ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਇੱਕ ਕਾਰ ਨੂੰ ਲੱਗੀ ਭਿਆਨਕ ਅੱਗ, ਤਸਵੀਰਾਂ ਦੇਖ ਹੈਰਾਨ ਰਹਿ ਗਏ ਲੋਕ | Amritsar Bhandari bridge a car caught fire know in Punjabi Punjabi news - TV9 Punjabi

ਅੰਮ੍ਰਿਤਸਰ ਦੇ ਭੰਡਾਰੀ ਪੁੱਲ ‘ਤੇ ਇੱਕ ਕਾਰ ਨੂੰ ਲੱਗੀ ਭਿਆਨਕ ਅੱਗ, ਤਸਵੀਰਾਂ ਦੇਖ ਹੈਰਾਨ ਰਹਿ ਗਏ ਲੋਕ

Updated On: 

30 Jun 2024 18:43 PM

ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਇੱਕ ਚਲਦੀ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਦੇਖ ਦੇ ਹੀ ਦੇਖਦੇ ਕਾਰ ਨੂੰ ਭਿਆਨਕ ਕਾਰ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਕੋਈ ਵੀ ਜਾਨੀ ਨੁਕਾਸਾਨ ਨਹੀਂ ਹੋਇਆ।ਵੱਧ ਰਹੀ ਗਰਮੀ ਕਾਰਨ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹਿਆਂ ਹਨ।

ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਇੱਕ ਕਾਰ ਨੂੰ ਲੱਗੀ ਭਿਆਨਕ ਅੱਗ, ਤਸਵੀਰਾਂ ਦੇਖ ਹੈਰਾਨ ਰਹਿ ਗਏ ਲੋਕ
Follow Us On

ਅੰਮ੍ਰਿਤਸਰ ਦੇ ਭੰਡਾਰੀ ਪੁੱਲ ‘ਤੇ ਇੱਕ ਚਲਦੀ ਕਾਰ ਨੂੰ ਭਿਆਨਕ ਅੱਗ ਲਗ ਗਈ। ਦੱਸ ਦਈਏ ਕਿ ਚਲਦੀ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਕਦਮ ਵੇਖਦੇ ਹੀ ਵੇਖਦਿਆਂ ਗੱਡੀ ਵਿੱਚ ਅੱਗ ਦੀਆਂ ਲਪਟਾ ਨਿਕਲਣ ਲੱਗ ਪਈਆਂ। ਮਿਲੀ ਜਾਣਕਾਰੀ ਮੁਤਾਬਕ ਕੋਈ ਵੀ ਜਾਨੀ ਨੁਕਾਸਾਨ ਨਹੀਂ ਹੋਇਆ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗਰਮੀ ਦੇ ਮੌਸਮ ਵਿੱਚ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਅੱਗ ਕਿਉਂ ਲੱਗ ਜਾਂਦੀ ਹੈ। ਅਸੀਂ ਤੁਹਾਨੂੰ ਇੱਥੇ ਇਸ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ। ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਗਰਮੀਆਂ ਵਿੱਚ ਆਪਣੀ ਕਾਰ ਨੂੰ ਅੱਗ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ।

ਹਾਲਾਂਕਿ ਹੁਣ ਤੱਕ ਤੁਸੀਂ ਇਲੈਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਪਰ ਗਰਮੀਆਂ ਦੇ ਮੌਸਮ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਨੂੰ ਵੀ ਅੱਗ ਲੱਗ ਜਾਂਦੀ ਹੈ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਤੋਂ ਬਚਾਅ ਲਈ ਅਸੀਂ ਤੁਹਾਨੂੰ ਕੁਝ ਟਿਪਸ ਵੀ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਗਰਮੀਆਂ ‘ਚ ਕਾਰ ਨੂੰ ਅੱਗ ਲੱਗਣ ਦੀ ਘਟਨਾ ਨੂੰ ਰੋਕਿਆ ਜਾ ਸਕਦਾ ਹੈ।

ਗਰਮੀਆਂ ਵਿੱਚ ਗੱਡੀਆਂ ਨੂੰ ਅੱਗ ਕਿਉਂ ਲੱਗ ਜਾਂਦੀ ਹੈ?

ਗਰਮੀਆਂ ਦੇ ਮੌਸਮ ‘ਚ ਅਕਸਰ ਇਲੈਕਟ੍ਰਿਕ ਵਾਹਨਾਂ ‘ਚ ਅੱਗ ਲੱਗਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਸ ‘ਚ ਗਰਮੀ ਕਾਰਨ ਬੈਟਰੀ ਦਾ ਤਾਪਮਾਨ ਵਧ ਜਾਂਦਾ ਹੈ। ਦੂਜੇ ਪਾਸੇ ਗਰਮੀਆਂ ਦੇ ਮੌਸਮ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ ਨੂੰ ਵੀ ਅੱਗ ਲੱਗ ਜਾਂਦੀ ਹੈ, ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਬਾਰੇ ਇੱਥੇ ਦੱਸਿਆ ਜਾ ਰਿਹਾ ਹੈ।

