੋਂ ‘ਆਪ’ ਵਿਧਾਇਕ ਬਰਿੰਦਰ ਗੋਇਲ ਵੀ ਮੌਜੂਦ ਸਨ।

ਆਪ ਆਗੂ ਨੇ ਇਲਜ਼ਾਮ ਲਾਇਆ ਕਿ ਸ਼ੀਤਲ ਅੰਗੁਰਾਲ ਨੇ ਆਪਣੇ ਸੁਆਰਥ ਲਈ ਇਹ ਜ਼ਿਮਨੀ ਚੋਣ ਜਲੰਧਰ ਦੇ ਲੋਕਾਂ ਤੇ ਥੋਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ, ਹੁਣ ਜਲੰਧਰ ਦੇ ਲੋਕ ਇਸ ਦਲ-ਬਦਲੂ ਨੇਤਾ ਨੂੰ ਸਬਕ ਸਿਖਾਉਣਗੇ। ਅਰੋੜਾ ਨੇ ਕਿਹਾ ਕਿ ਆਪਣੇ ਇਲਾਕੇ ਦੇ ਲੋਕਾਂ ਅਤੇ ਉਨ੍ਹਾਂ ਦੇ ਫਤਵੇ ਦੀ ਬਜਾਏ ਸ਼ੀਤਲ ਅੰਗੁਰਾਲ ਨੇ ਅਜਿਹੀ ਪਾਰਟੀ ਨੂੰ ਚੁਣਿਆ ਜਿਸ ਨੇ ਤਾਨਾਸ਼ਾਹ ਵਰਗਾ ਰਵੱਈਆ ਦਿਖਾਇਆ ਹੈ।

ਸ਼ੀਤਲ ਅੰਗੁਰਾਲ ਨੂੰ ਵੋਟ ਨਾ ਪਾਉਣ ਦੀ ਅਪੀਲ

‘ਆਪ’ ਨੇਤਾ ਨੇ ਕਿਹਾ ਕਿ ਭਾਜਪਾ ਸਾਡੇ ਸੰਵਿਧਾਨ ਅਤੇ ਲੋਕਤੰਤਰ ਨੂੰ ਤਬਾਹ ਕਰਨ ਦਾ ਕੰਮ ਕਰ ਰਹੀ ਹੈ ਅਤੇ ਸ਼ੀਤਲ ਅੰਗੁਰਾਲ ਵਰਗੇ ਲੋਕ ਅਜਿਹਾ ਕਰਨ ‘ਚ ਉਨ੍ਹਾਂ ਦੀ ਮਦਦ ਕਰ ਰਹੇ ਹਨ। ਆਪ ਆਗੂ ਨੇ ਆਮ ਲੋਕਾਂ ਨੂੰ ਅਜਿਹੇ ਲੋਕਾਂ ਅਤੇ ਪਾਰਟੀਆਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਡੇ ਲੋਕਤੰਤਰ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਸਿਰਫ ਆਮ ਆਦਮੀ ਪਾਰਟੀ ਹੀ ਕੰਮ ਕਰ ਰਹੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਜਲੰਧਰ ਪੱਛਮੀ ਦੇ ਲੋਕ ਸ਼ੀਤਲ ਅੰਗੁਰਾਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਆਮ ਆਦਮੀ ਪਾਰਟੀ ਵੀ ਕੁਝ ਸਵਾਲ ਖੜ੍ਹੇ ਕਰਨਾ ਚਾਹੁੰਦੀ ਹੈ, ਜਿਸ ਦਾ ਜਵਾਬ ਸਾਬਕਾ ਵਿਧਾਇਕ ਨੂੰ ਦੇਣਾ ਚਾਹੀਦਾ ਹੈ। ਅਰੋੜਾ ਨੇ ਕਿਹਾ ਕਿ ਸ਼ੀਤਲ ਅੰਗੁਰਾਲ ਨੇ ਢਾਈ ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ ਆਮ ਚੋਣਾਂ ਤੋਂ ਬਾਅਦ ਉਨ੍ਹਾਂ ਅਸਤੀਫਾ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਤੱਕ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਸੀ।

ਇਹ ਵੀ ਪੜ੍ਹੋ: ਸੰਸਦ ਦੇ ਬਾਹਰ AAP ਸੰਸਦ ਮੈਂਬਰਾਂ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ, ਕਿਹਾ- ਇਹ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ

ਸ਼ੀਤਲ ਅੰਗੁਰਲ ਨੇ ਬਾਰ ਬਾਰ ਕਿਊਂ ਪਲੜਾ ਬਦਲਿਆ?

‘ਆਪ’ ਆਗੂ ਨੇ ਸਵਾਲ ਕੀਤਾ ਕਿ ਸ਼ੀਤਲ ਅੰਗੁਰਾਲ ਢਾਈ ਮਹੀਨਿਆਂ ਤੋਂ ਭਾਜਪਾ ਨਾਲ ਸਨ ਅਤੇ ਉਨ੍ਹਾਂ ਲਈ ਪ੍ਰਚਾਰ ਕਰ ਰਹੇ ਸਨ, ਫਿਰ ਅਜਿਹਾ ਕੀ ਹੋਇਆ ਕਿ ਚੋਣਾਂ ਤੋਂ ਤੁਰੰਤ ਬਾਅਦ ਉਨ੍ਹਾਂ ਆਪਣਾ ਅਸਤੀਫਾ ਵਾਪਸ ਲੈ ਲਿਆ ਅਤੇ ‘ਆਪ’ ‘ਚ ਵਾਪਸ ਆਉਣਾ ਚਾਹਿਆ? ਕੀ ਉਹ ਸੋਚਦਾ ਸੀ ਕਿ ਪੰਜਾਬ ਦੇ ਲੋਕ ਇੱਥੇ ਭਾਜਪਾ ਨੂੰ ਸਵੀਕਾਰ ਨਹੀਂ ਕਰਨਗੇ? ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਦੋ ਵਿਧਾਇਕ ਅਤੇ ਇੱਕ ਵੀ ਸੰਸਦ ਮੈਂਬਰ ਨਹੀਂ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਦੁਸ਼ਮਣ ਸਨ, ਫਿਰ ਅਜਿਹੀ ਸਥਿਤੀ ਕੀ ਸੀ ਕਿ ਉਨ੍ਹਾਂ ਨੂੰ ਇੱਕ ਦੂਜੇ ਦੇ ਸਾਥੀ ਬਣਨਾ ਪਿਆ?

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦਾ ਅਕਸ ਬਹੁਤ ਸਾਫ਼ ਹੈ। ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਜਲੰਧਰ ਲਈ ਬਹੁਤ ਮਿਹਨਤ ਕੀਤੀ ਅਤੇ ਮੰਤਰੀ ਰਹਿੰਦਿਆਂ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ। ਇਸ ਲਈ ਜਲੰਧਰ ਪੱਛਮੀ ਦੇ ਲੋਕਾਂ ਨੂੰ ਇਸ ਜ਼ਿਮਨੀ ਚੋਣ ਵਿੱਚ ਮਹਿੰਦਰ ਭਗਤ ਵਰਗੇ ਇਮਾਨਦਾਰ ਆਗੂ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।

Exit mobile version