ਧੁੱਪ ਵਿੱਚ ਘਰ ਬਾਹਰ ਬੈਠਾ ਸੀ ਪੁੱਤ, ਮਾਂ ਨੇ ਤੇਜ਼ ਰਫ਼ਤਾਰ ਨਾਲ ਚਲਾਈ ਸਕੂਟੀ ਤਾਂ ਹੋਇਆ ਹਾਦਸਾ, ਮੌਤ | patiala mother died in road accident furious driving to save son from sunshine sitting outside home Punjabi news - TV9 Punjabi

ਧੁੱਪ ਵਿੱਚ ਘਰ ਬਾਹਰ ਬੈਠਾ ਸੀ ਪੁੱਤ, ਮਾਂ ਨੇ ਤੇਜ਼ ਰਫ਼ਤਾਰ ਨਾਲ ਚਲਾਈ ਸਕੂਟੀ ਤਾਂ ਹੋਇਆ ਹਾਦਸਾ, ਮੌਤ

Updated On: 

02 Jul 2024 20:02 PM

ਜਿਵੇਂ ਹੀ ਮਾਂ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਸਕੂਲ ਤੋਂ ਘਰ ਪਹੁੰਚ ਗਿਆ ਹੈ ਅਤੇ ਤਾਲਾ ਲੱਗਾ ਹੋਣ ਕਾਰਨ ਬਾਹਰ ਧੁੱਪ 'ਚ ਬੈਠਾ ਸੀ ਤਾਂ ਰੀਨਾ ਦੇਵੀ ਨੇ ਤੇਜ਼ ਰਫਤਾਰ ਨਾਲ ਐਕਟਿਵਾ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਾਰ ਦੇ ਪਿੱਛੇ ਜਾ ਟਕਰਾਈ ਤੇ ਫਿਰ ਟਰਾਲੇ ਨਾਲ ਟਕਰਾ ਗਈ। ਟਰਾਲੇ ਨਾਲ ਟਕਰਾ ਕੇ ਹੇਠਾਂ ਡਿੱਗੀ ਰੀਨਾ ਦੇਵੀ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਧੁੱਪ ਵਿੱਚ ਘਰ ਬਾਹਰ ਬੈਠਾ ਸੀ ਪੁੱਤ, ਮਾਂ ਨੇ ਤੇਜ਼ ਰਫ਼ਤਾਰ ਨਾਲ ਚਲਾਈ ਸਕੂਟੀ ਤਾਂ ਹੋਇਆ ਹਾਦਸਾ, ਮੌਤ

ਸੰਕੇਤਕ ਤਸਵੀਰ

Follow Us On

ਪਟਿਆਲਾ ਦੇ ਸਰਹਿੰਦ ਰੋਡ ‘ਤੇ ਮੰਗਲਵਾਰ ਦੁਪਹਿਰ ਨੂੰ ਇੱਕ ਤੇਜ਼ ਰਫ਼ਤਾਰ ਐਕਟਿਵਾ ਇੱਕ ਕਾਰ ਨਾਲ ਟਕਰਾ ਕੇ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ‘ਚ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਜਾਨ ਗਵਾਉਣ ਵਾਲੀ 32 ਸਾਲਾ ਰੀਨਾ ਦੇਵੀ ਮਾਜਰੀ ਪਿੰਡ ਅਕਲੀਆਂ ਪਿੰਡ ਬਾਰਨ ਦੀ ਰਹਿਣ ਵਾਲੀ ਸੀ।

ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦਾ ਲੜਕਾ ਸਕੂਲ ਤੋਂ ਘਰ ਪਹੁੰਚ ਗਿਆ ਹੈ ਅਤੇ ਤਾਲਾ ਲੱਗਾ ਹੋਣ ਕਾਰਨ ਬਾਹਰ ਧੁੱਪ ‘ਚ ਬੈਠਾ ਸੀ ਤਾਂ ਰੀਨਾ ਦੇਵੀ ਨੇ ਤੇਜ਼ ਰਫਤਾਰ ਨਾਲ ਐਕਟਿਵਾ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਾਰ ਦੇ ਪਿੱਛੇ ਜਾ ਟਕਰਾਈ ਤੇ ਫਿਰ ਟਰਾਲੇ ਨਾਲ ਟਕਰਾ ਗਈ। ਟਰਾਲੇ ਨਾਲ ਟਕਰਾ ਕੇ ਹੇਠਾਂ ਡਿੱਗੀ ਰੀਨਾ ਦੇਵੀ ਦੇ ਸਿਰ ‘ਚ ਗੰਭੀਰ ਸੱਟ ਲੱਗ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਵਾਪਰਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਬੁਲਾਇਆ ਗਿਆ।

ਰੀਨਾ ਦੇਵੀ ਟਿਊਸ਼ਨ ਲਈ ਜਾਂਦੀ ਸੀ, ਜਿੱਥੋਂ ਵਾਪਸੀ ਵੇਲੇ ਲੇਟ ਹੋ ਗਈ। ਉਸਦਾ ਬੱਚਾ ਸਕੂਲ ਤੋਂ ਬਾਅਦ ਘਰ ਪਰਤਿਆ ਸੀ ਅਤੇ ਤਾਲਾ ਲੱਗਾ ਹੋਣ ਕਾਰਨ ਬਾਹਰ ਬੈਠਾ ਸੀ। ਇਸ ਬਾਰੇ ਪਤਾ ਲੱਗਣ ‘ਤੇ ਰੀਨਾ ਦੇਵੀ ਨੇ ਤੇਜ਼ ਰਫ਼ਤਾਰ ਨਾਲ ਐਕਟਿਵਾ ਚਲਾ ਦਿੱਤੀ ਅਤੇ ਇਸ ਦੌਰਾਨ ਹਾਦਸਾਗ੍ਰਸਤ ਹੋ ਗਿਆ।

Exit mobile version