ਬੈਟਰੀ ‘ਤੇ ਲੋਡ ਵਧਣ ਕਾਰਨ: ਅਕਸਰ ਕਾਰ ਦੇ ਮਾਲਕ ਵਾਹਨ ਵਿੱਚ ਵਧੇਰੇ ਸ਼ਕਤੀਸ਼ਾਲੀ ਸੰਗੀਤ ਪਲੇਅਰ ਲਗਾਉਂਦੇ ਹਨ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਕਾਰ ਵਿੱਚ ਵਾਧੂ ਰੋਸ਼ਨੀ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਵਾਹਨ ਦੀ ਬੈਟਰੀ ‘ਤੇ ਲੋਡ ਵੱਧ ਜਾਂਦਾ ਹੈ ਅਤੇ ਇਸ ਕਾਰਨ ਸ਼ਾਰਟ ਸਰਕਟ ਹੋ ਜਾਂਦਾ ਹੈ ਅਤੇ ਗੱਡੀ ਨੂੰ ਅੱਗ ਲੱਗ ਜਾਂਦੀ ਹੈ।

ਤਾਰਾਂ ਕੱਟਣ ਦੇ ਕਾਰਨ: ਵਾਹਨ ਦੀਆਂ ਅਗਲੀਆਂ ਅਤੇ ਪਿਛਲੀਆਂ ਲਾਈਟਾਂ ਨੂੰ ਬਿਜਲੀ ਸਪਲਾਈ ਕਰਨ ਲਈ ਕਈ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਤਾਰਾਂ ਦੇ ਕਈ ਕੱਟਾਂ ਕਾਰਨ ਸ਼ਾਰਟ ਸਰਕਟ ਹੋ ਜਾਂਦਾ ਹੈ। ਜੋ ਅੱਗ ਲੱਗਣ ਦਾ ਵੱਡਾ ਕਾਰਨ ਹੈ।

ਪੈਟਰੋਲ-ਡੀਜ਼ਲ ਦੀ ਟੈਂਕੀ ‘ਚ ਲੀਕ: ਕਈ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਟੈਂਕੀਆਂ ‘ਚ ਲੀਕ ਹੋ ਜਾਂਦੀ ਹੈ, ਜਿਸ ਕਾਰਨ ਗੱਡੀਆਂ ‘ਚ ਪੈਟਰੋਲ-ਡੀਜ਼ਲ ਲੀਕ ਹੋ ਜਾਂਦਾ ਹੈ ਅਤੇ ਗਰਮੀਆਂ ਦੇ ਮੌਸਮ ‘ਚ ਇਨ੍ਹਾਂ ਨੂੰ ਜਲਦੀ ਅੱਗ ਲੱਗ ਜਾਂਦੀ ਹੈ। ਇਸ ਕਾਰਨ ਸਮੇਂ-ਸਮੇਂ ‘ਤੇ ਵਾਹਨ ‘ਚ ਪੈਟਰੋਲ ਅਤੇ ਡੀਜ਼ਲ ਦੇ ਲੀਕ ਹੋਣ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਇਹ ਵੀ ਪੜ੍ਹੋ: Hemant Soren: ਹੇਮੰਤ ਸੋਰੇਨ ਨੂੰ ਝਾਰਖੰਡ ਹਾਈਕੋਰਟ ਤੋਂ ਜ਼ਮਾਨਤ, ਈਡੀ ਜਾਵੇਗੀ ਸੁਪਰੀਮ ਕੋਰਟ

ਅੱਗ ਨੂੰ ਰੋਕਣ ਲਈ ਇਹ ਜਾਣਨਾ ਜ਼ਰੂਰੀ

ਵਾਹਨਾਂ ਦੀ ਸਮੇਂ ਸਿਰ ਸਰਵਿਸ ਕਰਵਾਉਣ ਵਾਹਨਾਂ ਦੀਆਂ ਤਾਰਾਂ ਦੀ ਸਮੇਂ-ਸਮੇਂ ‘ਤੇ ਜਾਂਚ ਕਰਵਾਉਣ, ਐਲ.ਪੀ.ਜੀ ਗੈਸ ‘ਤੇ ਚੱਲਣ ਵਾਲੇ ਵਾਹਨਾਂ ਦੀ ਸਰਵਿਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਜੇਕਰ ਤੁਸੀਂ ਤੇਜ਼ ਧੁੱਪ ‘ਚ ਕਾਰ ਪਾਰਕ ਕਰ ਰਹੇ ਹੋ ਤਾਂ ਕਾਰ ਦੇ ਸ਼ੀਸ਼ੇ ਨੂੰ ਥੋੜ੍ਹਾ ਜਿਹਾ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਹਵਾ ਦਾ ਸੰਚਾਰ ਬਰਕਰਾਰ ਰਹੇ। ਵਾਹਨ ਚਲਾਉਂਦੇ ਸਮੇਂ ਵੀ ਮੀਟਰ ‘ਤੇ ਵਾਹਨਾਂ ਦਾ ਤਾਪਮਾਨ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਵਾਹਨਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ।

Exit mobile version